donald-trump-shahrukh-khan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ ਭਾਰਤ ਦੌਰੇ ਦਾ ਦੂਜਾ ਦਿਨ ਹੈ । ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਹੋ ਰਹੇ ‘ਨਮਸਤੇ ਟਰੰਪ’ ਸਮਾਗਮ ‘ਚ ਸ਼ਾਹਰੁਖ ਖਾਨ ਤੇ ਕਾਜੋਲ ਦੀ ਸੁਪਰਹਿੱਟ ਫਿਲਮ ‘ਦਿਲ ਵਾਲੇ ਦੁਲਹਨੀਆ ਲੈ ਜਾਏਂਗੇ’ ਦਾ ਜ਼ਿਕਰ ਕੀਤਾ। ਉਨ੍ਹਾਂ ਬਾਲੀਵੁੱਡ ਦਾ ਜ਼ਿਕਰ ਕਰਦਿਆਂ ਕਿਹਾ ਕਿ, ”ਭਾਰਤ ਉਹ ਦੇਸ਼ ਹੈ, ਜਿੱਥੇ ਹਰ ਸਾਲ ਕਰੀਬ ਦੋ ਹਜ਼ਾਰ ਫਿਲਮਾਂ ਬਣਦੀਆਂ ਹਨ।’
‘ਭਾਰਤ ਪਹੁੰਚਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਸਾਬਰਮਤੀ ਆਸ਼ਰਮ ਪਹੁੰਚੀ । ਟਰੰਪ ਅਤੇ ਮੇਲਾਨੀਆ ਨੇ ਆਸ਼ਰਮ ਵਿੱਚ ਚਰਖਾ ਵੀ ਚਲਾਇਆ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਨੂੰ ਆਸ਼ਰਮ ਬਾਰੇ ਜਾਣਕਾਰੀ ਦੇ ਰਹੇ ਸਨ । ਨੱਬੇ ਸਾਲ ਪਹਿਲਾਂ, ਮਹਾਤਮਾ ਗਾਂਧੀ ਨੇ ਇਸ ਆਸ਼ਰਮ ਤੋਂ ਨਮਕ ਸਤਿਆਗ੍ਰਹਿ ਦੀ ਅਗਵਾਈ ਕੀਤੀ ਸੀ । ਇਹ ਆਸ਼ਰਮ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਦੇ ਨਿਵਾਸ ਸਥਾਨਾਂ ਵਿੱਚੋਂ ਇੱਕ ਹੈ ਅਤੇ ਰਾਸ਼ਟਰੀ ਸਮਾਰਕ ਵਿੱਚੋਂ ਇੱਕ ਹੈ ।
ਇਹ ਵੀਹਵੀਂ ਸਦੀ ਦੀ ਸ਼ੁਰੂਆਤ ਵਿੱਚ ਬਣਾਇਆ ਗਿਆ ਸੀ।ਦੱਸ ਦਈਏ ਕਿ ਟਰੰਪ ਨੇ ਬਾਲੀਵੁੱਡ ਨੂੰ ਜਿਨੀਅਸ ਤੇ ਕ੍ਰਿਏਟਿਵੀਟੀ ਦਾ ਹੱਬ ਕਰਾਰ ਦਿੱਤਾ। ਟਰੰਪ ਨੇ ਆਪਣੇ ਭਾਸ਼ਣ ‘ਚ ਜਦ ਬਾਲੀਵੁੱਡ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤਾਂ ਮੋਟੇਰਾ ਸਟੇਡੀਅਮ ‘ਚ ਬੈਠੇ ਇੱਕ ਲੱਖ ਤੋਂ ਵੱਧ ਲੋਕ ਝੂਮ ਉੱਠੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਵਾਗਤ ਲਈ ਇੱਕ ‘ਨਮਸਤੇ ਪ੍ਰੋਗਰਾਮ’ ਆਯੋਜਿਤ ਕੀਤਾ ਗਿਆ ਸੀ।ਡੋਨਾਲਡ ਟਰੰਪ ਪ੍ਰੋਗਰਾਮ ਦੀ ਸ਼ਾਨ ਨੂੰ ਵੇਖਦੇ ਹੋਏ ਭਾਰਤੀ ਰੰਗ ਵਿੱਚ ਨਜ਼ਰ ਆਏ।
ਪ੍ਰੋਗਰਾਮ ਦੇ ਖਤਮ ਹੋਣ ਤੋਂ ਬਾਅਦ ਡੋਨਾਲਡ ਟਰੰਪ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਲਿਖਿਆ ਕਿ “ਮੈਂ ਅਤੇ ਪਹਿਲੀ ਮਹਿਲਾ ਇਸ ਦੇਸ਼ ਦੇ ਹਰ ਨਾਗਰਿਕ ਨੂੰ ਇੱਕ ਸੰਦੇਸ਼ ਦੇਣ ਲਈ ਵਿਸ਼ਵ ‘ਚ 8000 ਮੀਲ ਦੀ ਯਾਤਰਾ ਤੈਅ ਕਰਨ ਤੋਂ ਬਾਅਦ ਇਥੇ ਆਏ ਹਾਂ। ਟਰੰਪ ਨੇ ਕਿਹਾ ਪੂਰੀ ਦੁਨੀਆ ‘ਚ ਲੋਕ ਇੱਥੋਂ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ।