PreetNama
ਖਬਰਾਂ/News

ਡੀ-ਵਾਰਮਿੰਗ ਦਿਹਾੜੇ ਮੌਕੇ ਹਜ਼ਾਰਾ ਬੱਚਿਆਂ ਨੂੰ ਖੁਆਈਆਂ ਗਈਆ ਅਲਬੈਨਡਾਜੋਲ ਦੀਆਂ ਗੋਲੀਆਂ

ਡੀ-ਵਾਰਮਿੰਗ ਦਿਹਾੜੇ ਮੌਕੇ ਬੱਚਿਆਂ ਨੂੰ ਸ਼ਰੀਰਕ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦੇ ਲਈ ਬਲਾਕ ਮਮਦੋਟ ਅਧੀਨ ਆਉਦੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਨਵਾੜੀ ਸੈਟਰਾਂ ਅਤੇ ਘਰਾਂ ਵਿੱਚ ਰਹਿ ਰਹੇ  ਹਜ਼ਾਰਾਂ ਬੱਚਿਆਂ ਨੂੰ ਅਲਬੈਨਡਾਜੋਲ ਦੀਆਂ ਗੌਲੀਆਂ ਖੁਆਈਆਂ ਗਈਆ ਤਾਂ ਜੋ ਦੇਸ਼ ਦਾ ਭਵਿਖ ਇਨਾਂ੍ਹ ਬੱਚਿਆਂ ਨੂੰ ਬੀਮਾਰੀਆਂ ਤੋ ਬਚਾਇਆ ਜਾ ਸਕੇ।ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ   ਰਜਿੰਦਰ ਮਨਚੰਦਾ ਵਲੋ ਅੱਜ ਮਨਾਏ ਗਏ ਡੀ-ਵਾਰਮਿੰਗ ਦਿਹਾੜੇ ਮੌਕੇ ਦਿੱਤੀ ਗਈ।ਇਸ ਮੌਕੇ ਮਮਦੋਟ ਵਿੱਖੇ ਸਥਿਤ ਸਲਮ ਬਸਤੀ ਵਿੱਚ ਲੋਕਾਂ ਨੂੰ ਡੀ-ਵਾਰਮਿੰਗ ਦਿਹਾੜੇ ਮੌਕੇ ਸਿਹਤ ਪ੍ਰਤੀ ਜਾਗਰੁਕ ਕੀਤਾ ਗਿਆ।ਇਸ ਮੌਕੇ ਮੌਜੂਦ ਲੋਕਾਂ ਨੂੰ ਡੀ ਵਾਰਮਿੰਗ ਦਿਹਾੜੇ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਜਿੰਦਰ ਮਨਚੰਦਾ,ਅੰਕੁਸ਼ ਭੰਡਾਰੀ ਬੀ.ਈ.ਈ,ਮਹਿੰਦਰਪਾਲ ਨੇ  ਦੱਸਿਆ ਕਿ ਨੰਗੇ ਪੈਰ ਤੁਰਣ,ਹੱਥ ਨੂੰ ਨਾ ਧੋ ਕੇ ਰੋਟੀ ਖਾਣ,ਖੁਲੇ ਵਿੱਚ ਪਖਾਨੇ ਵਿੱਚ ਜਾਣ ਅਤੇ  ਹੋਰ ਕੁੱਝ ਕਾਰਨਾਂ ਕਰਕੇ ਅਕਸਰ ਹੀ ਕੀੜੇ ਬੱਚਿਆਂ ਦੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਜਿਸ ਨਾਲ ਸ਼ਰੀਰ ਵਿਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਵਿਕਾਸ ਵਿਚ  ਖੜੋਤ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰੀਰ ਵਿਚੋਂ ਇਨ੍ਹਾਂ ਕੀੜਿਆਂ ਨੂੰ ਖਤਮ ਕਰਨ ਦੇ ਲਈ ਬੱਚਿਆਂ ਨੂੰ ਸਿਹਤ ਵਿਭਾਗ ਵੱਲੋਂ ਆਇਰਨ,ਅਲਬੈਨਡਾਜੋਲ ਆਦਿ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਬੱਚਿਆਂ ਦੇ ਪੇਟ ਵਿਚੋਂ ਕੀੜਿਆਂ ਨੂੰ ਖਤਮ ਕੀਤਾ ਜਾ ਸਕੇ।ਇਸ ਮੌਕੇ ਉਨਾਂ੍ਹ ਦੱਸਿਆ ਕਿ ਬੱਚੇ ਇਸ ਗੋਲੀ ਨੂੰ ਖਾਲੀ ਢਿੱਡ ਨਾ ਲੈਣ ਅਤੇ ਕੁਝ ਖਾਣ ਤੋਂ ਬਾਅਦ ਹੀ ਇਸ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ।ਆਰ ਬੀ ਐਸ ਕੇ ਸਟਾਫ ਵਲੋ ਬੱਚਿਆਂ ਨੂੰ ਦਵਾਈ ਖੁਆਈ ਗਈ।ਇਸ ਮੌਕੇ ਅੰਕੁਸ਼ ਭੰਡਾਰੀ ਬੀ.ਈ.ਈ,ਅਮਰਜੀਤ ਸਿੰਘ,ਮਹਿੰਦਰਪਾਲ,ਜਜਬੀਰ ਐਮ ਪੀ ਐਚ ਡਬਲਯੂ ਮੇਲ ਸਮੇਤ ਸਿਹਤ ਵਿਭਾਗ ਦਾ ਹੋਰ ਸਟਾਫ ਮੌਜੂਦ ਸੀ।

Related posts

ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਹੁਨਰ ਸਿਖਲਾਈ ਦਾ ਨਵਾਂ ਤਜਰਬਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

On Punjab

ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ’ਚ ਮੱਥਾ ਟੇਕਿਆ

On Punjab

ਸਿਹਤ ਦੇ ਅਧਿਕਾਰ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਰਾਜਸਥਾਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤਾ ਐਲਾਨ

On Punjab