PreetNama
ਖਾਸ-ਖਬਰਾਂ/Important News

ਤਬਾਹੀ ਹੀ ਤਬਾਹੀ: 2750 ਟਨ ਅਮੋਨੀਅਮ ਨਾਈਟ੍ਰੇਟ ਦਾ ਧਮਾਕਾ, 250 ਕਿਲੋਮੀਟਰ ਤੱਕ ਹਿੱਲੀ ਧਰਤੀ

ਬੇਰੂਤ: ਲਿਬਨਾਨ ਦੀ ਰਾਜਧਾਨੀ ਬੇਰੂਤ ‘ਚ ਮੰਗਲਵਾਰ ਦੇਰ ਰਾਤ ਹੋਏ ਧਮਾਕੇ ‘ਚ ਮਰਨ ਵਾਲਿਆਂ ਦਾ ਅੰਕੜਾ ਬੁੱਧਵਰਾ ਸਵੇਰ ਤਕ 78 ਹੋ ਗਿਆ। ਇਸ ਘਟਨਾ ‘ਚ ਚਾਰ ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ਿਪਮੈਂਟ ‘ਚ 2,750 ਟਨ ਅਮੋਨੀਅਮ ਨਾਈਟ੍ਰੇਟ ਸੀ। ਧਮਾਕਾ ਕਿਸੇ ਭੂਚਾਲ ਵਾਂਗ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 240 ਕਿਲੋਮੀਟਰ ਤਕ ਧਮਕ ਮਹਿਸੂਸ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੁੱਧਵਾਰ ਟਵੀਟ ਕਰਕੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਧਮਾਕੇ ਤੋਂ ਬਾਅਦ ਲੇਬਨਾਨ ‘ਚ ਡਿਫੈਂਸ ਕਾਊਂਸਿਲ ਦੀ ਮੀਟਿੰਗ ਹੋਈ। ਇਸ ‘ਚ ਰਾਸ਼ਟਰਪਤੀ ਵੀ ਸ਼ਾਮਲ ਹੋਏ। ਬਾਅਦ ‘ਚ ਬੁਲਾਰੇ ਨੇ ਕਿਹਾ ਇਹ ਕਿਵੇਂ ਸਵੀਕਾਰ ਕੀਤਾ ਜਾ ਸਕਦਾ ਹੈ ਕਿ ਵੇਅਰਹਾਊਸ ‘ਚ 2,750 ਟਨ ਅਮੋਨੀਅਮ ਨਾਈਟ੍ਰੇਟ 6 ਸਾਲ ਤਕ ਰੱਖਿਆ ਰਿਹਾ ਹੋਵੇ ਤੇ ਕਿਸੇ ਨੇ ਸਾਵਧਾਨੀ ਜਾਂ ਸੁਰੱਖਿਆ ਦੇ ਕਦਮ ਤਕ ਨਹੀਂ ਚੁੱਕੇ। ਇਸ ਘਟਨਾ ਤੋਂ ਬਾਅਦ ਦੇਸ਼ ‘ਚ ਦੋ ਹਫ਼ਤੇ ਦੀ ਐਮਰਜੈਂਸੀ ਐਲਾਨ ਦਿੱਤੀ ਗਈ।

ਲਿਬਨਾਨ ਦੇ ਕਸਟਮ ਵਿਭਾਗ ਨੇ ਘਟਨਾ ਲਈ ਸਿੱਧੇ ਤੌਰ ‘ਤੇ ਪੋਰਟ ਚੀਫ ਨੂੰ ਜ਼ਿੰਮੇਵਾਰ ਠਹਿਰਾਇਆ। ਕਸਟਮ ਹੈੱਡ ਬਾਦਰੀ ਦਹੇਰ ਨੇ ਕਿਹਾ “ਮੇਰਾ ਵਿਭਾਗ ਅਮੋਨੀਅਮ ਨਾਈਟ੍ਰੇਟ ਰੱਖਣ ਲਈ ਜ਼ਿੰਮੇਵਾਰ ਨਹੀਂ ਹੈ। ਇਸ ਘਟਨਾ ਲਈ ਪੋਰਟ ਚੀਫ ਹਸਨ ਕੋਰੇਟੇਮ ਜ਼ਿੰਮੇਵਾਰ ਹਨ। ਹਾਲਾਂਕਿ ਪੋਰਟ ਚੀਫ ਨੇ ਅਜੇ ਤਕ ਇਸ ‘ਤੇ ਪ੍ਰਤੀਕਿਰਿਆ ਨਹੀਂ ਦਿੱਤੀ।”

Related posts

ਅੰਮ੍ਰਿਤਸਰ: ਪੁਲੀਸ ਸਟੇਸ਼ਨ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ’ਚ ਦੋ ਗ੍ਰਿਫਤਾਰ

On Punjab

ਈਡਾ ਤੁਫ਼ਾਨ ਨਾਲ ਅਮਰੀਕ ’ਚ ਭਾਰੀ ਨੁਕਸਾਨ, 82 ਲੋਕਾਂ ਦੀ ਗਈ ਜਾਨ

On Punjab

ਪੰਜਾਬ ਦੇ 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀਆਂ ਨੌਕਰੀਆਂ ਦਿੱਤੀਆਂ

On Punjab