ਤਾਲਿਬਾਨ ਜਦੋਂ ਤੋਂ ਅਫਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਹੋਇਆ ਹੈ, ਇਸ ਤੋਂ ਬਾਅਦ ਇੱਥੇ ਲਗਾਤਾਰ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ। ਕਾਬੁਲ ਏਅਰਪੋਰਟ ‘ਚ ਹੋਏ ਧਮਾਕੇ ਹੋਣ ਜਾਂ ਇੱਥੇ ਦੀ ਔਰਤਾਂ ਨਾਲ ਹੋ ਰਹੀ ਅਣਮਨੁੱਖੀਤਾ। ਹਰ ਥਾਂ ਤਾਲਿਬਾਨ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਕਈ ਮਾਮਲਿਆਂ ‘ਚ ਤਾਲਿਬਾਨ ਨੇ ਹਿੰਸਾ ਨਹੀਂ ਕੀਤੀ ਹੈ ਪਰ ਬਚਪਨ ਤੋਂ ਹਿੰਸਾ ਵਿਚਕਾਰ ਪਲੇ ਅੱਤਵਾਦੀਆਂ ਨੂੰ ਹਿੰਸਾ ਰੋਕਣ ਦਾ ਕੋਈ ਤਰੀਕਾ ਪਤਾ ਹੀ ਨਹੀਂ ਹੈ। ਤਾਜ਼ਾ ਮਾਮਲੇ ‘ਚ ਤਾਲਿਬਾਨ ਨੇ ਇਕ ਗਰਭਵਤੀ ਮਹਿਲਾ ਅਫਸਰ ਨਾਲ ਬੇਰਹਿਮੀ ਕੀਤੀ ਹੈ। ਪਹਿਲਾਂ ਇਸ ਮਹਿਲਾ ਅਫਸਰ ਨੂੰ ਕੁੱਟਿਆ ਗਿਆ ਤੇ ਫਿਰ ਉਸ ਨੂੰ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਮੀਡੀਆ ਰਿਪੋਰਟ ਮੁਤਾਬਿਕ, ‘ਅੱਤਵਾਦੀਆਂ ਨੇ ਪਹਿਲਾਂ ਮਹਿਲਾ ਨੂੰ ਉਸ ਦੇ ਬੱਚਿਆਂ ਸਾਹਮਣੇ ਕੁੱਟਿਆ ਤੇ ਫਿਰ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਹ ਮਹਿਲਾ ਪੁਲਿਸ ਮੁਲਾਜ਼ਮ ਘੂਰ ਪ੍ਰਾਂਤ ਦੇ ਫਿਰੋਜ਼ਕੋਹ ‘ਚ ਰਹਿੰਦੀ ਸੀ ਤੇ ਉਹ 6 ਮਹੀਨੇ ਦੀ ਗਰਭਵੀ ਸੀ। ਇਸ ਦੇ ਬਾਵਜੂਦ ਅੱਤਵਾਦੀਆਂ ਨੇ ਉਸ ‘ਤੇ ਰਹਿਮ ਨਹੀਂ ਕੀਤਾ।’
ਮਾਰਨ ਤੋਂ ਬਾਅਦ ਚਿਹਰਾ ਵੀ ਵਿਗੜਿਆ
ਮੀਡੀਆ ਰਿਪੋਰਟ ‘ਚ ਇਹ ਵੀ ਕਿਹਾ ਹੈ ਕਿ ਤਾਲਿਬਾਨੀ ਲੜਾਕੇ ਘਰ-ਘਰ ਜਾ ਕੇ ਸਾਬਕਾ ਫ਼ੌਜੀ ਤੇ ਪੁਲਿਸ ਅਧਿਕਾਰੀਆਂ ਨੂੰ ਖੋਜ ਰਹੇ ਹਨ। ਇਸ ਲੜੀ ‘ਚ ਉਨ੍ਹਾਂ ਨੇ ਸ਼ਨਿਚਰਵਾਰ ਰਾਤ 10 ਵਜੇ ਤੋਂ ਕਰੀਬ ਪੁਲਿਸ ਅਧਿਕਾਰੀ ਬਾਨੂ ਨੇਗਰ ਦੇ ਘਰ ‘ਚ ਦਬਿਸ਼ ਦਿੱਤੀ। ਅੱਤਵਾਦੀਆਂ ਨੇ ਪਹਿਲਾਂ ਬਾਨੂ ਨੂੰ ਉਨ੍ਹਾਂ ਦੇ ਬੱਚਿਆਂ ਸਾਹਮਣੇ ਕੁੱਟਿਆ ਤੇ ਫਿਰ ਗੋਲ਼ੀ ਮਾਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦਾ ਚਿਹਰਾ ਵੀ ਵਿਗਾੜ ਦਿੱਤਾ। ਬੇਨੂ 6 ਮਹੀਨੇ ਦੀ ਗਰਭਵਤੀ ਸੀ। ਇਸ ਘਟਨਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਕਮਰੇ ਦੀਆਂ ਦੀਵਾਰਾਂ ਤੇ ਖ਼ੂਨ ਦੇ ਛੀਂਟੇ ਤੇ ਖ਼ੂਨ ‘ਚ ਲਹੂਲੁਹਾਣ ਪੁਲਿਸ ਅਧਿਕਾਰੀ ਦੀ ਲਾਸ਼ ਦਿਖਾਈ ਦੇ ਰਹੀ ਹੈ। ਕੋਲ ਇਕ ਸਕ੍ਰੂਡਰਾਈਵਰ ਵੀ ਦਿਖਾਈ ਦੇ ਰਿਹਾ ਹੈ, ਜਿਸ ਤੋਂ ਪੁਲਿਸ ਅਧਿਕਾਰੀ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਵਿਗਾੜਿਆ ਗਿਆ।