63.68 F
New York, US
September 8, 2024
PreetNama
ਸਮਾਜ/Social

ਤਹਿਰੀਕ-ਏ-ਤਾਲਿਬਾਨ ਨੇ ਪੱਤਰਕਾਰਾਂ ਨੂੰ ਦਿੱਤੀ ਚਿਤਾਵਨੀ, ਕਿਹਾ- ਅੱਤਵਾਦੀ ਤੇ ਕਟੱੜਪੰਥੀ ਸ਼ਬਦਾਂ ਦਾ ਨਾ ਕਰੋ ਇਸਤੇਮਾਲ

ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਪਾਕਿਸਤਾਨ ਮੀਡੀਆ ਤੇ ਪੱਤਰਕਾਰਾਂ ਨੂੰ ਉਨ੍ਹਾਂ ‘ਅੱਤਵਾਦੀ ਸੰਗਠਨ’ ਕਹਿਣ ਖ਼ਿਲਾਫ਼ ਚਿਤਾਵਨੀ ਦਿੱਤੀ ਤੇ ਕਿਹਾ ਕਿ ਅਜਿਹਾ ਕੀਤੇ ਜਾਣ ‘ਤੇ ਉਨ੍ਹਾਂ ਨੂੰ ‘ਦੁਸ਼ਮਣ’ ਮੰਨਿਆ ਜਾਵੇਗਾ। ਟੀਟੀਪੀ ਦੇ ਬੁਲਾਰੇ ਮੁਹਮਦ ਖੁਰਾਸਾਨੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਰੀ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਦਾ ਸੰਗਠਨ ਮੀਡੀਆ ਉਨ੍ਹਾਂ ਦੀਆਂ ਖਬਰਾਂ ‘ਤੇ ਨਜ਼ਰ ਰੱਖ ਰਿਹਾ ਹੈ, ਜਿਸ ‘ਚ ਟੀਟੀਪੀ ਲਈ ਅੱਤਵਾਦੀ ਤੇ ਕੱਟੜਪੰਥੀ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਡਾਨ ਸਮਾਚਾਰ ਪੱਤਰ ਨੇ ਟੀਟੀਪੀ ਦੇ ਆਨਲਾਈਨ ਬਿਆਨ ਦੇ ਹਵਾਲੇ ਤੋਂ ਕਿਹਾ, ‘ਟੀਟੀਪੀ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣਾਂ ਦਾ ਇਸਤੇਮਾਲ ਕਰਨਾ ਮੀਡੀਆ ਤੇ ਪੱਤਰਕਾਰਾਂ ਦੀ ਪੱਖਪਾਤੀ ਭੂਮਿਕਾ ਨੂੰ ਦਰਸਾਉਂਦਾ ਹੈ। ਖੁਰਾਸਾਨੀ ਨੇ ਕਿਹਾ, ਟੀਟੀਪੀ ਲਈ ਇਸ ਤਰ੍ਹਾਂ ਦੇ ਵਿਸ਼ੇਸ਼ਣ ਦੇ ਇਸਤੇਮਾਲ ਦਾ ਮਤਲਬ ਹੈ ਕਿ ਪੇਸ਼ੇਵਰ ਮੀਡੀਆ ਆਪਣੇ ਫ਼ਰਜ਼ ਲਈ ਬੇਈਮਾਨ ਹੈ ਤੇ ਉਹ ਆਪਣੇ ਲਈ ਦੁਸ਼ਮਣ ਪੈਦਾ ਕਰਨਗੇ। ਖੁਰਾਸਾਨੀ ਨੇ ਕਿਹਾ ਕਿ ਇਸਲਈ ਮੀਡੀਆ ਨੂੰ ਉਨ੍ਹਾਂ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਨਾਂ ਤੋਂ ਸੰਬੋਧਿਤ ਕਰਨਾ ਚਾਹੀਦਾ।’

ਪਾਕਿਸਤਾਨੀ ਤਾਲਿਬਾਨ ਦਾ ਗਠਨ 2007 ‘ਚ ਹੋਇਆ ਸੀ ਤੇ ਸਰਕਾਰ ਨੇ ਅਗਸਤ, 2008 ‘ਚ ਨਾਗਰਿਕਾਂ ਤੇ ਹਮਲਿਆਂ ਤੋਂ ਬਾਅਦ ਇਸ ਨੂੰ ਇਕ ਪਾਬੰਦੀਸ਼ੁਦਾ ਸੰਗਠਨ ਦੇ ਰੂਪ ‘ਚ ਸੂਚੀਬੱਧ ਕੀਤਾ ਸੀ। ਟੀਟੀਪੀ ਦਾ ਪਹਿਲਾ ਮੁੱਖ ਬੈਤੁੱਲਾ ਮਹਿਸੂਦ 2009 ‘ਚ ਅਮਰੀਕਾ ਵੱਲ਼ੋਂ ਡਰੋਨ ਹਮਲੇ ‘ਚ ਮਾਰਿਆ ਗਿਆ ਸੀ।

Related posts

ਪਰਵਾਸ ਪਿਛਲੇ ਅਵੱਲੇ ਕਾਰਨ

Pritpal Kaur

ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ’ਤੇ ਓਪੀਐੱਸ ਲਾਗੂ ਕੀਤੀ ਜਾਵੇਗੀ: ਦੀਪੇਂਦਰ ਹੁੱਡਾ

On Punjab

ਗਰਮੀ ਨੇ ਕੱਢੇ ਵੱਟ, ਪਾਰਾ 46 ਤੋਂ ਵੀ ਟੱਪਿਆ

On Punjab