ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਬੋਲਡ ਅਦਾਕਾਰਾ ਮਲਾਇਕਾ ਅਰੋੜਾ ਆਪਣੇ ਲਵ ਰਿਲੇਸ਼ਨ ਨੂੰ ਲੈ ਕੇ ਲਾਇਮਲਾਈਟ ‘ਚ ਬਣੀ ਰਹਿੰਦੀ ਹੈ ਇਨ੍ਹੀ ਦਿਨੀ ਮਲਾਇਕਾ ਅਤੇ ਅਰਜੁਨ ਕਪੂਰ ਦੇ ਵਿਆਹ ਦੀਆਂ ਖ਼ਬਰ ਕਾਫੀ ਸੁਨਣ ਨੂੰ ਮਿਲ ਰਹੀਆਂ ਹਨ ।ਇਸ ਅਦਾਕਾਰਾ ਦੇ ਲੱਖਾਂ ਦੀ ਗਿਣਤੀ ‘ਚ ਫੈਨਜ਼ ਹਨ ਹਾਲ ਹੀ ‘ਚ ਮਲਾਇਕਾ ਦੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।ਮਲਾਇਕਾ ਅਕਸਰ ਪਾਪਰਜੀ ਦੇ ਕੈਮਰੇ ‘ਚ ਕੈਦ ਹੋ ਹੀ ਜਾਣਦੀ ਹੈ ।ਤਸਵੀਰਾਂ ‘ਚ ਅਦਾਕਾਰਾ ਦੇ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਿੱਚ ਰੰਗ ਦਾ ਡੀਪ ਨੈੱਕ ਬਲਾਊਜ਼ ਅਤੇ ਲਹਿੰਗਾ ਪਾਈਆ ਹੋਇਆ ਹੈ ਅਤੇ ਬਾਲਾ ਨੂੰ ਖੁਲਾ ਛੱਡਿਆ ਹੋਇਆ ਹੈ । ਇਸ ਲਹਿੰਗੇ ‘ਚ ਮਲਾਇਕਾ ਕਾਫੀ ਖ਼ੂਬਸੂਰਤ ਲੱਗ ਰਹੀ ਹੈ । ਫੈਨਜ਼ ਵਲੋਂ ਇਨ੍ਹਾਂ ਤਸਵੀਰ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਹੈ ।ਤਸਵੀਰਾਂ ‘ਚ ਲਹਿੰਗੇ ਨਾਲ ਮਲਾਇਕਾ ਨੇ ਕੋਈ ਜਿਊਲਰੀ ਨਹੀਂ ਪਾ ਰੱਖੀ ਹੈ ।ਮਲਾਇਕਾ ਨੇ ਸਟੈਬਲ ਮੇਕਅਪ ਅਤੇ ਪਿੰਕ ਲਿਪਸਟੀਕ ਲਗਾਈ ਹੋਈ ਹੈ ਅਤੇ ਆਪਣੀ ਅੱਖਾਂ ‘ਚ ਗਹਿਰਾ ਕਾਲਾ ਸੂਰਮਾ ਪਾਈਆ ਹੋਇਆ ਹੈ । ਤਸਵੀਰਾਂ ‘ਚ ਮਲਾਇਕਾ ਅਰੋੜਾ ਆਪਣੇ ਸਲੀਮ ਫਿਗਰ ਨੂੰ ਫਲਾਉਂਟ ਕਰਦੀ ਹੋਈ ਨਜ਼ਰ ਆ ਰਹੀ ਹੈ ।ਦੱਸ ਦੇਈਏ ਕਿ ਇਸ ਅਦਾਕਾਰਾ ਨੂੰ ਫੋਟੋਸ਼ੂਟ ਕਰਵਾਉਣ ਦਾ ਕਾਫੀ ਸ਼ੌਕ ਹੈ ।ਮਲਾਇਕਾ ਨੇ ਆਪਣਾ ਇਹ ਫੋਟੋਸ਼ੂਟ ‘ਦੇਕੇਡੰਸ ਫਾਲ ਫੈਸਟੀਵਲ 2019 ‘ ਦੇ ਕੈਲੇਕਸ਼ਨ ਲਈ ਕਰਵਾਇਆ ਹੈ ।ਉਹ ਆਪਣੇ ਇਸ ਫੈਸ਼ਨ ਸ਼ੋਅ ਲਈ ਕਾਫੀ ਉਤਸਾਹਿਤ ਅਤੇ ਖੁਸ਼ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਬਾਲੀਵੁੱਡ ਵਿੱਚ ਫੈਸ਼ਨ ਦੇ ਵਿੱਚ ਟਾਪ ਅਦਾਕਾਰਾ ‘ਚ ਮਲਾਇਕਾ ਅਰੋੜਾ ਦਾ ਨਾਂ ਸਭ ਤੋਂ ਪਹਿਲੇ ਨੰਬਰ ‘ਤੇ ਹੈ ਮਲਾਇਕਾ ਆਪਣੀ ਹਰ ਇੱਕ ਲੁਕ ‘ਚ ਕਾਫੀ ਕੌਂਫੀਡੈਂਟ ਨਜ਼ਰ ਆਉਂਦੀ ਹੈ । ਅਦਾਕਾਰਾ ਦੀ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਆਪਣੇ ਲਵ ਅਫੇਅਰ ਦੀ ਗੱਲ ਨੂੰ ਸਭ ਸਾਹਮਣੇ ਆਫੀਸ਼ੀਅਲ ਕਰ ਚੁੱਕੀ ਹੈ।ਅਕਸਰ ਅਰਜੁਨ ਅਤੇ ਮਲਾਇਕਾ ਨੂੰ ਇਕੱਠੇ ਇੱਕ – ਦੂਜੇ ਨਾਲ ਟਾਈਮ ਬਿਤਾਉਂਦੇ ਵੇਖਿਆ ਗਿਆ ਹੈ । ਫੈਨਜ਼ ਇਨ੍ਹਾਂ ਲਵ ਬਰਡ ਦੀ ਜੋੜੀ ਨੂੰ ਕਾਫੀ ਪਸੰਦ ਕਰਦੇ ਹਨ ।