ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਸਮਾਨ ਗੁਣਾਂ ਵਾਲਾ ਸਾਰਸ-ਸੀਓਵੀ-2 ਵੇਰੀਐਂਟ ਮਹਾਮਾਰੀ ਨੂੰ ਹੋਰ ਜ਼ਿਆਦਾ ਗੰਭੀਰ ਬਣਾ ਸਕਦਾ ਹੈ। ਇਨਫੈਕਸ਼ਨ ਦਾ ਤੇਜ਼ ਪ੍ਰਸਾਰ ਕਰ ਸਕਦਾ ਹੈ ਤੇ ਪੂਰਨ ਟੀਕਾਕਰਨ ਵਾਲਿਆਂ (ਬ੍ਰੇਕਥਰੂ) ਦੇ ਨਾਲ ਹੀ ਪਹਿਲਾਂ ਇਸ ਵਾਇਰਸ ਨਾਲ ਇਨਫੈਕਟਿਡ ਹੋ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਆਪਣੀ ਲਪੇਟ ’ਚ ਲੈ ਸਕਦਾ ਹੈ। ਇਕ ਨਵੇਂ ਅਧਿਐਨ ’ਚ ਇਹ ਚਿੰਤਾ ਪੈਦਾ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।
ਸੈੱਲ ਨਾਂ ਦੀ ਪੱਤਰਕਾ ’ਚ ਪ੍ਰਕਾਸ਼ਿਤ ਅਧਿਐਨ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਤੇਜ਼ੀ ਨਾਲ ਫੈਲਣ ਵਾਲਾ ਵੇਰੀਐਂਟ ਉਸ ਵੇਰੀਐਂਟ ਦੀ ਤੁਲਨਾ ’ਚ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ ਜੋ ਅੰਸ਼ਿਕ ਤੌਰ ’ਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਚਕਮਾ ਦੇ ਸਕਦਾ ਹੈ। ਹਾਰਵਰਡ ਯੂਨੀਵਰਸਿਟੀ ਦੀ ਸ਼ੋਧਕਰਤਾ ਮੈਰੀ ਬੁਸ਼ਮੈਨ ਕਹਿੰਦੀ ਹੈ ਕਿ ਹਾਲੇ ਤਕ ਪ੍ਰਤੀਰੱਖਿਆ ਪ੍ਰਣਾਲੀ ਤੋਂ ਬਚ ਨਿਕਲਣ ਵਾਲੇ ਵੇਰੀਐਂਟ ਦੀ ਪਛਾਣ ਰੈੱਡ ਫਲੈਗ ਨਾਲ ਕੀਤੀ ਜਾਂਦੀ ਰਹੀ ਹੈ।
ਅਧਿਐਨ ’ਚ ਜੋ ਵੇਰੀਐਂਟ ਪਾਇਆ ਗਿਆ ਹੈ, ਹੋ ਸਕਦਾ ਹੈ ਕਿ ਉਹ ਯੈਲੋ ਫਲੈਗ ਦਾ ਹੈ, ਪਰ ਜਦੋਂ ਵਧੀ ਹੋਈ ਪ੍ਰਸਾਰ ਸਮਰੱਥਾ ਨਾਲ ਜੁੜਦਾ ਹੈ ਤਾਂ ਗੰਭੀਰ ਬਣ ਜਾਂਦਾ ਹੈ। ਡੈਲਟਾ ਵੇਰੀਐਂਟ ਵੀ ਵਧੀ ਹੋਈ ਪ੍ਰਸਾਰ ਸਮਰੱਥਾ ਵਾਲਾ ਵੇਰੀਐਂਟ ਹੈ ਜੋ ਭਾਰਤ ’ਚ ਤਬਾਹਕਾਰੀ ਦੂਜੀ ਲਹਿਰ ਦਾ ਕਾਰਨ ਮੰਨਿਆ ਜਾਂਦਾ ਹੈ।
ਵਿਗਿਆਨੀਆਂ ਨੇ ਇਹ ਵੀ ਦੇਖਿਆ ਕਿ ਮਾਸਕ ਪਹਿਨ ਕੇ ਅਤੇ ਸਰੀਰਕ ਦੂਰੀ ਬਣਾਈ ਰੱਖ ਕੇ ਇਨਫੈਕਸ਼ਨ ਨੂੰ ਬਹੁਤ ਹੱਦ ਤਕ ਦੂਰ ਰੱਖਿਆ ਜਾ ਸਕਦਾ ਹੈ। ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ’ਚ ਟੀਕਾਕਰਨ ਵੀ ਬਹੁਤ ਕਾਰਗਰ ਹੈ।