52.97 F
New York, US
November 8, 2024
PreetNama
ਸਿਹਤ/Health

ਤਾਜ਼ਗੀ ਦਿੰਦੇ ਹਨ ਘਰ ਵਿੱਚ ਬਣੇ ਬਾਡੀ ਸਕ੍ਰਬ

ਚਿਹਰੇ ਦੇ ਨਾਲ ਨਾਲ ਪੂਰੇ ਸਰੀਰ ਦੀ ਸਕ੍ਰਬਿੰਗ ਸਕਿਨ ਵਿੱਚ ਕਸਾਅ ਲਿਆਉਣ ਦੇ ਨਾਲ ਹੀ ਇਸ ਨੂੰ ਤਾਜ਼ਗੀ ਭਰਿਆ ਬਣਾਉਂਦੀ ਹੈ। ਘਰ ‘ਤੇ ਬਾਡੀ ਸਕ੍ਰਬਿੰਗ ਕੀਤੀ ਜਾ ਸਕਦੀ ਹੈ ਉਹ ਵੀ ਸਕ੍ਰਬ ਨੂੰ ਘਰ ‘ਤੇ ਹੀ ਬਣਾ ਕੇ। ਆਓ ਜਾਣਦੇ ਹਾਂ ਬਾਡੀ ਸਕ੍ਰਬ ਬਣਾਉਣ ਦੇ ਤਰੀਕੇ :
ਕੌਫੀ-ਸ਼ੱਕਰ ਸਕ੍ਰਬ
ਕੌਫੀ-ਸ਼ੱਕਰ ਸਕ੍ਰਬ ਬਣਾਉਣ ਲਈ 1/4 ਕੱਪ ਦਰਦਰੀ ਕੌਫੀ, 1/4 ਕਪ ਸ਼ੱਕਰ, ਦੋ ਵੱਡੇ ਚਮਚ ਜੈਤੂਨ ਦਾ ਤੇਲ, ਦੋ-ਤਿੰਨ ਵਿਟਾਮਿਨ ਈ ਕੈਪਸੂਲ।
ਸਾਰੀ ਸਮੱਗਰੀ ਨੂੰ ਤਦ ਤੱਕ ਮਿਲਾਓ ਜਦ ਤੱਕ ਕਿ ਗਾੜ੍ਹਾ ਪੇਸਟ ਤਿਆਰ ਨਾ ਹੋ ਜਾਏ। ਸਕਿਨ ਨੂੰ ਸਾਫ ਕਰ ਕੇ ਇਸ ਪੇਸਟ ਨੂੰ ਲਗਾਓ। ਉਂਗਲਾਂ ਦੀ ਮਦਦ ਨਾਲ ਗੋਲਾਈ ਵਿੱਚ ਘੁਮਾਉਂਦੇ ਹੋਏ ਹੌਲੀ ਹੌਲੀ ਮਾਲਿਸ਼ ਕਰੋ। ਹਰ ਸਟ੍ਰੋਕ ਇੱਕ-ਦੋ ਮਿੰਟ ਦਾ ਸਮਾਂ ਦਿਓ। ਸਕ੍ਰਬਿੰਗ ਦੇ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਨੋਟ-ਕੌਫੀ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਅਤੇ ਸ਼ੱਕਰ ਮ੍ਰਿਤਕ ਚਮੜੀ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੀ ਹੈ। ਜੈਤੂਨ ਦਾ ਤੇਲ ਸਕਿਨ ਨੂੰ ਗਹਿਰਾਈ ਤੱਕ ਪ੍ਰਵੇਸ਼ ਕਰਦਾ ਹੈ ਅਤੇ ਇਸ ਨੂੰ ਹਾਈਡ੍ਰੇਟ ਕਰਦਾ ਹੈ।
ਨਾਰੀਅਲ ਤੇਲ ਸਕ੍ਰਬ
ਨਾਰੀਅਲ ਤੇਲ ਸਕ੍ਰਬ ਲਈ 1/4 ਕੱਪ ਸ਼ੱਕਰ, 1/4 ਕੱਪ ਨਾਰੀਅਲ ਤੇਲ। ਖੰਡ ਅਤੇ ਨਾਰੀਅਲ ਤੇਲ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਤੇਲ ਨੂੰ ਗਰਮ ਨਾ ਕਰੋ ਕਿਉਂਕਿ ਇਸ ਨਾਲ ਖੰਡ ਪਿਘਲ ਸਕਦੀ ਹੈ। ਆਪਣੀ ਸਕਿਨ ਨੂੰ ਸਾਫ ਕਰੋ ਅਤੇ ਇਸ ਪੇਸਟ ਨੂੰ ਲਗਾਓ। ਉਂਗਲਾਂ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਨੋਟ-ਇਹ ਤੁਹਾਡੇ ਚਹਿਰੇ ਨੂੰ ਸਾਫ ਕਰਨ, ਮੇਕਅਪ ਹਟਾਉਣ ਅਤੇ ਮਾਇਸ਼ਚੁਰਾਈਜ਼ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਇੱਕ ਅਨੁਕੂਲ ਅਤੇ ਆਸਾਨੀ ਨਾਲ ਤਿਆਰ ਹੋਣ ਵਾਲਾ ਸਕ੍ਰਬ ਹੈ।
ਨਿੰਬੂ-ਸ਼ੱਕਰ ਸਕ੍ਰਬ
ਨਿੰਬੂ-ਸ਼ੱਕਰ ਸਕ੍ਰਬ ਦੇ ਲਈ ਦੋ ਵੱਡੇ ਚਮਚ ਸ਼ੱਕਰ, ਇੱਕ ਵੱਡਾ ਚਮਚ ਸ਼ਹਿਦ, ਇੱਕ ਨਿੰਬੂ।
ਨਿੰਬੂ ਨੂੰ ਅੱਧਾ ਕੱਟ ਕੇ ਕਟੋਰੀ ਵਿੱਚ ਰਸ ਨਿਚੋੜ ਲਓ। ਇਸ ਵਿੱਚ ਬਾਕੀ ਸਮੱਗਰੀ ਮਿਲਾਓ। ਸਕਿਨ ਸਾਫ ਕਰ ਕੇ ਇਸ ਪੇਸਟ ਨੂੰ ਲਾਓ। ਹੌਲੀ-ਹੌਲੀ ਮਾਲਿਸ਼ ਕਰੋ ਤੇ ਕੁਝ ਦੇਰ ਬਾਅਦ ਕੋਸੇ ਪਾਣੀ ਨਾਲ ਧੋ ਲਓ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦਾ ਅਤੇ ਚਿਕਨਾ ਅਤੇ ਮੁਲਾਇਮ ਬਣਾਉਂਦਾ ਹੈ।
ਹਲਦੀ-ਸ਼ੱਕਰ ਸਕ੍ਰਬ
ਹਲਦੀ-ਸ਼ੱਕਰ ਸਕ੍ਰਬ ਲਈ ਇੱਕ ਕੱਪ ਸ਼ੱਕਰ, ਦੋ ਚਮਚ ਹਲਦੀ ਪਾਊਡਰ, ਡੇਢ ਕੱਪ ਨਾਰੀਅਲ ਤੇਲ। ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਵਾਂਗ ਬਣਾ ਲਓ। ਸਰੀਰ ‘ਤੇ ਲਾਓ ਅਤੇ ਹੌਲੀ-ਹੌਲੀ ਸਕ੍ਰਬਿੰਗ ਕਰੋ। ਕੁਝ ਦੇਰ ਬਾਅਦ ਹਲਕੇ ਗਰਮ ਪਾਣੀ ਨਾਲ ਪੇਸਟ ਨੂੰ ਧੋ ਲਓ। ਹਲਦੀ ਸਕਿਨ ਦਾ ਰੰਗ ਨਿਖਾਰਦੀ ਹੈ।
ਨੋਟ-ਇਸ ਸਭ ਤੋਂ ਲੋਕਪ੍ਰਿਯ ਕੁਦਰਤੀ ਸੁੰਦਰਤਾ ਸਮੱਗਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਐਂਟੀਸੈਪਟਿਕ ਅਤੇ ਜੀਵਾਣੂ ਰੋਧੀ ਗੁਣ ਮੌਜੂਦ ਹੁੰਦੇ ਹਨ, ਜੋ ਸਕਿਨ ਦੀ ਬੈਕਟੀਰੀਆ ਤੋਂ ਰੱਖਿਆ ਕਰਦੇ ਹਨ।
ਦਹੀਂ-ਸ਼ਹਿਦ ਸਕ੍ਰਬ
ਦਹੀਂ-ਸ਼ਹਿਦ ਸਕ੍ਰਬ ਦੇ ਲਈ ਇੱਕ ਵੱਡਾ ਚਮਚ ਦਹੀਂ, 1/4 ਕੱਪ ਜੈਤੂਨ ਦਾ ਤੇਲ, ਇੱਕ ਚਮਚ ਸ਼ਹਿਦ, ਤਿੰਨ ਵੱਡੇ ਚਮਚ ਖੰਡ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ। ਇਹ ਗਾੜ੍ਹਾ ਮਿਸ਼ਰਣ ਤਿਆਰ ਹੋ ਜਾਵੇ ਤਾਂ ਸਕਿਨ ‘ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਪੂਰੇ ਸਰੀਰ ‘ਤੇ ਨਹੀਂ ਕਰਨਾ ਚਾਹੁੰਦੇ ਤਾਂ ਹੱਥਾਂ-ਪੈਰਾਂ ‘ਤੇ ਕਰ ਸਕਦੇ ਹੋ। ਕੁਝ ਦੇਰ ਮਾਲਿਸ਼ ਕਰ ਕੇ ਇੰਝ ਹੀ ਛੱਡ ਦਿਓ ਅਤੇ ਕੋਸੇ ਪਾਣੀ ਨਾਲ ਧੋ ਲਓ।
ਨੋਟ-ਦਹੀਂ ਵਿੱਚ ਕਲੀਜਿੰਗ ਗੁਣ ਹੁੰਦੇ ਹੋ, ਜੋ ਸਕਿਨ ਦੀਆਂ ਮ੍ਰਿਤ ਕੋਸ਼ਿਕਾਵਾਂ ਤੇ ਅਸ਼ੁੱਧੀਆਂ ਨੂੰ ਹਟਾ ਕੇ ਉਸ ਨੂੰ ਸਾਫ ਕਰਨ ਵਿੱਚ ਮਦਦ ਕਰਦੇ ਹਨ। ਇਹ ਸਕਿਨ ਨੂੰ ਮਾਇਸ਼ਚੁਰਾਈਜ਼ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ।

Related posts

ਟੁੱਟਦੇ ਵਾਲਾਂ ਤੋਂ ਹੋ ਪਰੇਸ਼ਾਨ? ਇਸ ਸੌਖੇ ਤਰੀਕੇ ਨਾਲ ਸਮੱਸਿਆ ਨੂੰ ਕਰੋ ਦੂਰ

On Punjab

ਭਾਰਤ ਸਮੇਤ ਦੁਨੀਆਂ ਦੇ ਇਨ੍ਹਾਂ ਤਿੰਨ ਸ਼ਕਤੀਸ਼ਾਲੀ ਦੇਸ਼ਾਂ ‘ਤੇ ਕੋਰੋਨਾ ਦੀ ਜ਼ਿਆਦਾ ਮਾਰ

On Punjab

ਸਮੇਂ ਤੋਂ ਵੱਡਾ ਕੋਈ ਗੁਰੂ ਨਹੀਂ

On Punjab