PreetNama
ਖਾਸ-ਖਬਰਾਂ/Important News

ਤਨਜ਼ਾਨੀਆ ਦੇ ਮਰਹੂਮ ਰਾਸ਼ਟਰਪਤੀ ਜੋਹਨ ਮਾਗੂਫੁਲੀ ਨੂੰ ਸਪੁਰਦ-ਏ-ਖ਼ਾਕ ਕਰਨ ਲਈ ਆਖਰੀ ਰਸਮਾਂ ਸ਼ੁਰੂ

ਤਨਜ਼ਾਨੀਆ ਦੇ ਮਰਹੂਮ ਰਾਸ਼ਟਰਪਤੀ ਜੋਹਨ ਮਾਗੂਫੁਲੀ (61) ਨੂੰ ਸਪੁਰਦ-ਏ-ਖ਼ਾਕ ਕਰਨ ਲਈ ਆਖਰੀ ਰਸਮਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦਾ ਪਿਛਲੇ ਹਫ਼ਤੇ ਦਿਲ ਦੇ ਦੌਰੇ ਕਾਰਨ ਦੇਹਾਂਤ ਹੋ ਗਿਆ ਸੀ। ਉਹੂਰੂ ਸਟੇਡੀਅਮ ਵਿਚ ਜਨਤਾ ਦੇ ਦਰਸ਼ਨਾਂ ਲਈ ਉਨ੍ਹਾਂ ਦੀ ਦੇਹ ਰੱਖੀ ਗਈ ਹੈ। ਨਵੇਂ ਬਣੇ ਰਾਸ਼ਟਰਪਤੀ ਸਾਮੀਆ ਸੁਲੂਹੂ ਹਸਨ ਨੇ ਐਤਵਾਰ ਨੂੰ ਉਨ੍ਹਾਂ ਦੀ ਦੇਹ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਰੀ ਗਿਣਤੀ ਗਿਣਤੀ ਵਿਚ ਲੋਕ ਆਪਣੇ ਮਰਹੂਮ ਨੇਤਾ ਦੇ ਆਖਰੀ ਦਰਸ਼ਨ ਕਰਨ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਮਰਹੂਮ ਰਾਸ਼ਟਰਪਤੀ ਦੀ ਦੇਹ 25 ਮਾਰਚ ਤਕ ਇਸ ਸਟੇਡੀਅਮ ਵਿਚ ਜਨਤਾ ਦੇ ਦਰਸ਼ਨ ਕਰਨ ਲਈ ਰੱਖੀ ਜਾਵੇਗੀ ਤੇ 26 ਮਾਰਚ ਨੂੰ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ।

Related posts

ਜਾਣੋ, ਪੱਤਰਕਾਰ ਦੇ ਸਵਾਲ ‘ਤੇ ਕਿਉਂ ਗੁੱਸਾ ਹੋਏ ਰਾਸ਼ਟਰਪਤੀ ਬਾਈਡਨ, ਆਨ ਮਾਈਕ ਤੇ ਹੀ ਕੱਢੀਆਂ ਗਾਲ੍ਹਾਂ

On Punjab

ਅਯੁੱਧਿਆ ’ਚ ਰਾਮ ਲੱਲਾ ਮੂਰਤੀ ਪ੍ਰਾਣਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਦੇ ਸਮਾਗਮ ਸ਼ੁਰੂ

On Punjab

ਭਾਰਤ ਦਾ ਚੀਨ ਨੂੰ ਦੋ-ਟੁਕ ਜਵਾਬ, ਦੋਵੇਂ ਮੁਲਕ ਆਪਣੇ ਸਟੈਂਡ ‘ਤੇ ਦ੍ਰਿੜ੍ਹ

On Punjab