67.66 F
New York, US
April 19, 2025
PreetNama
ਸਮਾਜ/Social

ਤਾਲਿਬਾਨ ਦੀ ਅੰਤਿ੍ਮ ਸਰਕਾਰ ਨੇ ਦੇਸ਼ ‘ਚ ਸਾਰੇ ਤਰ੍ਹਾਂ ਦੇ ਪ੍ਰਦਰਸ਼ਨਾਂ ‘ਤੇ ਲਾਈ ਰੋਕ

ਤਾਲਿਬਾਨ ਦੀ ਅੰਤਿ੍ਮ ਸਰਕਾਰ ਨੇ ਦੇਸ਼ ‘ਚ ਸਾਰੇ ਤਰ੍ਹਾਂ ਦੇ ਪ੍ਰਦਰਸ਼ਨਾਂ ‘ਤੇ ਰੋਕ ਲਗਾ ਦਿੱਤੀ ਹੈ। ਹਾਲੀਆ ਕਾਬੁਲ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਔਰਤਾਂ ਆਪਣੇ ਅਧਿਕਾਰਾਂ ਲਈ ਜ਼ੋਰਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਤਾਕਤ ਦੀ ਵਰਤੋਂ ਕਰਨ ਤੋਂ ਬਾਅਦ ਵੀ ਔਰਤਾਂ ਦੇ ਇਹ ਪ੍ਰਦਰਸ਼ਨ ਨਾ ਰੁਕਣ ‘ਤੇ ਹੁਣ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ ਹੈ। ਇਹ ਆਦੇਸ਼ ਅੰਤਿ੍ਮ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਦਿੱਤਾ ਹੈ।

ਗ੍ਰਹਿ ਮੰਤਰਾਲੇ ਨੇ ਆਦੇਸ਼ ‘ਚ ਕਿਹਾ ਹੈ ਕਿ ਹੁਣ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ। ਜਿਹੜੇ ਵੀ ਪ੍ਰਦਰਸ਼ਨ ਹੋਣਗੇ, ਉਸਦੇ ਲਈ ਬਕਾਇਦਾ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ। ਇਸਦੇ ਨਾਲ ਹੀ ਕਿਸ ਮਕਸਦ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਉਸ ਵਿਚ ਕੀ ਨਾਅਰੇ ਲਗਾਏ ਜਾਣਗੇ ਤੇ ਕਿਸ ਤਰ੍ਹਾਂ ਦੇ ਬੈਨਰ ਹੋਣਗੇ, ਇਸਦੀ ਵੀ ਪੂਰੀ ਜਾਣਕਾਰੀ ਦੇਣੀ ਪਵੇਗੀ।

ਇਸ ਆਦੇਸ਼ ਤੋਂ ਬਾਅਦ ਇਸ ਤਰ੍ਹਾਂ ਨਹੀਂ ਲੱਗਦਾ ਕਿ ਔਰਤਾਂ ਦੇ ਪ੍ਰਦਰਸ਼ਨ ਨੂੰ ਤਾਲਿਬਾਨ ਕਿਸੇ ਵੀ ਤਰ੍ਹਾਂ ਨਾਲ ਇਜਾਜ਼ਤ ਦੇਵੇਗਾ। ਜ਼ਿਕਰਯੋਗ ਹੈ ਕਿ ਤਾਲਿਬਾਨ ਦੀ ਨਵੀਂ ਅੰਤਿ੍ਮ ਸਰਕਾਰ ‘ਚ ਔਰਤਾਂ ਨੂੰ ਥਾਂ ਨਾ ਦੇਣ ਤੇ ਕਈ ਪਾਬੰਦੀਆਂ ਲਗਾਉਣ ਕਾਰਨ ਕਾਬੁਲ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਜ਼ਬਰਦਸਤ ਪ੍ਰਦਰਸ਼ਨ ਹੋ ਰਹੇ ਹਨ। ਤਾਲਿਬਾਨ ਦੇ ਧਮਕੀ ਦੇਣ ਤੋਂ ਬਾਅਦ ਵੀ ਇਹ ਪ੍ਰਦਰਸ਼ਨ ਨਹੀਂ ਰੁਕ ਰਹੇ। ਪਿਛਲੇ ਦਿਨੀਂ ਕਾਬੁਲ ‘ਚ ਤਾਲਿਬਾਨ ਨੇ ਔਰਤਾਂ ਨਾਲ ਮਾਰਕੁੱਟ ਤੇ ਅੱਥਰੂ ਗੈਸ ਦੇ ਗੋਲ਼ੇ ਵੀ ਦਾਗੇ ਸਨ

Related posts

After Katra e-way, other stalled NHAI projects also take off

On Punjab

ਕਾਰ ਦਰਖ਼ਤ ਨਾਲ ਟਕਰਾਉਣ ਕਾਰਨ 4 ਪੌਲੀਟੈਕਨਿਕ ਵਿਦਿਆਰਥੀ ਹਲਾਕ

On Punjab

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ, 30000 ਘਰਾਂ ਨੂੰ ਖ਼ਾਲੀ ਕਰਨ ਦੇ ਹੁਕਮ

On Punjab