50.14 F
New York, US
March 15, 2025
PreetNama
ਰਾਜਨੀਤੀ/Politics

ਤਾਂ ਕੈਪਟਨ ਤ੍ਰਿਣਮੂਲ ਕਾਂਗਰਸ ਦੀ ਤਰਜ਼ ‘ਤੇ ਬਣਾਉਣਗੇ ਨਵੀਂ ਪਾਰਟੀ, ਕਰੀਬੀ ਕਾਂਗਰਸੀ ਆਗੂ ਨੇ ਦਿੱਤਾ ਇਸ਼ਾਰਾ

ਕੈਪਟਨ ਅਮਰਿੰਦਰ ਸਿੰਘ ਕੱਲ੍ਹ ਪੰਜਾਬ ਦੀ ਸਿਆਸਤ ‘ਚ ਵੱਡਾ ਧਮਾਕਾ ਕਰਨ ਦੀ ਤਿਆਰੀ ‘ਚ ਹਨ। ਪੱਕੇ ਸੰਕੇਤ ਹਨ ਕਿ ਕੈਪਟਨ ਕੱਲ੍ਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਨਵੀਂ ਪਾਰਟੀ ਦਾ ਗਠਨ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਤਰਜ਼ ‘ਤੇ ਕਰਨਗੇ। ਇਸ ਨਾਲ ਹੀ ਉਨ੍ਹਾਂ ਦੀ ਯੋਜਨਾ ਹੈ ਕਿ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ਦੀ ਟੀਐਮਸੀ ਦੇ ਅੰਦਾਜ਼ ‘ਚ ਪੰਜਾਬ ‘ਚ ਕਾਂਗਰਸ ਦੀ ਥਾਂ ਲੈਣ। ਇਸ ਬਾਰੇ ਕੈਪਟਨ ਦੇ ਕਰੀਬੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਵੱਡੇ ਸੰਕੇਤ ਦਿੱਤੇ ਹਨ। ਇਸ ਤੋਂ ਸਾਫ਼ ਹੈ ਕਿ ਕੈਪਟਨ ਪੰਜਾਬ ‘ਚ ਕਾਂਗਰਸ ਦੀ ਥਾਂ ਖਾਲੀ ਕਰ ਕੇ ਆਪਣੀ ਪਾਰਟੀ ਦੀ ਉਸ ਜਗ੍ਹਾ ਲੈਣ ਦੀ ਤਿਆਰੀ ਹੈ। ਇਸ ਤੋਂ ਆਉਣ ਵਾਲਾ ਸਮਾਂ ਕਾਂਗਰਸ ਲਈ ਬੇਹੱਦ ਚੁਣੌਤੀ ਭਰਿਆ ਹੋ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ‘ਚ ਪੱਛਮੀ ਬੰਗਾਲ ਦੀ ਤਰ੍ਹਾਂ ਕਾਂਗਰਸ ਦੀ ਜਗ੍ਹਾ ਲੈਣ ਦੀ ਯੋਜਨਾ

ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਉਹ 27 ਅਕਤੂਬਰ ਨੂੰ ਆਪਣੀ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ। ਕੈਪਟਨ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਕੈਪਟਨ ਦੀ ਪਾਰਟੀ ਦੇ ਨਾਂ ‘ਚ ਕਾਂਗਰਸ ਸ਼ਬਦ ਦੀ ਵਰਤੋਂ ਜ਼ਰੂਰ ਹੋਵੇਗੀ। ਜਿਸ ਪ੍ਰਕਾਰ ਨਾਲ ਮਮਤਾ ਬੈਨਰਜੀ ਨੇ ਤ੍ਰਿਣਮੂਲ ਕਾਂਗਰਸ ਤੇ ਸ਼ਰਦ ਪਵਾਰ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾਈ ਹੈ ਉਸੇ ਪ੍ਰਕਾਰ ਤੋਂ ਕੈਪਟਨ ਵੀ ਆਪਣੀ ਪਾਰਟੀ ਦੇ ਨਾਂ ‘ਚ ਕਾਂਗਰਸ ਸ਼ਬਦ ਨੂੰ ਜੋੜਣਗੇ। 79 ਸਾਲਾ ਕੈਪਟਨ ਅਮਰਿੰਦਰ ਸਿੰਘ ਦੇ 52 ਸਾਲਾ ਦੇ ਰਾਜਨੀਤਕ ਕਰੀਅਰ ‘ਚ ਇਹ ਦੂਜਾ ਮੌਕਾ ਹੋਵੇਗਾ ਜਦੋਂ ਉਹ ਆਪਣੀ ਪਾਰਟੀ ਦਾ ਗਠਨ ਕਰਨਗੇ।

ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਬਣਾਉਣ ਦੀ ਤਿਆਰੀਆਂ ‘ਚ ਇਕ ਟਵੀਟ ਕੀਤਾ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਰਣਨੀਤੀ ਹੈ ਕਿ ਛੋਟੇ ਸੂਬਿਆਂ ਵਰਗੇ ਤ੍ਰਿਪੁਰਾ ਤੇ ਗੋਆ ‘ਚ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਦਿੱਤੇ ਗਏ ਸਪੇਸ ਨੂੰ ਲੈ ਸਕੇ। ਇਸ ਲਈ ਅਸੀਂ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ। ਡਿੰਪਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਕਰੀਬੀ ਹੈ। ਡਿੰਪਾ ਦੀ ਪੂਰੀ ਰਾਜਨੀਤੀ ਕੈਪਟਨ ਦੀ ਹੀ ਛਤਰਛਾਇਆ ‘ਚ ਰਹੀ ਹੈ। ਅਜਿਹੇ ‘ਚ ਉਨ੍ਹਾਂ ਦਾ ਟਵੀਟ ਵੀ ਇਸ ਤਰ੍ਹਾਂ ਇਸ਼ਾਰਾ ਕਰ ਰਿਹਾ ਹੈ ਕਿ ਪੰਜਾਬ ‘ਚ ਵੀ ਕਾਂਗਰਸ ਦੀ ਜਗ੍ਹਾ ਖਾਲੀ ਹੋ ਰਹੀ ਹੈ।

Related posts

ਅਕਾਲੀ ਦਲ-ਬਸਪਾ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤ : ਵਿਧਾਇਕ ਚੀਮਾ

On Punjab

ਦਿੱਗਜ ਆਗੂ ਮਨਪ੍ਰੀਤ ਬਾਦਲ ਨੇ ਫੜਿਆ ਭਾਜਪਾ ਦਾ ਪੱਲਾ, ਅੱਜ ਹੀ ਦਿੱਤਾ ਸੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ

On Punjab

ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਸਾਥੀ ਛੇ ਪਿਸਤੌਲਾਂ ਸਣੇ ਕਾਬੂ

On Punjab