63.68 F
New York, US
September 8, 2024
PreetNama
ਰਾਜਨੀਤੀ/Politics

ਡਿਪਟੀ ਸਪੀਕਰ ਦੀ ਕਾਰ ‘ਤੇ ਕਥਿਤ ਹਮਲੇ ਦੇ ਦੋਸ਼ ‘ਚ 100 ਕਿਸਾਨਾਂ ਖ਼ਿਲਾਫ਼ ਰਾਜਦ੍ਰੋਹ ਦਾ ਕੇਸ ਦਰਜ

ਹਰਿਆਣਾ ‘ਚ ਡਿਪਟੀ ਸਪੀਕਰ ਦੀ ਕਾਰ ‘ਤੇ ਕਥਿਤ ਹਮਲੇ ਦੇ ਦੋਸ਼ ‘ਚ ਪੁਲਿਸ ਨੇ 100 ਕਿਸਾਨਾਂ ਖ਼ਿਲਾਫ਼ ਰਾਜਦ੍ਰੋਹ ਦਾ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਡਿਪਟੀ ਸਪੀਕਰ ਰਣਬੀਰ ਗੰਗਵਾ ਦੇ ਅਧਿਕਾਰਤ ਵ੍ਹੀਕਲ ‘ਤੇ 100 ਤੋਂ ਜ਼ਿਆਦਾ ਕਿਸਾਨਾਂ ਨੇ ਹਮਲਾ ਬੋਲ ਦਿੱਤਾ ਤੇ ਗੱਡੀ ਨੂੰ ਤੋੜ ਦਿੱਤਾ।

ਇਹ ਘਟਨਾ 11 ਜੁਲਾਈ ਨੂੰ ਹਰਿਆਣਾ ਦੇ ਸਿਰਸਾ ‘ਚ ਹੋਈ ਸੀ। ਉਸੇ ਦਿਨ ਰਾਜਦ੍ਰੋਹ ਦੀ ਐਫਆਰਆਈ ਵੀ ਦਰਜ ਕੀਤੀ ਗਈ ਸੀ। ਸ਼ਿਕਾਇਤ ‘ਚ ਰਾਜਦ੍ਰੋਹ ਤੋਂ ਇਲਾਵਾ ਕਈ ਦੋਸ਼ ਸ਼ਾਮਲ ਹਨ। ਜਿਨ੍ਹਾਂ ‘ਚ ਹੱਤਿਆ ਦਾ ਯਤਨ ਤੇ ਲੋਕ ਸੇਵਕ ਨੂੰ ਜਨਤਕ ਕੰਮਾਂ ‘ਚ ਕੰਮ ਕਰਨ ਤੋਂ ਰੋਕਣਾ ਸ਼ਾਮਲ ਹੈ। ਕਿਸਾਨ ਅੰਦੋਲਨ ਨੇ ਦੋ ਆਗੂਆਂ-ਹਰਚਰਨ ਸਿੰਘ ਤੇ ਪ੍ਰਹਿਲਾਦ ਸਿੰਘ ਦੀ ਐਫਆਈਆਰ ‘ਚ ਸ਼ਾਮਲ ਹੈ।

 

 

ਇਸ ਖ਼ਬਰ ਦੇ ਆਉਣ ਦੇ ਕੁਝ ਘੰਟਿਆਂ ਬਾਅਦ ਹੀ ਦੇਸ਼ਦ੍ਰੋਹ ਕਾਨੂੰਨ ਨੂੰ ਸੁਪਰੀਮ ਕੋਰਟ ਨੇ ਬਸਤੀਵਾਦ ਅਵਧੀ ਕਰਾਰ ਦਿੰਦੇ ਹੋਏ ਸੁਪਰੀਮ ਕੋਰਟ ਨੇ ਸਰਕਾਰ ਨੂੰ ਪੁੱਛਿਆ ਕਿ ਕੀ ਇਹ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਜ਼ਰੂਰੀ ਸੀ। CJI ਐਨਵੀ ਰਮਨਾ ਨੇ ਕਿਹਾ ਕਿ ਰਾਜਦ੍ਰੋਹ ਕਾਨੂੰਨ ਦਾ ਇਸਤੇਮਾਲ ਅੰਗਰੇਜ਼ਾਂ ਨੇ ਆਜ਼ਾਦੀ ਦੀ ਮੁਹਿੰਮ ਨੂੰ ਦਬਾਉਣ ਲਈ ਕੀਤਾ ਸੀ।

Related posts

ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ CM ਭਗਵੰਤ ਮਾਨ ਦੇ ਦਿੱਲੀ ਦੌਰੇ ‘ਤੇ ਕੀਤੀ ਟਿੱਪਣੀ, ਪੜ੍ਹੋ

On Punjab

ਲਾਖੀਮਪੁਰ ਖੇੜੀ ਮਾਮਲਾ: ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਖਿਲਾਫ਼ ਐਫਆਈਆਰ ਦਰਜ, ਟਿਕੈਤ ਨੇ ਪ੍ਰਸ਼ਾਸਨ ਅੱਗੇ ਰੱਖੀਆਂ ਚਾਰ ਮੰਗਾਂ

On Punjab

ਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ 21 ਨੂੰ, SC ਵੱਲੋਂ ਗਠਿਤ ਕਮੇਟੀ ਦੀ ਪਹਿਲੀ ਮੀਟਿੰਗ ‘ਚ ਲਿਆ ਫ਼ੈਸਲਾ

On Punjab