PreetNama
ਖਾਸ-ਖਬਰਾਂ/Important News

ਡੋਨਾਲਡ ਟਰੰਪ ਦਾ ਐਲਾਨ, ਅਮਰੀਕਾ ‘ਚ ਅਗਲੇ 60 ਦਿਨਾਂ ਤੱਕ ਇਮੀਗ੍ਰੇਸ਼ਨ ਸਸਪੈਂਡ

Trump immigration ban: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਸਭ ਤੋਬਾ ਜ਼ਿਆਦਾ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਜਿਸ ਕਾਰਨ ਅਮਰੀਕਾ ਦੀ ਅਰਥਵਿਵਸਥਾ ‘ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ । ਇਸਦੇ ਮੱਦੇਨਜ਼ਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਇਮੀਗ੍ਰੇਸ਼ਨ ਨੂੰ ਅਸਥਾਈ ਰੂਪ ਤੋਂ ਬੰਦ ਕਰਨ ਦੇ ਆਪਣੇ ਕਾਰਜਕਾਰੀ ਹੁਕਮ ਦੇ ਤੌਰ ‘ਤੇ ਅਗਲੇ 60 ਦਿਨਾਂ ਲਈ ਨਵੇਂ ਗ੍ਰੀਨ ਕਾਰਡ ਜਾਰੀ ਕਰਨ ਜਾਂ ਵੈਲਿਡ ਸਥਾਈ ਨਿਵਾਸ ਦੀ ਇਜਾਜ਼ਤ ਦੇਣ ਦੀ ਪ੍ਰਕਿਰਿਆ ‘ਤੇ ਰੋਕ ਲਗਾ ਰਹੇ ਹਨ । ਟਰੰਪ ਨੇ ਇਸਦਾ ਐਲਾਨ ਬੁੱਧਵਾਰ ਸਵੇਰੇ ਕੀਤਾ ।

ਸੂਤਰਾਂ ਅਨੁਸਾਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ “ਮੈਂ ਅਸਥਾਈ ਤੌਰ ‘ਤੇ ਸੰਯੁਕਤ ਰਾਜ ਵਿੱਚ ਇਮੀਗ੍ਰੇਸ਼ਨ ਨੂੰ ਰੋਕ ਦਿਆਂਗਾ ।” ਇਹ ਰੋਕ 60 ਦਿਨਾਂ ਤੱਕ ਲਾਗੂ ਰਹੇਗੀ । ਇਸ ਤੋਂ ਬਾਅਦ ਕਿਸੇ ਵਿਸਥਾਰ ਜਾਂ ਸੋਧ ਦੀ ਜ਼ਰੂਰਤ ਦਾ ਮੁਲਾਂਕਣ ਉਸ ਸਮੇਂ ਦੀਆਂ ਆਰਥਿਕ ਸਥਿਤੀਆਂ ਦੇ ਅਧਾਰ ‘ਤੇ ਕੀਤਾ ਜਾਵੇਗਾ । ਟਰੰਪ ਦੇ ਫੈਸਲੇ ਤੋਂ ਬਾਅਦ ਕਈ ਲੋਕਾਂ ਦਾ ਮੰਨਣਾ ਹੈ ਕਿ ਜੋ ਲੋਕ ਐੱਚ-1 ਬੀ ਵਰਗੇ ਗੈਰ-ਇਮੀਗ੍ਰੇਸ਼ਨ ਵੀਜ਼ਾ ‘ਤੇ ਹਨ ਉਨ੍ਹਾਂ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ । ਐੱਚ-1 ਬੀ ਮੁੱਖ ਤੌਰ ਤੇ ਉਦਯੋਗ ਦੇ ਵਿਦੇਸ਼ੀ ਪੇਸ਼ੇਵਰਾਂ ਨੂੰ ਜਾਰੀ ਕੀਤਾ ਜਾਂਦਾ ਹੈ । ਖੇਤੀ ਇਮੀਗ੍ਰੇਸ਼ਨ ਕਾਮਿਆਂ ‘ਤੇ ਵੀ ਇਸ ਦਾ ਕੋਈ ਅਸਰ ਨਹੀਂ ਪਵੇਗਾ । ਹਾਲਾਂਕਿ ਇਸ ਕਾਰਜਕਾਰੀ ਹੁਕਮ ਦਾ ਉਨ੍ਹਾਂ ਹਜ਼ਾਰਾਂ ਭਾਰਤੀ-ਅਮਰੀਕੀਆਂ ਤੇ ਪ੍ਰਭਾਵ ਪਵੇਗਾ ਜੋ ਗ੍ਰੀਨ ਕਾਰਡ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ ।

ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਪਹਿਲਾਂ ਅਮਰੀਕੀ ਕਾਮਿਆਂ ਦਾ ਖਿਆਲ ਕਰਨਾ ਚਾਹੀਦਾ ਹੈ । ਇਹ ਹੁਕਮ 60 ਦਿਨਾਂ ਲਈ ਲਾਗੂ ਹੋਵੇਗਾ, ਜਿਸ ਦੇ ਬਾਅਦ ਕਿਸੇ ਤਰ੍ਹਾਂ ਦੇ ਵਿਸਥਾਰ ਜਾਂ ਬਦਲਾਅ ਦੀ ਜ਼ਰੂਰਤ ‘ਤੇ ਮੈਂ ਖੁਦ ਅਤੇ ਲੋਕਾਂ ਦਾ ਇੱਕ ਸਮੂਹ ਉਸ ਸਮੇਂ ਆਰਥਿਕ ਸਥਿਤੀਆਂ ਤੇ ਆਧਾਰਿਤ ਮੁਲਾਂਕਣ ਕਰੇਗਾ । ਟਰੰਪ ਨੇ ਕਿਹਾ ਕਿ ਇਹ ਹੁਕਮ ਸਿਰਫ ਉਨ੍ਹਾਂ ਵਿਅਕਤੀਆਂ ‘ਤੇ ਲਾਗੂ ਹੋਵੇਗਾ ਜੋ ਸਥਾਈ ਨਿਵਾਸ ਦੀ ਇਜਾਜ਼ਤ ਮੰਗ ਰਹੇ ਹਨ ।

ਦੱਸ ਦੇਈਏ ਕਿ ਬੀਤੇ ਦਿਨ ਟਰੰਪ ਨੇ ਮੰਗਲਵਾਰ ਸਵੇਰੇ ਟਵੀਟ ਕਰਦਿਆਂ ਐਲਾਨ ਕੀਤਾ ਸੀ ਕਿ ਅਦ੍ਰਿਸ਼ ਦੁਸ਼ਮਣ ਦੇ ਹਮਲੇ ਕਾਰਨ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਵਿੱਚ ਅਸੀਂ ਆਪਣੇ ਮਹਾਨ ਅਮਰੀਕੀ ਨਾਗਰਿਕਾਂ ਦੀ ਨੌਕਰੀ ਬਚਾ ਕੇ ਰੱਖਣੀ ਹੈ । ਜਿਸਨੂੰ ਦੇਖਦੇ ਹੋਏ ਮੈਂ ਇੱਕ ਆਰਡਰ ‘ਤੇ ਦਸਤਖਤ ਕਰ ਰਿਹਾ ਹਾਂ ਜੋ ਅਮਰੀਕਾ ਵਿੱਚ ਬਾਹਰੀ ਲੋਕਾਂ ਦੇ ਵਸਣ ‘ਤੇ ਰੋਕ ਲਗਾ ਦੇਵੇਗਾ । ਟਰੰਪ ਦੇ ਇਸ ਆਦੇਸ਼ ਨਾਲ ਸਾਫ ਸੀ ਕਿ ਹੁਣ ਅਗਲੇ ਆਦੇਸ਼ ਤੱਕ ਕੋਈ ਵੀ ਵਿਦੇਸ਼ੀ ਨਾਗਰਿਕ ਅਮਰੀਕ ਦਾ ਨਾਗਰਿਕ ਨਹੀਂ ਬਣ ਪਾਵੇਗਾ ਅਤੇ ਨਾ ਹੀ ਇਸ ਲਈ ਐਪਲੀਕੇਸ਼ਨ ਦੇ ਸਕੇਗਾ ।

Related posts

ਪੰਜਾਬ ਦੀਆਂ ਜੇਲ੍ਹਾਂ ਨੂੰ ਬਣਾਇਆ ਜਾ ਸਕਦੈ ਨਿਸ਼ਾਨਾ, ਕੈਨੇਡਾ ‘ਚ ਬੈਠਾ ਅੱਤਵਾਦੀ ਬਣਾ ਰਿਹੈ ਖਤਰਨਾਕ ਪਲਾਨ!

On Punjab

India protests intensify over doctor’s rape and murder

On Punjab

ਹਾਫ਼ਿਜ਼ ਸਈਦ ਦੀ ਗ੍ਰਿਫ਼ਤਾਰੀ ’ਤੇ ਡੋਨਾਲਡ ਟਰੰਪ ਨੇ ਥਾਪੜੀ ਆਪਣੀ ਪਿੱਠ

On Punjab