53.65 F
New York, US
April 24, 2025
PreetNama
ਖੇਡ-ਜਗਤ/Sports News

ਡਿਸਕ ਥ੍ਰੋ ‘ਚ ਵਿਨੋਦ ਕੁਮਾਰ ਨੇ ਜਗਾਈ ਮੈਡਲ ਦੀ ਉਮੀਦ

ਭਾਰਤ ਦੇ ਵਿਨੋਦ ਕੁਮਾਰ ਨੂੰ ਐਤਵਾਰ ਨੂੰ ਐÎਫ-52 ਵਰਗ ‘ਚ ਜਗ੍ਹਾ ਮਿਲੀ, ਜਿਸ ਨਾਲ ਮੰਗਲਵਾਰ ਤੋੋਂ ਸ਼ੁਰੂ ਹੋ ਰਹੇ ਟੋਕੀਓ ਪੈਰਾਲੰਪਿਕ ਦੇ ਡਿਸਕ ਥ੍ਰੋ ਮੁਕਾਬਲੇ ‘ਚ ਮੈਡਲ ਦੀਆਂ ਉਮੀਦਾਂ ਵੱਧ ਗਈਆਂ ਹਨ।

ਭਾਲਾ ਸੁੱਟਣ ‘ਚ ਹਾਲਾਂਕਿ ਟੇਕਚੰਦ ਨੂੰ ਐੱਫ-55 ਵਰਗ ‘ਚ ਰੱਖਿਆ ਗਿਆ ਹੈ ਜਦੋਂ ਕਿ ਉਹ ਪਹਿਲਾਂ ਐੱਫ-54 ਵਰਗ ‘ਚ ਹਿੱਸਾ ਲੈਂਦੇ ਰਹੇ ਹਨ। ਪੈਰਾ ਐਥਲੈਟਿਕਸ ਦੇ ਪ੍ਰਧਾਨ ਸਤਿਆਨਾਰਾਇਣ ਇਸ ਤੋਂ ਖ਼ੁਸ਼ ਦਿਸੇ ਤੇ ਉਨ੍ਹਾਂ ਕਿਹਾ ਕਿ ਵਿਨੋਦ ਦਾ ਕਲਾਸੀਫਿਕੇਸ਼ਨ ਉਮੀਦ ਮੁਤਾਬਕ ਰਿਹਾ। ਉਨ੍ਹਾਂ ਕਿਹਾ, ‘ਵਿਨੋਦ ਕੁਮਾਰ ਨੂੰ ਦੁਬਾਰਾ ਉਨ੍ਹਾਂ ਦੇ ਵਰਗ ‘ਚ ਕੁਆਲੀਫਾਈ ਕਰਨਾ ਚੰਗੀ ਖ਼ਬਰ ਹੈ। ਭਾਰਤ ਦੀ ਇਸ ਵਰਗ ‘ਚ ਮੈਡਲ ਜਿੱਤਣ ਦੀ ਸੰਭਾਵਨਾ ਚੰਗੀ ਹੈ। ਦੂਸਰੇ ਪਾਸੇ ਟੇਕਚੰਦ ਨੂੰ ਇਕ ਵਰਗ ਉਪਰ ਰੱਖਿਆ ਗਿਆ ਹੈ ਤੇ ਇਸ ਲਈ ਉਨ੍ਹਾਂ ਲਈ ਮੁਕਾਬਲਾ ਸਖ਼ਤ ਹੋਵੇਗਾ ਪਰ ਸਾਨੂੰ ਯਕੀਨ ਹੈ ਕਿ ਉਹ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਗੇ।’ ਪੈਰਾ ਐਥਲੀਟ ‘ਚ ਉਨ੍ਹਾਂ ਦੇ ਦਿਵਿਆਂਗ ਹੋਣ ਦੀ ਹੱਦ ਤੇ ਕਿਸਮ ਦੇ ਆਧਾਰ ‘ਤੇ ਕਲਾਸੀਫਾਈ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਤਹਿਤ ਬਰਾਬਰ ਅਸਮਰੱਥਾ ਵਾਲੇ ਖਿਡਾਰੀ ਇਕ-ਦੂਜੇ ਖ਼ਿਲਾਫ਼ ਮੁਕਾਬਲਾ ਪੇਸ਼ ਕਰਦੇ ਹਨ। ਪੈਰਾ ਐਥਲੈਟਿਕਸ ‘ਚ ਮੁਕਾਬਲੇਬਾਜ਼ਾਂ ਨੂੰ ਟੀ (ਟ੍ਰੈਕ, ਮੈਰਾਥਨ ਤੇ ਜੰਪ ਮੁਕਾਬਲੇ) ਤੇ ਐੱਫ (ਫੋਲਡ ਮੁਕਾਬਲੇ) ਵਰਗ ‘ਚ ਵੰਡਿਆ ਜਾਂਦਾ ਹੈ ਤੇ ਇਸ ਦੇ ਨਾਲ ਗਿਣਤੀ ਹੁੰਦੀ ਹੈ।

ਪੈਰਾ ਤਾਇਕਵਾਂਡੋ ‘ਚ ਭਾਰਤ ਦੀ ਅਗਵਾਈ 21 ਸਾਲਾ ਅਰੁਣਾ ਤੰਵਰ ਕਰੇਗੀ। ਹਰਿਆਣਾ ਦੀ ਇਹ ਖਿਡਾਰਨ ਅੌਰਤਾਂ ਦੇ 49 ਕਿਗ੍ਰਾ ਦੇ ਕੇ-44 ਵਰਗ ‘ਚ ਹਿੱਸਾ ਲਵੇਗੀ। ਉਹ ਫਿਲਹਾਲ ਵਿਸ਼ਵ ਰੈਂਕਿੰਗ ‘ਚ 30ਵੇਂ ਨੰਬਰ ‘ਤੇ ਹੈ। ਪੈਰਾ ਪਾਵਰਲਿਫਟਿੰਗ ‘ਚ ਜੈਦੀਪ ਤੇ ਸਕੀਨਾ ਖਾਤੂਨ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਬੰਗਾਲ ‘ਚ ਜਨਮੀ ਸਕੀਨਾ ਨੇ ਬੈਂਗਲੁਰੂ ਦੀ ਭਾਰਤੀ ਖੇਡ ਅਥਾਰਟੀ (ਸਾਈ) ਦੇ ਕੌਮੀ ਟ੍ਰੇਨਿੰਗ ਸੈਂਟਰ ‘ਚ ਤਿਆਰੀ ਕੀਤੀ ਹੈ। ਜੈਦੀਪ ਹਰਿਆਣਾ ਦੇ ਰਹਿਣ ਵਾਲੇ ਹਨ ਤੇ ਰੋਹਤਕ ਦੇ ਰਾਜੀਵ ਗਾਂਧੀ ਸਟੇਡੀਅਮ ‘ਚ ਪ੍ਰਰੈਕਟਿਸ ਕਰਦੇ ਹਨ। ਸਕੀਨਾ ਅੌਰਤਾਂ ਦੇ 50 ਕਿਗ੍ਰਾ ਭਾਰ ਵਰਗ ‘ਚ ਹਿੱਸਾ ਲਵੇਗੀ। ਉਨ੍ਹਾਂ 2014 ‘ਚ ਗਲਾਸਗੋ ਰਾਸ਼ਟਰ ਮੰਡਲ ਖੇਡਾਂ ‘ਚ ਕਾਂਸਾ ਮੈਡਲ ਤੇ 2018 ਪੈਰਾ ਏਸ਼ਿਆਈ ਖੇਡਾਂ ‘ਚ ਸਿਲਵਰ ਮੈਡਲ ਜਿੱਤਿਆ ਸੀ। ਜੈਦੀਪ ਪੁਰਸ਼ਾਂ ਦੇ 65 ਕਿਗ੍ਰਾ ਭਾਰ ਵਰਗ ‘ਚ ਆਪਣੀ ਚੁਣੌਤੀ ਪੇਸ਼ ਕਰਨਗੇ। ਉਹ ਸਾਈ ਦੇ ਸਹਾਇਕ ਕੋਚ ਵੀ ਹਨ।

Related posts

ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾ

On Punjab

ਭਾਰਤੀ ਮਹਿਲਾ ਟੀਮ ਨੇ ਬੈਡਮਿੰਟਨ ਚੈਂਪੀਅਨਸ਼ਿਪ ਤੋਂ ਨਾਂਮ ਲਿਆ ਵਾਪਿਸ

On Punjab

ਰੱਦ ਹੋ ਸਕਦੈ ਭਾਰਤ-ਬੰਗਲਾਦੇਸ਼ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੁਕਾਬਲਾ !

On Punjab