35.06 F
New York, US
December 12, 2024
PreetNama
ਸਮਾਜ/Social

ਤਾਈਵਾਨ ’ਚ ਵੱਡਾ ਟਰੇਨ ਹਾਦਸਾ, 48 ਦੀ ਮੌਤ, ਵੱਡੀ ਗਿਣਤੀ ‘ਚ ਲੋਕ ਹੋਏ ਜ਼ਖ਼ਮੀ

ਤਾਇਵਾਨ ‘ਚ ਇਕ ਰੇਲ ਹਾਦਸੇ ‘ਚ 48 ਲੋਕਾਂ ਦੀ ਮੌਤ ਹੋ ਗਈ ਤੇ 66 ਜ਼ਖਮੀ ਹੋ ਗਏ। ਇਕ ਸੁਰੰਗ ‘ਚ ਟਰੱਕ ਨਾਲ ਟਕਰਾਉਣ ਤੋਂ ਬਾਅਦ ਰੇਲ ਗੱਡੀ ਦੇ ਪਲਟਣ ਨਾਲ ਇਹ ਹਾਦਸਾ ਵਾਪਰਿਆ। ਰੇਲ ਗੱਡੀ ‘ਚ 500 ਲੋਕ ਸਵਾਰ ਸਨ ਤੇ ਜ਼ਿਆਦਾਤਰ ਯਾਤਰੀ ਲੰਬੀ ਛੁੱਟੀ ‘ਤੇ ਘੁੰਮਣ ਜਾ ਰਹੇ ਸਨ।

ਹਾਦਸਾ ਹੁਲੀਏਨ ਕਾਊਂਟੀ ‘ਚ ਕੇ ਦਕਿੰਗਸੁਈ ਸੁਰੰਗ ‘ਚ ਵਾਪਰਿਆ। ਹਾਦਸੇ ਦੇ ਫ਼ੌਰੀ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਤਾਇਵਾਨ ‘ਚ ਕਿੰਗਮਿੰਗ ਫੈਸਟੀਵਲ ‘ਤੇ ਚਾਰ ਦਿਨਾਂ ਦੀ ਛੁੱਟੀ ਸੀ। ਇਸ ਤਿਉਹਾਰ ‘ਤੇ ਐਤਵਾਰ ਦੇ ਲੋਕ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਨ। ਛੁੱਟੀ ਦਾ ਪਹਿਲਾ ਦਿਨ ਸੀ। ਰੇਲਵੇ ਮੁਤਾਬਕ ਟ੍ਰੇਨ ਟਾਰੋਕੋ ਤੋਂ ਸ਼ੁਲਿਨ ਜਾ ਰਹੀ ਸੀ। ਰਸਤੇ ‘ਚ ਸੁਰੰਗ ਦੇ ਸਾਹਮਣੇ ਅਚਾਨਕ ਇਕ ਵੱਡਾ ਟਰੱਕ ਆ ਗਿਆ ਤੇ ਟੱਕਰ ਹੁੰਦੇ ਹੀ ਰੇਲ ਗੱਡੀ ਪਟੜੀ ਤੋਂ ਉਤਰ ਕੇ ਪਲਟ ਗਈ। ਇੱਥੇ ਕੰਮ ਚੱਲ ਰਿਹਾ ਸੀ ਤੇ ਕੰਮ ਕਰਨ ਵਾਲਿਆਂ ਨੇ ਬਿਨਾ ਹੈਂਡਬ੍ਰੇਕ ਢਲਾਨ ‘ਤੇ ਟਰੱਕ ਖੜ੍ਹਾ ਕਰ ਦਿੱਤਾ ਸੀ। ਇਹੀ ਟਰੱਕ ਰੇਲਗੱਡੀ ਨਾਲ ਟਕਰਾਇਆ। ਘਟਨਾ ਦੇ ਬਾਅਦ ਰਾਹਤ ਕਾਰਜ ‘ਚ 48 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਪੰਜ ਦਰਜਨ ਤੋਂ ਜ਼ਿਆਦਾ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਘਟਨਾ ‘ਚ ਮਰਨ ਵਾਲਿਆਂ ਪ੍ਰਤੀ ਸੋਗ ਪ੍ਰਗਟਾਇਆ ਹੈ। ਨਾਲ ਹੀ ਉਨ੍ਹਾਂ ਨੇ ਰਾਹਤ ਕਾਰਜ ਦਾ ਵੀ ਜਾਇਜ਼ਾ ਲਿਆ।

Related posts

ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਲੱਗਣ ਨਾਲ ਮੌਤ

On Punjab

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

On Punjab

Shraddha Murder Case : ਸੁਲਝ ਰਹੀ ਹੈ ਸ਼ਰਧਾ ਦੀ ਹੱਤਿਆ ਦੀ ਗੁੱਥੀ, ਆਫਤਾਬ ਦੇ ਪੋਲੀਗ੍ਰਾਫ ਤੇ ਨਾਰਕੋ ਟੈਸਟ ਦੇ ਇਕੋ ਜਿਹੇ ਜਵਾਬ

On Punjab