63.09 F
New York, US
March 11, 2025
PreetNama
ਸਿਹਤ/Health

ਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇਡੈਲਟਾ ਵੇਰੀਐਂਟ ਨੇ ਵਧਾਈ ਵਿਸ਼ਵ ਸਿਹਤ ਸੰਗਠਨ ਦੀ ਚਿੰਤਾ, ਹੁਣ ਤਕ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ ਮਾਮਲੇ

ਦੁਨੀਆ ਦੇ ਕਈ ਦੇਸ਼ਾਂ ’ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ’ਤੇ ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟਾਈ ਹੈ। ਉਥੇ ਹੀ ਯੂਐੱਨ ਮੁਖੀ Antonio Guterres ਨੇ ਵਿਸ਼ਵੀ ਪੱਧਰ ’ਤੇ ਟੀਕਾਕਰਨ ’ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਦੁਨੀਆ ਨੂੰ ਸਾਵਧਾਨ ਕਰਦੇ ਹੋਏ ਕਿਹਾ ਹੈ ਕਿ ਵਾਇਰਸ ਦੇ ਫੈਲਾਅ ਅਤੇ ਇਸਦੇ ਨਵੇਂ ਬਦਲਾਅ ’ਤੇ ਕਾਬੂ ਪਾਉਣਾ ਬੇਹੱਦ ਜ਼ਰੂਰੀ ਹੈ।

ਸੰਗਠਨ ਅਨੁਸਾਰ ਹੁਣ ਤਕ ਦੁਨੀਆ ਭਰ ’ਚ 2 ਅਰਬ 62 ਕਰੋੜ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ। ਸੰਗਠਨ ਵੱਲੋਂ ਇਸ ਡੈਲਟਾ ਵੇਰੀਐਂਟ ਨੂੰ ਸਭ ਤੋਂ ਵੱਧ ਤੇਜ਼ੀ ਨਾਲ ਫੈਲਣ ਵਾਲਾ ਦੱਸਿਆ ਗਿਆ ਹੈ। ਯੂਐੱਨ ਦੀ ਸਿਹਤ ਏਜੰਸੀ ਦੇ ਮੁੱਖੀ ਟੈਡ੍ਰਾਸ ਏਡਹੇਨਾਮ ਘੇਬਰੇਯੇਸਸ ਨੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਹੁਣ ਤਕ ਇਸਦੇ ਮਾਮਲੇ 85 ਦੇਸ਼ਾਂ ’ਚ ਸਾਹਮਣੇ ਆ ਚੁੱਕੇ ਹਨ।

 

 

ਡਬਲਯੂਐੱਚਓ ਮੁਖੀ ਅਨੁਸਾਰ ਜਿਥੇ ਹਾਲੇ ਤਕ ਟੀਕਾਕਰਨ ਨਹੀਂ ਕੀਤਾ ਗਿਆ ਹੈ ਉਥੇ ਇਸਦਾ ਫੈਲਾਅ ਵੱਧ ਤੇਜ਼ੀ ਨਾਲ ਹੋ ਰਿਹਾ ਹੈ। ਟੈਡ੍ਰੋਸ ਨੇ ਉਨ੍ਹਾਂ ਦੇਸ਼ਾਂ ’ਤੇ ਵੀ ਸਵਾਲ ਚੁੱਕਿਆ ਹੈ ਜਿਥੇ ਜਨਤਕ ਸਿਹਤ ਤੇ ਸਮਾਜਿਕ ਉਪਾਵਾਂ ’ਚ ਢਿੱਲ ਵਰਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੰਕ੍ਰਮਣ ਇਸੀ ਤਰ੍ਹਾਂ ਵੱਧਦਾ ਰਿਹਾ ਤਾਂ ਫਿਰ ਤੋਂ ਸਿਹਤ ਸੇਵਾਵਾਂ ’ਤੇ ਜ਼ਬਰਦਸਤ ਬੋਝ ਵੱਧ ਜਾਵੇਗਾ। ਇਸਦੇ ਨਤੀਜੇ ਵੀ ਚੰਗੇ ਨਹੀਂ ਹੋਣਗੇ।
ਅਜਿਹੇ ’ਚ ਸੰਕ੍ਰਮਣ ਨਾਲ ਮੌਤ ਦਾ ਵੀ ਜ਼ੋਖ਼ਮ ਵੱਧ ਹੋਵੇਗਾ। ਡਬਲਯੂਐੱਚਓ ਮੁਖੀ ਨੇ ਇਹ ਵੀ ਸਾਫ਼ ਕੀਤਾ ਹੈ ਕਿ ਆਉਣ ਵਾਲੇ ਸਮੇਂ ’ਚ ਵੀ ਵਾਇਰਸ ਦੇ ਨਵੇਂ ਰੂਪ ਸਾਡੇ ਸਾਹਮਣੇ ਆਉਂਦੇ ਰਹਿਣਗੇ। ਇਹ ਵਾਇਰਸ ਦੀ ਪ੍ਰਕਿਰਤੀ ਹੁੰਦੀ ਹੈ। ਪਰ ਅਜਿਹਾ ਨਹੀਂ ਹੈ ਕਿ ਇਸ ’ਤੇ ਰੋਕ ਨਹੀਂ ਲਗਾਈ ਜਾ ਸਕਦੀ। ਇਸਦਾ ਸਿੱਧਾ ਜਿਹਾ ਨਿਯਮ ਹੈ ਕਿ ਨਾ ਜ਼ਿਆਦਾ ਬਾਹਰ ਨਿਕਲੋ ਅਤੇ ਨਾ ਹੀ ਇਸਦਾ ਫੈਲਾਅ ਵੱਧ ਹੋਵੇ। ਸੰਗਠਨ ਦੇ ਜਨਰਲ ਡਾਇਰੈਕਟਰ ਨੇ ਸਾਰੇ ਦੇਸ਼ਾਂ ਨੂੰ ਇਸਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਨ ਦੀ ਅਪੀਲ ਕੀਤੀ ਹੈ।

Related posts

ਕੱਪੜੇ ਦਾ ਮਾਸਕ, ਸਰਜੀਕਲ ਮਾਸਕ ਜਾਂ N95 ਮਾਸਕ ‘ਚ ਕੀ ਹੈ ਅੰਤਰ

On Punjab

ਸ਼ਾਕਾਹਾਰੀ ਖਾਣੇ ਨਾਲ ਘੱਟ ਹੋ ਸਕਦੈ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ, ਰਿਸਰਚ ਦਾ ਦਾਅਵਾ

On Punjab

India protests intensify over doctor’s rape and murder

On Punjab