PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਢਾਹਾਂ ਸਾਹਿਤ ਇਨਾਮ ਲਈ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਸਾਲ 2024 ਦੇ 51,000 ਕੈਨੇਡੀਅਨ ਡਾਲਰ ਇਨਾਮ ਵਾਲੇ ਐਵਾਰਡ ਲਈ ਸ਼ਹਿਜ਼ਾਦ ਅਸਲਮ (ਲਾਹੌਰ), ਜਿੰਦਰ (ਜਲੰਧਰ) ਅਤੇ ਸੁਰਿੰਦਰ ਨੀਰ (ਜੰਮੂ) ਦੀ ਹੋਈ ਚੋਣ

ਸਾਲ 2013 ਤੋਂ ਕੈਨੇਡਾ ਦੀ ਧਰਤੀ ਤੋਂ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਕੌਮਾਂਤਰੀ ਪ੍ਰਸਿੱਧੀ ਵਾਲੇ ਢਾਹਾਂ ਸਾਹਿਤ ਇਨਾਮ 2024 ਦੇ ਆਖਰੀ ਪੜਾਅ ਵਿਚ ਪੁੱਜੇ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਦੱਸਿਆ ਕਿ ਢਾਹਾਂ ਸਾਹਿਤ ਇਨਾਮ 2024 ਦੇ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ (ਲਾਹੌਰ, ਲਹਿੰਦਾ ਪੰਜਾਬ, ਪਾਕਿਸਤਾਨ) ਦਾ ਕਹਾਣੀ ਸੰਗ੍ਰਿਹ ‘ਜੰਗਲ ਰਾਖੇ ਜੱਗ ਦੇ’,  ਜਿੰਦਰ (ਜਲੰਧਰ, ਚੜ੍ਹਦਾ ਪੰਜਾਬ, ਭਾਰਤ) ਦਾ ਕਹਾਣੀ ਸੰਗ੍ਰਿਹ ‘ਸੇਫਟੀ ਕਿੱਟ’ ਅਤੇ ਸੁਰਿੰਦਰ ਨੀਰ (ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ) ਦਾ ਕਹਾਣੀ ਸੰਗ੍ਰਿਹ ‘ਟੈਬੂ’ ਸ਼ਾਮਿਲ ਹਨ।

ਇਸ ਮੌਕੇ ਜੇਤੂ ਕਿਤਾਬਾਂ ਦਾ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ।

 

Related posts

ਸਪੇਸਐਕਸ ਰਾਕੇਟ ਚਾਰ ਪੁਲਾੜ ਯਾਤਰੀਆਂ ਸਮੇਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ

On Punjab

ਜੁਗਾੜ ਲਾ ਕੇ ਅਮਰੀਕਾ ਜਾਂਦੇ 15 ਪੰਜਾਬੀ ਨੌਜਵਾਨ ਲਾਪਤਾ

On Punjab

ਗੋਲਮਾਲ: ਬੈਂਕ ਦੀ ਸਮਰੱਥਾ 10 ਕਰੋੜ ਪਰ ਕਿਤਾਬਾਂ ’ਚ 122 ਕਰੋੜ ਰੁਪਏ

On Punjab