39.04 F
New York, US
November 22, 2024
PreetNama
ਖਾਸ-ਖਬਰਾਂ/Important News

ਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!

 22 ਸਾਲਾ ਏਵਾ ਲੁਈਸ (Ava Louise) ਨਾਲ ਅਜੀਬੋ-ਗਰੀਬ ਘਟਨਾ (Weird Co-incidence) ਵਾਪਰੀ, ਜਿਸ ਨੂੰ ਵੇਖ ਕੇ ਉਹ ਦੰਗ ਰਹਿ ਗਈ। ਹੋਇਆ ਇੰਜ ਕੇ ਏਵਾ ਲੁਈਸ ਸ਼ੂਗਰ ਡੈਡੀ ਡੇਟਿੰਗ ਵੈਬਸਾਈਟ (Sugar Daddy Dating Website) ’ਤੇ ਆਪਣੇ ਲਈ ਅਮੀਰ ਬਜ਼ੁਰਗ ਮਰਦ ਦੀ ਭਾਲ ਸੀ, ਉਦੋਂ ਉਸ ਦੇ ਸਾਹਮਣੇ ਉਸ ਦੇ ਆਪਣੇ ਪਿਤਾ ਦੀ ਪ੍ਰੋਫਾਈਲ ਆ ਗਈ ਅਤੇ ਉਹ ਹੈਰਾਨ ਰਹਿ ਗਈ।

ਟਿਕਟੌਕ ’ਤੇ ਆਪਣੇ ਨਾਲ ਹੋਇਆ ਇਹ ਵਾਕਿਆ ਸ਼ੇਅਰ ਕਰਦੇ ਹੋਏ ਏਵਾ ਲੁਈਸ ਨੇ ਦੱਸਿਆ ਕਿ ਕਿਵੇਂ ਡੇਟਿੰਗ ਵੈਬਸਾਈਟ ’ਤੇ ਉਸ ਦੇ ਨਾਲ ਇਹ ਅਜੀਬ ਵਾਕਿਆ ਹੋਇਆ। ਉਸ ਨੇ ਟਿਕਟੌਕ ਵੀਡੀਓ (TikTok Video) ’ਚ ਦੱਸਿਆ ਕਿ ਇਹ ਬੇਹੱਦ ਪਰੇਸ਼ਾਨ ਕਰਨ ਵਾਲਾ ਅਨੁਭਵ ਸੀ। ਏਵਾ ਦੱਸਦੀ ਹੈ ਕਿ ਉਹ ਖ਼ੁਦ ਅਮੀਰ ਮਰਦਾਂ ਨੂੰ ਡੇਟ ਕਰਨ ਵਾਲੀ ਇਸ ਵੈੱਬਸਾਈਟ ਨੂੰ ਚਲਾਉਂਦੀ ਹੈ। ਤਾਂਕਿ ਉਸ ਨੂੰ ਮਹਿੰਗੇ ਗਿਫਟ ਮਿਲ ਸਕਣ, ਪਰ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਇੱਥੇ ਉਸ ਦੇ ਪਿਤਾ ਉਸ ਨੂੰ ਮਿਲ ਜਾਣਗੇ, ਇਹ ਹੈਰਾਨ ਕਰਨ ਵਾਲਾ ਖਰਾਬ ਤਜ਼ਰਬਾ ਸੀ।

ਸ਼ੂਗਰ ਡੈਡੀ ਦੀ ਜਗ੍ਹਾ ਮਿਲ ਗਏ ਖੁਦ ਦੇ ਡੈਡੀ

ਵਿਦੇਸ਼ ’ਚ ਬਜ਼ੁਰਗ ਅਮੀਰ ਮਰਦ ਆਪਣੇ ਤੋਂ ਛੋਟੀ ਉਮਰ ਦੀਆਂ ਲੜਕੀਆਂ ਨੂੰ ਡੇਟ ਕਰਨ ਦਾ ਸ਼ੌਕ ਰੱਖਦੇ ਹਨ ਅਤੇ ਇਸ ਲਈ ਬਕਾਇਦਾ ਵੈੱਬਸਾਈਟਸ ਵੀ ਬਣਾਈ ਗਈ ਹੈ। ਬੁੱਢੇ ਮਰਦ ਅਤੇ ਘੱਟ ਉਮਰ ਦੀਆਂ ਲੜਕੀਆ ਵਿਚਕਾਰ ਡੇਟਿੰਗ ਰਿਲੇਸ਼ਨ ਨੂੰ ਹੀ ਸ਼ੂਗਰ ਡੈਡੀ ਡੇਟਿੰਗ ਕਹਿੰਦੇ ਹਨ। ਲੜਕੀਆਂ ਅਜਿਹੇ ਰਿਸ਼ਤਿਆਂ ’ਚ ਮਹਿੰਗੇ ਗਿਫ਼ਟ ਅਤੇ ਚੰਗੀ ਜ਼ਿੰਦਗੀ ਜਿਉਣ ਲਈ ਆਉਂਦੀਆਂ ਹਨ। ਏਵਾ ਲੁਈਸ ਵੀ ਇਸੇ ਮਕਦਸ ਨਾਲ ਇਸ ਡੇਟਿੰਗ ਵੈੱਬਸਾਈਟ ਦੀ ਵਰਤੋਂ ਕਰਦੀ ਹੈ। ਇੱਥੇ ਆਪਣੇ ਪਿਤਾ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ ਏਵਾ ਨੇ ਉਸ ਨੂੰ ‘ਹੀ ਡੈਡੀ’ ਦਾ ਮੈਸੇਜ ਵੀ ਭੇਜਿਆ, ਜਿਸ ਦੇ ਬਦਲੇ ਉਸ ਨੇ ਏਵਾ ਨੂੰ ਬਲਾਕ ਕਰ ਦਿੱਤਾ ਅਤੇ ਇਸ ਬਾਰੇ ਕਦੇ ਗੱਲ ਵੀ ਨਹੀਂ ਕੀਤੀ। ਲੜਕੀ ਨੇ ਆਪਣੀ ਮਾਂ ਨੂੰ ਵੀ ਇਸ ਬਾਰੇ ਦੱਸਿਆ, ਤਾਂ ਉਸ ਨੇ ਦੱਸਿਆ ਕਿ ਡੈਡੀ ਉਸ ਲਈ ਮਹਿੰਗੀ ਬ੍ਰੈਸਲੈਟ ਲੈ ਕੇ ਆਏ ਹਨ।

ਲੱਖਾਂ ਲੋਕਾਂ ਨੇ ਵੇਖਿਆ ਅਨੋਖੇ ਰਿਸ਼ਤੇ ਦਾ ਵੀਡੀਓ

ਏਵਾ ਦੇ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਹੁਣ ਤਕ ਲੱਖਾਂ ਲੋਕ ਵੇਖ ਚੁੱਕੇ ਹਨ। ਕੁਝ ਲੋਕਾਂ ਨੇ ਉਸ ਦੀ ਸਥਿਤੀ ’ਤੇ ਹਮਦਰਦੀ ਪ੍ਰਗਟਾਈ ਤਾਂ ਕਈਆਂ ਨੇ ਆਪਣੇ ਨਾਲ ਹੋਏ ਵਾਕਿਆ ਵੀ ਸ਼ੇਅਰ ਕੀਤੇ। ਇਕ ਯੂਜ਼ਰ ਨੇ ਦੱਸਿਆ ਕਿ ਉਸ ਨੂੰ ਅਜਿਹੀ ਵੈੱਬਸਾਈਟ ’ਤੇ ਉਸ ਦੇ ਮਤਰੇਏ ਚਾਚਾ ਮਿਲੇ ਸਨ, ਤਾਂ ਕਿਸੇ ਨੇ ਦੱਸਿਆ ਕਿ ਉਸ ਨੂੰ ਆਪਣੇ ਸਕੂਲ ਟੀਚਰ ਮਿਲ ਗਏ ਸਨ। ਏਵਾ ਪਹਿਲਾਂ ਵੀ ਸ਼ੂਗਰ ਡੈਡੀ ਵੈੱਬਸਾਈਟ ਨੂੰ ਲੈ ਕੇ ਆਪਣੇ ਤਜ਼ਰਬਿਆਂ ਦੇ ਚਲਦੇ ਚਰਚਾ ’ਚ ਰਹਿ ਚੁੱਕੀ ਹੈ। ਸੰਨ 2019 ’ਚ ਵਾਈਸ ਚੈਨਲ ਨਾਲ ਗੱਲ ਕਰਦੇ ਏਵਾ ਨੇ ਦੱਸਿਆ ਸੀ ਕਿ ਕਾਲਜ ਤੋਂ ਹੀ ਉਹ ਅਜਿਹੀ ਵੈੱਬਸਾਈਟ ’ਤੇ ਹੈ। ਉਹ ਸਿਰਫ਼ ਅਜਿਹੀ ਡੇਟਸ ਨੂੰ ਅਹਿਮੀਅਤ ਦੇ ਕੇ ਉਨ੍ਹਾਂ ਨੂੰ ਖ਼ੁਸ਼ ਕਰਦੀ ਹੈ, ਜਦੋਂਕਿ ਕਿਸੇ ਤਰ੍ਹਾਂ ਦੇ ਫਿਜ਼ੀਕਲ ਰਿਲੇਸ਼ਨ ’ਚ ਨਹੀਂ ਜਾਂਦੀ।

Related posts

ਸਵੇਰੇ ਜਲਦੀ ਉੱਠਣ ਨਾਲ ਘੱਟ ਹੁੰਦੈ ਬ੍ਰੈਸਟ ਕੈਂਸਰ ਦਾ ਖ਼ਤਰਾ

On Punjab

ਟਰੰਪ ਨੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ, 2.3 ਖ਼ਰਬ ਡਾਲਰ ਦੇ ਸਹਾਇਤਾ ਬਿੱਲ ‘ਤੇ ਕੀਤੇ ਦਸਤਖ਼ਤ

On Punjab

ਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰ

On Punjab