PreetNama
ਖਬਰਾਂ/News

ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ਼ ਉਪਰਾਲੇ – ਡਿਪਟੀ ਕਮਿਸ਼ਨਰ

ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਅਤੇ ਜ਼ਿਲ੍ਹੇ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡਾ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਬਲਵਿੰਦਰ ਸਿੰਘ ਧਾਲੀਵਾਲ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੜ੍ਹੇ ਲਿਖੇ 173 ਬੇਰੁਜ਼ਗਾਰਾਂ ਨੂੰ ਵੱਖ-ਵੱਖ ਡੇਅਰੀ ਟ੍ਰੇਨਿੰਗਾਂ ਸੈਂਟਰਾਂ ਤੋਂ ਡੇਅਰੀ ਸਬੰਧੀ ਤਕਨੀਕੀ ਗਿਆਨ ਦੇ ਕੇ ਵੱਖ-ਵੱਖ ਬੈਂਕਾਂ ਤੋਂ 156 ਲਾਭਪਾਤਰੀਆਂ ਨੂੰ ਵੱਖ- ਵੱਖ ਮੱਦਾਂ ਅਧੀਨ 7 ਕਰੋੜ ਦਾ ਕਰਜ਼ਾ ਦਵਾ ਕੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ। ਇਸ ਸਕੀਮ ਅਧੀਨ ਜਨਰਲ ਕੈਟਾਗਰੀ ਲਈ 25% ਸਬਸਿਡੀ ਅਤੇ ਅਨੁਸੂਚਿਤ ਜਾਤੀ ਲਈ 33.33% ਸਬਸਿਡੀ ਨੈਸ਼ਨਲ ਬੈਂਕ ਫ਼ਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੇ ਸਹਿਯੋਗ ਨਾਲ ਸਰਕਾਰ ਵੱਲ’ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ 156 ਲਾਭਪਾਤਰੀਆਂ ਨੂੰ 2.44 ਕਰ’ੜ ਸਬਸਿਡੀ ਸਿੱਧੇ ਉਨ੍ਹਾਂ ਦੇ ਖਾਤੇ ਵਿਚ ਮੁਹੱਈਆ ਕਰਵਾਈ ਗਈ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਰਣਦੀਪ ਹਾਂਡਾ ਅਤੇ ਕਾਰਜਕਾਰੀ ਅਫ਼ਸਰ ਸ੍ਰ: ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ  ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੈਂਪ ਸਕੀਮ ਅਧੀਨ ਇਸ ਜ਼ਿਲ੍ਹੇ ਵਿਚ 50% ਤੋਂ ਵਧੇਰੇ ਅਣਸੂਚਿਤ ਜਾਤੀ ਜਨਸੰਖਿਆ ਦੇ ਹਰੇਕ ਪਿੰਡ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਤਾਂ ਜੋ ਛੋਟੇ ਦੁੱਧ ਉਤਪਾਦਕਾਂ ਨੂੰ ਵੀ ਤਕਨੀਕੀ ਗਿਆਨ ਦਿੱਤਾ ਜਾ ਸਕੇ । ਇਸ ਸਕੀਮ ਤਹਿਤ ਹੁਣ ਤੱਕ 39 ਕੈਂਪਾਂ ਵਿਚ 2038 ਛੋਟੇ ਡੇਅਰੀ ਫਾਰਮਰਾਂ ਨੂੰ ਸਿਖਲਾਈ ਦਿੱਤੀ ਗਈ ।
ਇਸ ਤੋਂ ਇਲਾਵਾ ਵਿਭਾਗ ਵੱਲ’ ਨੌਜਵਾਨਾ ਨੂੰ ਡੇਅਰੀ ਸਬੰਧੀ ਤਕਨੀਕੀ ਗਿਆਨ ਦੇਣ ਲਈ ਅਤੇ ਵੱਖ-2 ਵਿਭਾਗਾਂ ਦੇ ਸਹਿਯੋਗ ਨਾਲ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਡੇਅਰੀ ਕਿੱਤਾ ਅਪਣਾ ਚੁੱਕੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੋੜਿਆ ਜਾ ਸਕੇ ਇਸ ਸਕੀਮ ਤਹਿਤ ਹੁਣ ਤੱਕ ਬਲਾਕ ਪੱਧਰ ਤੇ 07 ਕੈਂਪ ਲਗਾ ਕੇ 796 ਦੁੱਧ ਉਤਪਾਦਕਾਂ ਨੂੰ ਡੇਅਰੀ ਫਾਰਮਿੰਗ ਦੀ ਸਿਖਲਾਈ ਦਿੱਤੀ ਗਈ ਹੈ।

Related posts

World Cup 2023 : ਭਾਰਤ-ਆਸਟ੍ਰੇਲੀਆ ਮੌਚ ਦੌਰਾਨ ਪੁੱਤਰ ਨੇ ਬੰਦ ਕਰ ਦਿੱਤਾ ਟੀਵੀ ਤਾਂ ਪਿਤਾ ਨੇ ਬੇਰਹਿਮੀ ਨਾਲ ਕੀਤੀ ਹੱਤਿਆ

On Punjab

ਜੇਲ੍ਹ ’ਚ ਬੰਦ ਯੂਪੀ ਦੇ ਵਿਧਾਇਕ ਅੱਬਾਸ ਅੰਸਾਰੀ ਨੂੰ ਜਾਨ ਦਾ ਖ਼ਤਰਾ

On Punjab

ਬੰਗਲਾਦੇਸ਼: ਮੁਜ਼ਾਹਰਾਕਾਰੀਆਂ ਨੂੰ ਹਫ਼ਤੇ ’ਚ ਗੈਰਕਾਨੂੰਨੀ ਹਥਿਆਰ ਮੋੜਨ ਦੀ ਅਪੀਲ

On Punjab