82.22 F
New York, US
July 29, 2025
PreetNama
ਫਿਲਮ-ਸੰਸਾਰ/Filmy

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਾਲੇ ਗੋਗੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ’ਚ ਗੋਗੀ ਦਾ ਕਿਰਦਾਰ ਨਿਭਾਉਣ ਵਾਲੇ ਟੀਵੀ ਅਦਾਕਾਰ ਸਮਯ ਸ਼ਾਹ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਹ ਘਟਨਾ ਸਮਯ ਸ਼ਾਹ ਦੀ ਬੋਰੀਵਲੀ ਸਥਿਤ ਬਿਲਡਿੰਗ ਲਾਗੇ ਵਾਪਰੀ। ਕੁਝ ਲੜਕਿਆਂ ਨੇ ਸਮਯ ਸ਼ਾਹ ਨਾਲ ਬਦਸਲੂਕੀ ਕੀਤੀ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਹਾਲੇ ਉਨ੍ਹਾਂ ਬਦਮਾਸ਼ ਮੁੰਡਿਆਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਬਿਲਡਿੰਗ ਦੀ ਸੀਸੀਟੀਵੀ ਫ਼ੁਟੇਜ ਮਿਲ ਗਈ ਹੈ, ਉਸ ਦੇ ਆਧਾਰ ’ਤੇ ਹੀ ਪੁਲਿਸ ਜਾਂਚ ਕਰ ਰਹੀ ਹੈ।

ਧਮਕੀ ਦੇਣ ਦੀ ਇਹ ਵਾਰਦਾਤ 27 ਅਕਤੂਬਰ ਨੂੰ ਵਾਪਰੀ ਹੈ। ਸਮਯ ਸ਼ਾਹ ਨੂੰ ਗੁੰਡਿਆਂ ਨੇ ਤੀਜੀ ਵਾਰ ਅਜਿਹੀ ਧਮਕੀ ਦਿੱਤੀ ਹੈ। ਉਨ੍ਹਾਂ ਬੋਰੀਵਲੀ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸੀਸੀਟੀਵੀ ਫ਼ੁਟੇਜ ਦੀ ਤਸਵੀਰ ਸ਼ੇਅਰ ਕੀਤੀ ਹੈ; ਜਿਸ ਵਿੱਚ ਇੱਕ ਬਦਮਾਸ਼ ਨਜ਼ਰ ਆ ਰਿਹਾ ਹੈ।

ਸਮਯ ਸ਼ਾਹ ਨੇ ਲਿਖਿਆ, ‘ਦੋ ਦਿਨ ਪਹਿਲਾਂ ਇਹ ਆਦਮੀ ਮੇਰੀ ਬਿਲਡਿੰਗ ’ਚ ਆਇਆ ਤੇ ਬਿਨਾ ਕਿਸੇ ਕਾਰਣ ਮੈਨੂੰ ਗਾਲ਼ਾਂ ਕੱਢਣ ਲੱਗਾ। ਮੈਂ ਉਸ ਨੂੰ ਪਛਾਣਦਾ ਨਹੀਂ। ਮੈਨੂੰ ਗਾਲ਼ਾਂ ਕੱਢਣ ਪਿੱਛੇ ਉਸ ਦਾ ਕੀ ਕਾਰਣ ਹੈ? ਉਸ ਨੇ ਮੈਨੂੰ ਧਮਕੀ ਦਿੱਤੀ ਕਿ ਉਹ ਮੈਨੂੰ ਮਾਰ ਸੁੱਟੇਗਾ। ਜੋ ਲੋਕ ਮੈਨੂੰ ਪਿਆਰ ਕਰਦੇ ਹਨ, ਮੈਂ ਉਨ੍ਹਾਂ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਕੁਝ ਹੋ ਜਾਂਦਾ ਹੈ, ਤਾਂ ਇਹ ਮੇਰੇ ਤੇ ਮੇਰੇ ਪਰਿਵਾਰ ਲਈ ਠੀਕ ਰਹੇਗਾ। ਧੰਨਵਾਦ।’

ਸਮਯ ਸ਼ਾਹ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਕਿਹਾ ਕਿ ਰਾਤ ਦੇ ਲਗਭਗ ਸਾਢੇ ਅੱਠ ਵੱਜੇ ਹੋਏ ਸਨ, ਜਦੋਂ ਉਹ ਸ਼ੂਟਿੰਗ ਖ਼ਤਮ ਕਰ ਕੇ ਆਪਣਾ ਬਿਲਡਿੰਗ ਵਿੱਚ ਪੁੱਜੇ ਸਨ। ਉਦੋਂ ਉਸ ਵਿਅਕਤੀ ਨੇ ਮੇਰੇ ਕੋਲ ਆ ਕੇ ਪਹਿਲਾਂ ਮੈਨੂੰ ਗਾਲ਼ਾਂ ਕੱਢੀਆਂ ਤੇ ਫਿਰ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਵਾਰਦਾਤ ਤੋਂ ਬਾਅਦ ਡਾਢੇ ਪ੍ਰੇਸ਼ਾਨ ਹਨ।

Related posts

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੇ ਘਰ ‘ਤੇ ਐਨਸੀਬੀ ਦਾ ਛਾਪਾ, ਡਰਾਈਵਰ ਹਿਰਾਸਤ ‘ਚ

On Punjab

ਗੋਲਡ ਮੈਡਲਿਸਟ ਨੀਰਜ ਚੋਪੜਾ ਨੇ ਇਸ ਬਾਲੀਵੁੱਡ ਕੋਰੀਓਗ੍ਰਾਫਰ ਨੂੰ ਕੀਤਾ ਪ੍ਰਪੋਜ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਹ ਵੀਡੀਓ

On Punjab

Bigg Boss 18 : ਖੁਸ਼ੀਆਂ ਵਿਚਾਲੇ ਮੰਡਰਾਉਣਗੇ ਗ਼ਮ ਦੇ ਬੱਦਲ, ਇਸ ਸਟਾਰ ਨੇ ਆਖਰੀ ਪਲ਼ ‘ਚ ਝਾੜਿਆ Salman Khan ਦੇ ਸ਼ੋਅ ਤੋਂ ਪੱਲਾ ? Bigg Boss 18 : ਇਸ ਵਾਰ ਸ਼ੋਅ ਦਾ ਥੀਮ ‘ਕਾਲ ਕਾ ਤਾਂਡਵ’ ਹੈ, ਜਿਸ ‘ਚ ਕੰਟੈਸਟੈਂਟ ਸਾਹਮਣੇ ਉਨ੍ਹਾਂ ਦਾ ਭੂਤ, ਵਰਤਮਾਨ ਤੇ ਭਵਿੱਖ ਖੋਲ੍ਹਣਗੇ। ਇਕ ਪਾਸੇ ਜਿੱਥੇ ਸਾਰੇ ਸਿਤਾਰੇ ਘਰ ਵਿਚ ਪ੍ਰਵੇਸ਼ ਕਰਨ ਲਈ ਬੇਤਾਬ ਹਨ, ਉੱਥੇ ਹੀ ਦੂਜੇ ਪਾਸੇ ਜਿਸ ਨੂੰ ਸਲਮਾਨ ਖਾਨ ਦੇ ਸ਼ੋਅ ‘ਚ ਦੇਖਣ ਲਈ ਦਰਸ਼ਕ ਸਭ ਤੋਂ ਵੱਧ ਬੇਤਾਬ ਸਨ, ਉਸ ਨੇ ਆਖਰੀ ਸਮੇਂ ‘ਚ ਇਸ ਵਿਵਾਦਿਤ ਸ਼ੋਅ ਤੋਂ ਕਿਨਾਰਾ ਕਰ ਲਿਆ ਹੈ।

On Punjab