ਤਾਲਿਬਾਨ ਦੇ ਲੜਾਕੂਆਂ ਨੇ ਅਫਗਾਨਿਸਤਾਨ ਦੇ ਤਾਖਰ ਪ੍ਰਾਂਤ ਦੇ ਇਕ ਪਿੰਡ ਵਿਚ ਬੱਚੇ ਨੂੰ ਫਾਂਸੀ ‘ਤੇ ਲਟਕਾ ਕੇ ਮਾਰ ਦਿੱਤਾ ਗਿਆ। ਇਸ ਬੇਰਹਿਮੀ ਦੀ ਕਹਾਣੀ ਪੰਜਸ਼ੀਰ ਆਰਬਜਵਰ ਨੇ ਸਾਹਮਣੇ ਆਈ ਹੈ, ਜੋ ਪੰਜਸ਼ੀਰ (Panjshir) ਤੇ ਅਫ਼ਗ਼ਾਨਿਸਤਾਨ (Afghanistan) ਦੇ ਮਾਮਲਿਆਂ ਵਿਚ ਇਕ ਆਜ਼ਾਦ ਮੀਡੀਆ ਸਮੂਹ ਹੈ। ਪੰਜਸ਼ੀਰ ਆਰਬਜਵਰਨੇ ਇਕ ਟਵੀਟ ਵਿਚ ਇਹ ਜਾਣਕਾਰੀ ਦਿੱਤੀ ਹੈ ਤੇ ਤਾਲਿਬਾਨ ਦੀ ਇਸ ਕਰਤੂਤ ਨੂੰ #WarCrimes ਜਿਹੇ ਹੈਸ਼ਟੈਗ ਦੇ ਨਾਲ ਟਵੀਟ ਕੀਤਾ ਹੈ। ਤਾਲਿਬਾਨ ਦੀ ਅਜਿਹੀ ਕਰਤੂਤ ਨੇ ਇਹ ਸੰਦੇਸ਼ ਦਿੱਤਾ ਹੈ ਕਿ ਉਸ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ ਪਰ ਇਸ ਨਾਲ ਤਾਲਿਬਾਨ ਦੇ ਮਨੁੱਖੀ ਅਧਿਕਾਰ ਦੇ ਮੁੱਦਿਆਂ ‘ਤੇ ਸੁਧਾਰ ਦੇ ਦਾਅਵੇ ਖੋਖਲੇ ਸਾਬਿਤ ਹੋਏ ਹਨ।
ਤਾਲਿਬਾਨ ਨੂੰ ਸੱਤਾ ਵਿੱਚ ਆਏ ਨੂੰ ਸਿਰਫ਼ ਢੇਡ ਮਹੀਨਾ ਹੀ ਹੋਇਆ ਹੈ ਪਰ ਉਨ੍ਹਾਂ ਦੀ ਬੇਰਹਿਮੀ ਦੀਆਂ ਹੈਰਾਨ ਕਰਨ ਵਾਲੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਲਿਬਾਨ ਨੇ ਤਾਖਰ ਸੂਬੇ ‘ਚ ਇਕ ਬੱਚੇ ਨੂੰ (Child Executes) ਫਾਂਸੀ ‘ਤੇ ਲਟਕਾ ਦਿੱਤਾ ਸੀ। ਬੱਚੇ ਦਾ ਕਸੂਰ ਸਿਰਫ਼ ਇਨ੍ਹਾਂ ਸੀ ਕਿ ਉਸ ਦੇ ਪਿਤਾ ‘ਤੇ ਤਾਲਿਬਾਨ ਦੇ ਵਿਰੋਧੀ Afghan Resistance Forces ਦਾ ਮੈਂਬਰ ਹੋਣ ਦਾ ਸ਼ੱਕ ਸੀ
ਇਸ ਤੋਂ ਪਹਿਲਾਂ ਤਾਲਿਬਾਨ ਨੇ ਕਈ ਅਗਵਾਕਾਰਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਹੈ, ਜਿਨ੍ਹਾਂ’ ਤੇ ਲੋਕਾਂ ਨੂੰ ਅਗਵਾ ਕਰਨ ਤੇ ਫਿਰੌਤੀ ਮੰਗਣ ਦਾ ਦੋਸ਼ ਹੈ। ਤਾਲਿਬਾਨ ਨੇ ਕਈ ਖੇਤਰਾਂ ਚ ਪੁਰਸ਼ਾਂ ਨੂੰ ਦਾੜ੍ਹੀ ਕੱਟਣ ਤੇ Hairstyle ‘ਤੇ ਵੀ ਪਾਬੰਦੀ ਲਗਾਈ ਹੈ।ਦੱਸਣਯੋਗ ਹੈ ਕਿ ਤਾਲਿਬਾਨ ਨੇ 15 ਅਗਸਤ ਨੂੰ ਸੱਤਾ ‘ਚ ਆਉਣ ਤੋਂ ਬਾਅਦ ਇਕ ਦਰਮਿਆਨਾ ਚਿਹਰਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਲੜਕੀਆਂ ਨੂੰ ਪੜ੍ਹਨ ਦੀ ਇਜਾਜ਼ਤ ਵੀ ਦਿੱਤੀ ਸੀ ਪਰ ਹੁਣ ਉਸ ਨੇ ਇਸ ਵਿਚ ਕਈ ਸ਼ਰਤਾਂ ਲਾਗੂ ਕਰ ਦਿੱਤੀਆਂ ਹਨ।