42.21 F
New York, US
December 12, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports News

ਡਿਪਟੀ ਕਮਿਸ਼ਨਰ ਹੀਮਾਂਸ਼ੂ ਅਗਰਵਾਲ ਨੇ ਵਿਜੇਤਾਂ ਨੂੰ ਸਮਮਾਨਿਤ ਕੀਤਾ, ਨੌਜਵਾਨਾਂ ਨੂੰ ਖੇਡਾਂ ‘ਚ ਰੁਚੀ ਰੱਖਣ ਲਈ ਪ੍ਰੇਰਿਤ ਕੀਤਾ

ਜਲੰਧਰ: ਪੰਜਾਬ ਰਾਜ ਸੀਨੀਅਰ ਬੈਡਮਿੰਟਨ ਚੈਂਪਿਅਨਸ਼ਿਪ ਰਾਈਜ਼ਾ ਹੰਸਰਾਜ ਬੈਡਮਿੰਟਨ ਸਟੇਡੀਅਮ ਜਲੰਧਰ ਵਿੱਚ ਸੋਮਵਾਰ ਨੂੰ ਖਤਮ ਹੋਈ, ਜਿਸ ਵਿੱਚ ਸਥਾਨਕ ਖਿਡਾਰੀਆਂ ਨੇ ਆਪਣੀ ਛਾਪ ਛੱਡੀ । ਜਲੰਧਰ ਦੇ ਮਾਨਯਾ ਰਲਹਨ ਅਤੇ ਮ੍ਰਿਦੁਲ ਝਾ ਨੇ ਆਪਣੇ-ਆਪਣੇ ਸ਼੍ਰੇਣੀਆਂ ਵਿੱਚ ਦੋਹਰੇ ਖਿਤਾਬ ਜਿੱਤੇ। ਰਲਹਨ ਨੇ ਮਹਿਲਾ ਸਿੰਗਲਜ਼ ਅਤੇ ਡਬਲਜ਼ ਦੋਹਾਂ ਵਿੱਚ ਜਿੱਤ ਹਾਸਲ ਕੀਤੀ, ਜਦੋਂਕਿ ਝਾ ਨੇ ਪੁਰੁਸ਼ ਸਿੰਗਲਜ਼ ਅਤੇ ਮਿਕਸਡ ਡਬਲਜ਼ ਵਿੱਚ ਜਿੱਤ ਦਰਜ ਕਿੱਤੀ । ਇਸਦੇ ਨਾਲ ਹੀ, ਅੰਮ੍ਰਿਤਸਰ ਦੇ ਅਧ੍ਯਨ ਕੱਕਰ ਨੇ ਪੁਰੁਸ਼ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਖਿਤਾਬ ਜਿੱਤੇ।

ਡੀਬੀਏ ਸਕੱਤਰ ਰਿਤਿਨ ਖੰਨਾ ਨੇ ਦੱਸਿਆ ਕਿ ਲਗਭਗ 200 ਖਿਡਾਰੀਆਂ ਨੇ ਪੰਜ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਸ ਵਿੱਚ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਸ਼ਾਮਿਲ ਸਨ। ਇਸ ਸਾਲ ਦੀ ਚੈਂਪਿਅਨਸ਼ਿਪ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਲਈ ਇਤਿਹਾਸਿਕ ਸੀ ਕਿਉਕਿ ਵਿਜੇਤਾਂ ਨੂੰ ਪਹਿਲੀ ਵਾਰ 2 ਲੱਖ  ਰੁਪਏ ਦੇ ਇਨਾਮ ਦਿੱਤੇ ਗਏ । ਵਿਜੇਤਾਂ ਨੂੰ ਇਹ ਇਨਾਮ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹੀਮਾਂਸ਼ੂ ਅਗਰਵਾਲ ਨੇ ਦਿੱਤੇ। ਵਿਜੇਤਾ  ਖਿਡਾਰੀ ਇਸ ਮਹੀਨੇ ਬੰਗਲੂਰੁ ਵਿੱਚ ਹੋਣ ਵਾਲੀ ਰਾਸ਼ਟਰੀ ਚੈਂਪਿਅਨਸ਼ਿਪ ਵਿੱਚ ਪੰਜਾਬ ਦਾ ਪ੍ਰਤੀਨਿਧਿਤਵ ਕਰਨਗੇ। ਇਸ ਮੌਕੇ ਤੇ ਜਲੰਧਰ ਦੀ ਇਨਾਯਤ ਗੁਲਾਟੀ ਅਤੇ ਪਟਿਆਲਾ ਦੇ ਜਗਸ਼ਰ ਖੰਘੂਰਾ ਨੂੰ ਵਧੀਆ ਪ੍ਰਦਰਸ਼ਨ ਲਈ ਰੁਪਏ 11,000 ਦਾ ਇਨਾਮ ਦਿੱਤਾ ਗਿਆ।

ਇਸ ਮੌਕੇ ‘ਤੇ ਡਾ. ਅਗਰਵਾਲ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਦੇ ਜ਼ਰੀਏ ਸਰੀਰਕ, ਮਾਨਸਿਕ ਅਤੇ ਨਿੱਜੀ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖੇਡਾਂ ਵਿੱਚ ਕਾਮਯਾਬੀ ਜ਼ਿੰਦਗੀ ਦੇ ਕੁਝ ਅਹਮ ਹੁਨਰ ਜਿਵੇਂ ਧੈਰਜ, ਟੀਮ ਵਰਕ ਅਤੇ ਫੋਕਸ ਨੂੰ ਵਿਕਸਤ ਕਰਦੀ ਹੈ, ਜੋ ਕਿ ਕਿਸੇ ਵੀ ਖੇਤਰ ਵਿੱਚ ਕਾਮਯਾਬੀ ਲਈ ਜ਼ਰੂਰੀ ਹੁੰਦੇ ਹਨ।

ਇਸ ਸਮਾਗਮ ਵਿੱਚ ਪੀਬੀਏ ਸਕੱਤਰ ਅਨੁਪਮ ਕਮਾਰੀਆ, ਰਾਕੇਸ਼ ਖੰਨਾ, ਨਰੇਸ਼ ਬੁਧੀਆ, ਅਨਿਲ ਭੱਟੀ, ਏ.ਕੇ. ਕੌਸ਼ਲ, ਧੀਰਜ ਸ਼ਰਮਾ, ਮਯੰਕ ਬਿਹਲ ਅਤੇ ਪਰਮਿੰਦਰ ਸ਼ਰਮਾ ਵੀ ਸ਼ਾਮਿਲ ਸਨ ।

ਆਖਰੀ ਨਤੀਜੇ ਇਸ ਪ੍ਰਕਾਰ ਰਹੇ: ਮਹਿਲਾ ਸਿੰਗਲਜ਼ ਫਾਈਨਲ ਵਿੱਚ, ਮਾਨਯਾ ਰਲਹਨ ਨੇ ਸਮ੍ਰਿਧੀ ਭਾਰਦਵਾਜ਼ ਨੂੰ 21-18, 21-13 ਨਾਲ ਹਰਾਇਆ। ਮਰਦ ਸਿੰਗਲਜ਼ ਵਿੱਚ ਮ੍ਰਿਦੁਲ ਝਾ ਨੇ ਸ਼ਿਖਰ ਰਾਲਹਨ ਨੂੰ 27-25, 21-19 ਨਾਲ ਹਰਾਇਆ। ਮਰਦ ਡਬਲਜ਼ ਫਾਈਨਲ ਵਿੱਚ ਅਧ੍ਯਨ ਕੱਕਰ ਅਤੇ ਮ੍ਰਿਦੁਲ ਝਾ ਨੇ ਲਵ ਕੁਮਾਰ ਅਤੇ ਮਯੰਕ ਬਿਹਲ ਨੂੰ 21-18, 21-12 ਨਾਲ ਹਰਾਇਆ। ਮਹਿਲਾ ਡਬਲਜ਼  ਵਿੱਚ ਮਾਨਯਾ ਰਲਹਨ ਅਤੇ ਸਮ੍ਰਿਧੀ ਭਾਰਦਵਾਜ਼ ਨੇ ਲੀਜ਼ਾ ਟਾਂਕ ਅਤੇ ਸਾਨਵੀ ਨੌਟਿਆਲ ਨੂੰ 22-20, 21-11 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਅਧ੍ਯਨ ਕੱਕਰ ਅਤੇ ਲੀਜ਼ਾ ਟਾਂਕ ਨੇ ਮਨਮੋਹਿਤ ਸਂਧੂ ਅਤੇ ਮਾਨਯਾ ਰਲਹਨ ਨੂੰ 21-16, 21-16 ਨਾਲ ਹਰਾਇਆ।

Related posts

Joining the poll dots in Kashmir: J&K Assembly Elections 10 years after the last Assembly elections were conducted in J&K, then a state, the UT is set to witness a keen contest in the 3-phase polls | For all the noise about the new players, it’s the traditional parties that are set to dominate

On Punjab

ਬ੍ਰਿਟੇਨ ’ਚ ਬਾਲ ਸੋਸ਼ਣ ਦੀ ਸੂਚਨਾ ਦੇਣ ਨੂੰ ਕਾਨੂੰਨ ਫਰਜ਼ ਬਣਾਉਣ ਦੀ ਤਿਆਰੀ, ਰਿਸ਼ੀ ਸੁਨਕ ਅੱਜ ਪੇਸ਼ ਕਰ ਸਕਦੈ ਨਵੀਂ ਯੋਜਨਾ

On Punjab

Hindutva dominating secular country?

On Punjab