PreetNama
ਰਾਜਨੀਤੀ/Politics

ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਰੋਨਾਵਾਇਰਸ ਸੰਕਰਮਿਤ, ਲਿਆਂਦਾ ਗਿਆ ਹਸਪਤਾਲ

ਚੇਨਈ: ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਐਤਵਾਰ ਸਵੇਰੇ ਅਲਵਰਪੇਟ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ ਦੇ 87 ਕਰਮਚਾਰੀਆਂ ਨੂੰ ਕੋਰੋਨਵਾਇਰਸ ਤੋਂ ਸੰਕਰਮਿਤ ਹੋਣ ਤੋਂ ਬਾਅਦ 10 ਦਿਨ ਪਹਿਲਾਂ ਸੱਤ ਦਿਨਾਂ ਲਈ ਆਪਣੇ ਆਪ ਨੂੰ ਆਈਸੋਲੇਟ ਕੀਤਾ ਸੀ, ਪਰ ਰਾਜਪਾਲ ਦਾ ਕਾਫਲਾ ਐਤਵਾਰ ਸਵੇਰੇ ਅਲਵਰਪੇਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਿਆ। ਦੱਸ ਦਈਏ ਕਿ ਉਹ 80 ਸਾਲਾਂ ਦੇ ਹਮ ਤੇ ਅਕਤੂਬਰ 2017 ਤੋਂ ਤਾਮਿਲਨਾਡੂ ਦਾ ਰਾਜਪਾਲ ਹੈ।
ਇਸ ਤੋਂ ਪਹਿਲਾਂ 23 ਜੁਲਾਈ ਨੂੰ ਸਰਕਾਰ ਨੇ ਕਿਹਾ ਸੀ ਕਿ ਰਾਜ ਭਵਨ ਵਿਖੇ ਤਾਇਨਾਤ 84 ਸੁਰੱਖਿਆ ਕਰਮਚਾਰੀ ਅਤੇ ਅੱਗ ਬੁਝਾਊ ਕਰਮਚਾਰੀ ਮਿਲੇ ਸੀ, ਪਰ ਉਨ੍ਹਾਂ ਚੋਂ ਕੋਈ ਵੀ ਰਾਜਪਾਲ ਜਾਂ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਨਹੀਂ ਆਇਆ। 147 ਕਰਮਚਾਰੀਆਂ ਦੀ ਜਾਂਚ ਕੀਤੀ ਗਈ ਅਤੇ 87 ਸੰਕਰਮਿਤ ਹੋਏ। ਕੁਝ ਕਰਮਚਾਰੀਆਂ ਨੂੰ ਕੁਆਰੰਟਿਨ ਕੀਤਾ ਗਿਆ ਜਦਕਿ ਕੁਝ ਕਰਮਚਾਰੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।

Related posts

ਸੱਤ ਹੋਰ ਹਵਾਈ ਅੱਡਿਆਂ ’ਤੇ ਅੱਜ ਸ਼ੁਰੂ ਹੋਵੇਗਾ ਇਮੀਗਰੇਸ਼ਨ ਮਨਜ਼ੂਰੀ ਪ੍ਰੋਗਰਾਮ

On Punjab

ਭਾਰਤੀ ਸ਼ੇਅਰ ਬਜ਼ਾਰ ਫਲੈਟ ਖੁੱਲ੍ਹਿਆ, ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਵੱਡਾ ਅਸਰ ਨਹੀਂ

On Punjab

Lokshabha Elections 2024: ਰਾਹੁਲ ਗਾਂਧੀ ਨੇ UP ‘ਚ INDIA Alliance ਲਈ ਲਿਆ ਵੱਡਾ ਫੈਸਲਾ, BJP ਦੀਆਂ ਵੱਧ ਸਕਦੀਆਂ ਮੁਸ਼ਕਲਾਂ

On Punjab