ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 22 ਜੁਲਾਈ ਨੂੰ ਵਾਈਟ ਹਾਊਸ ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸੁਆਗਤ ਕਰਨਗੇ।
ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਇਹ ਯਾਤਰਾ ਖੇਤਰ ਚ ਸ਼ਾਂਤੀ, ਸਥਿਰਤਾ ਤੇ ਆਰਥਕ ਤਰੱਕੀ ਲਿਆਉਣ ਲਈ ਸੰਯੁਕਤ ਸੂਬਾ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਭਾਈਚਾਰੇ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੋਵੇਗੀ
ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ 4 ਜੂਨ ਨੂੰ ਇਸਲਾਬਾਦ ਚ ਆਪਣੇ ਹਫਤਾਵਾਰੀ ਪੱਤਰਕਾਰਤਾ ਸੰਮੇਲਨ ਚ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਰਾਸ਼ਟਰਪਤੀ ਟਰੰਪ ਦੇ ਸੱਦੇ ’ਤੇ ਪਹਿਲੀ ਵਾਰ ਅਮਰੀਕਾ ਦੀ ਯਾਤਰਾ ’ਤੇ ਜਾਣਗੇ।