ਤਾਲਿਬਾਨ ਦੇ ਸੱਤਾ ਹੜਪਣ ਤੋਂ ਬਾਅਦ ਅਫ਼ਗਾਨਿਸਤਾਨ ‘ਚ ਅਸ਼ਾਂਤੀ, ਡਰ ਤੇ ਚਿੰਤਾ ਦਾ ਮਾਹੌਲ ਹੈ। ਔਰਤਾਂ ਨੂੰ ਸਿੱਖਿਆ ਸਣੇ ਹੋਰ ਅਧਿਕਾਰ ਖੋਹਣ ਦਾ ਡਰ ਹੈ। ਇਸ ਦੌਰਾਨ ਕਈ ਰਿਪੋਰਟਸ ‘ਚ ਕਿਹਾ ਗਿਆ ਹੈ ਕਿ ਤਾਲਿਬਾਨ ਨੇ ਆਤਮਘਾਤੀ ਹਮਲਾਵਰਾਂ (Suicide Bomber) ਦੀ ਇਕ ਵਿਸ਼ੇਸ਼ ਬਟਾਲੀਅਨ ਬਣਾਈ ਹੈ ਜਿਸ ਨੂੰ ਅਫਗਾਨਿਸਤਾਨ ਦੀਆਂ ਸਰਹੱਦਾਂ ‘ਤੇ ਖਾਸ ਕਰ ਕੇ ਬਦਖੁਸ਼ਾਂ ਸੂਬੇ ‘ਚ ਤਾਇਨਾਤ ਕੀਤਾ ਜਾਵੇਗਾ। ਖਾਮਾ ਪ੍ਰੈੱਸ ਨੇ ਦੱਸਿਆ ਕਿ ਬਦਖੁਸ਼ਾਂ ਸੂਬੇ ਦੇ ਡਿਪਟੀ ਗਵਰਨਰ ਮੁਲਾ ਨਿਸਾਰ ਅਹਿਮਦ ਅਹਿਮਦੀ ਨੇ ਉਤਰ ਪੂਰਬੀ ਸੂਬੇ ਬਦਖੁਸ਼ਾਂ ‘ਚ ਆਤਮਘਾਤੀ ਹਮਲਾਵਰਾਂ ਦੀ ਬਟਾਲੀਅਨ ਬਣਾਉਣ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਇਸ ਸੂਬੇ ਦੀ ਸਰਹੱਦ ਤਜਾਕਿਸਤਾਨ ਤੇ ਚੀਨ ਨਾਲ ਲੱਗਦੀ ਹੈ।
ਅਹਿਮਦੀ ਨੇ ਕਿਹਾ ਕਿ ਇਸ ਬਟਾਲੀਅਨ ਦਾ ਨਾਂ ਲਸ਼ਕਰ-ਏ-ਮਨਸੂਰੀ ਹੈ ਤੇ ਇਸ ਨੂੰ ਦੇਸ਼ ਦੀਆਂ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਟਾਲੀਅਨ ਠੀਕ ਉਸੇ ਤਰ੍ਹਾਂ ਹੈ ਜੋ ਪਿਛਲੀ ਅਫਗਾਨ ਸਰਕਾਰ ‘ਚ ਸੁਰੱਖਿਆਬਲਾਂ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲੇ ਕਰਦੇ ਸੀ।
ਖਾਮਾ ਪ੍ਰੈੱਸ ਮੁਤਾਬਕ ਅਹਿਮਦੀ ਨੇ ਕਿਹਾ ਜੇਕਰ ਇਹ ਬਟਾਲੀਅਨ ਨਹੀਂ ਹੁੰਦੀ ਤਾਂ ਅਮਰੀਕਾ ਦੀ ਹਾਰ ਸੰਭਵ ਨਾ ਹੁੰਦੀ ਹੈ। ਇਹ ਬਹਾਦੁਰ ਲੜਾਕੇ ਵਿਸਫੋਟ ਵੈਸਟਕੋਟ ਪਹਿਣਨਗੇ ਤੇ ਅਫਗਾਨਿਸਤਾਨ ‘ਚ ਅਮਰੀਕੀ ਬੇਸ ਨੂੰ ਉਡਾ ਦੇਣਗੇ। ਇਹ ਅਜਿਹੇ ਲੋਕ ਹਨ ਜਿਨ੍ਹਾਂ ਨੇ ਸਚਮੁੱਚ ਕੋਈ ਡਰ ਨਹੀਂ ਹੈ। ਇਨ੍ਹਾਂ ਨੇ ਆਪਣੇ ਆਪ ਨੂੰ ਅੱਲ੍ਹਾ ਲਈ ਸਮਰਪਿਤ ਕਰ ਦਿੱਤਾ ਹੈ।