52.86 F
New York, US
November 13, 2024
PreetNama
ਸਮਾਜ/Social

ਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ’ਤੇ ਵੀ ਲਾਈ ਰੋਕ, ਇਸਲਾਮੀ ਕਾਨੂੰਨ ਦਾ ਦਿੱਤਾ ਹਵਾਲਾ, ਸਖਤ ਸਜ਼ਾ ਦੀ ਵੀ ਦਿੱਤੀ ਚਿਤਾਵਨੀ

ਬੰਦੂਕ ਦੇ ਦਮ ’ਤੇ ਅਫ਼ਗਾਨਿਸਤਾਨ ਦੀ ਸੱਤਾ ’ਤੇ ਕਾਬਜ਼ ਹੋਣ ਵਾਲੇ ਤਾਲਿਬਾਨ ਨੇ ਹੁਣ ਦਾਡ਼੍ਹੀ ਕੱਟਣ ਜਾਂ ਸ਼ੇਵ ਕਰਨ ’ਤੇ ਵੀ ਰੋਕ ਲਗਾ ਦਿੱਤੀ ਹੈ। ਸੈਲੂਨ ਸੰਚਾਲਕਾਂ ਤੇ ਹੋਰਨਾਂ ਨੂੰ ਜਾਰੀ ਪੱਤਰ ’ਚ ਦਾਡ਼੍ਹੀ ਕੱਟਣ ਜਾਂ ਸ਼ੇਵ ਕਰਨ ਨੂੰ ਇਸਲਾਮੀ ਕਾਨੂੰਨ ਦੀ ਉਲੰਘਣਾ ਦੱਸਿਆ ਗਿਆ ਹੈ ਤੇ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਵੀ ਚਿਤਾਵਨੀ ਵੀ ਦਿੱਤੀ ਗਈ ਹੈ।

ਤਾਲਿਬਾਨ ਦੇ ਪੱਤਰ ਦਾ ਹਵਾਲਾ ਦਿੰਦਿਆਂ ਦ ਫਰੰਟੀਅਰ ਪੋਸਟ ਨੇ ਇਕ ਰਿਪੋਰਟ ਛਾਪੀ ਹੈ। ਰਿਪੋਰਟ ਮੁਤਾਬਕ, ‘ਤਾਲਿਬਾਨ ਨੇ ਵਾਲ਼ਾਂ ਦੀ ਸਟਾਈਲਿਸ਼ ਕਟਿੰਗ ਤੇ ਦਾਡ਼੍ਹੀ ਦੀ ਸ਼ੇਵਿੰਗ ’ਤੇ ਵੀ ਰੋਕ ਲਗਾ ਦਿੱਤੀ ਹੈ। ਇਸਲਾਮਿਕ ਮਾਮਲਿਆਂ ਦੇ ਮੰਤਰਾਲੇ ਦੇ ਅਧਿਕਾਰੀਆਂ ਨੇ ਹੇਲਮੰਡ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ’ਚ ਮਰਦਾਂ ਦੇ ਸੈਲੂਨ ਦਾ ਸੰਚਾਲਣ ਕਰਨ ਵਾਲਿਆਂ ਨਾਲ ਬੈਠਕ ਕੀਤੀ ਤੇ ਉਨ੍ਹਾਂ ਨੂੰ ਦਾਡ਼੍ਹੀ ਦੀ ਸ਼ੇਵਿੰਗ ਤੇ ਵਾਲ਼ਾਂ ਦੀ ਸਟਾਈਲਿਸ਼ ਕਟਿੰਗ ਨਾ ਕਰਨ ਦੀ ਸਲਾਹ ਦਿੱਤੀ।’ ਇੰਟਰਨੈੱਟ ਮੀਡੀਆ ’ਤੇ ਵਾਇਰਲ ਇਸ ਆਦੇਸ਼ ’ਚ ਸੈਲੂਨ ਸੰਚਾਲਕਾਂ ਨੂੰ ਆਪਣੇ ਅਦਾਰੇ ’ਚ ਸੰਗੀਤ ਜਾਂ ਭਜਨ ਵਜਾਉਣ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ।

ਆਈਏਐੱਨਐੱਸ ਨੇ ਬੀਬੀਸੀ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਕਾਬੁਲ ਦੇ ਕੁਝ ਸੈਲੂਨ ਸੰਚਾਲਕ ਵੀ ਇਸ ਆਦੇਸ਼ ਦੀ ਪੁਸ਼ਟੀ ਕਰ ਰਹੇ ਹਨ। ਆਦੇਸ਼ ’ਚ ਕਿਹਾ ਗਿਆ ਹੈ ਕਿ ਇਸਦੇ ਖ਼ਿਲਾਫ਼ ਕਿਸੇ ਨੂੰ ਵੀ ਸ਼ਿਕਾਇਤ ਕਰਨ ਦੀ ਇਜਾਜ਼ਤ ਨਹੀਂ ਹੈ। ਸੈਲੂਨ ਸੰਚਾਲਕਾਂ ਦਾ ਕਹਿਣਾ ਹੈ ਕਿ ਗਾਹਕਾਂ ਨੇ ਵੀ ਦਾਡ਼੍ਹੀ ਸ਼ੇਵ ਕਰਵਾਉਣਾ ਬੰਦ ਕਰ ਦਿੱਤਾ ਹੈ।

ਅਸਲ ’ਚ ਤਾਲਿਬਾਨ ਸਾਲ 1996-01 ਦੇ ਆਪਣੇ ਸ਼ਾਸਨ ਦੌਰਾਨ ਲਾਗੂ ਇਸਲਾਮਿਕ ਸ਼ਰੀਆ ਕਾਨੂੰਨ ਨੂੰ ਮੁਡ਼ ਤੋਂ ਲਾਗੂ ਕਰ ਰਿਹਾ ਹੈ। ਉਸ ਨੇ ਔਰਤਾਂ ਦੇ ਕੰਮ ਕਰਨ ਅਤੇ ਬਾਜ਼ਾਰ ਜਾਣ ’ਤੇ ਵੀ ਰੋਕ ਲਗਾ ਦਿੱਤੀ ਹੈ।

Related posts

ਪੰਜਾਬ ਤੇ ਹਰਿਆਣਾ ਸਣੇ 14 ਸੂਬਿਆਂ ‘ਚ CBI ਦੇ 169 ਛਾਪੇ

On Punjab

ਖਵਾਇਸ਼

Pritpal Kaur

ਸਮ੍ਰਿਤੀ ਇਰਾਨੀ ਨੂੰ ਆਟੋ ਦੀ ਸਵਾਰੀ ਕਰਦੇ ਦੇਖ ਮੇਕਅਪ ਆਰਟਿਸਟ ਨੂੰ ਆਉਂਦੀ ਸੀ ਸ਼ਰਮ, ਟੀਵੀ ਸੀਰੀਅਲ ‘ਚ ਮਿਲਦੇ ਸੀ ਸਿਰਫ਼ ਇੰਨੇ ਰੁਪਏ

On Punjab