PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਤਿਲੰਗਾਨਾ ਵਿੱਚ ਪਤਨੀ ਦਾ ਕਤਲ ਕਰ ਕੇ ਅੰਗਾਂ ਨੂੰ ਕੁੱਕਰ ’ਚ ਉਬਾਲਿਆ

ਤਿਲੰਗਾਨਾ-ਤਿਲੰਗਾਨਾ ਦੇ ਰੰਗਰੈੱਡੀ ਜ਼ਿਲ੍ਹੇ ਦੇ ਮੀਰਪੇਟ ਪੁਲੀਸ ਥਾਣਾ ਖੇਤਰ ਵਿੱਚ ਵੈਂਕਟੇਸ਼ਵਰ ਕਲੋਨੀ ਵਿੱਚ ਇੱਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਪਤਨੀ ਦਾ ਕਤਲ ਕਰ ਕਰ ਕੇ ਉਸ ਦੇ ਸਰੀਰ ਦੇ ਕੁਝ ਅੰਗ ਕੁੱਕਰ ਵਿੱਚ ਉਬਾਲ ਦਿੱਤੇ ਅਤੇ ਲਾਸ਼ ਦੇ ਹੋਰ ਹਿੱਸੇ ਨੇੜਲੀ ਝੀਲ ਵਿੱਚ ਸੁੱਟ ਦਿੱਤੇ। ਮੀਰਪੇਟ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਡੀਸੀਪੀ ਐੱਲਬੀ ਨਗਰ ਨੇ ਕਿਹਾ, ‘‘17 ਜਨਵਰੀ ਨੂੰ ਔਰਤ ਦੀ ਗੁੰਮਸ਼ੁਦਗੀ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪਤੀ ਖ਼ੁਦ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਮਾਰਿਆ ਹੈ। ਅਸੀਂ ਜਾਂਚ ਕਰ ਰਹੇ ਹਾਂ। ਹਾਲੇ ਅਸੀਂ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦੇ।’’ ਉਨ੍ਹਾਂ ਕਿਹਾ, ‘‘ਪਤੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਚਾਕੂ ਨਾਲ ਮਾਰਿਆ, ਸਰੀਰ ਦੇ ਅੰਗ ਕੱਟੇ ਅਤੇ ਲਾਸ਼ ਨੂੰ ਝੀਲ ਵਿੱਚ ਸੁੱਟ ਦਿੱਤਾ।… ਸਾਨੂੰ ਸੱਚਾਈ ਦਾ ਪਤਾ ਲਗਾਉਣਾ ਪਵੇਗਾ, ਅਤੇ ਜਾਂਚ ਜਾਰੀ ਹੈ।’’

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਰੰਗਰੈੱਡੀ ਜ਼ਿਲ੍ਹੇ ਦੇ ਮੀਰਪੇਟ ਪੁਲੀਸ ਥਾਣੇ ਦੀ ਹਦੂਦ ਅੰਦਰ ਪੈਂਦੇ ਜਿੱਲੇਲਾਗੁਡਾ ਵਿੱਚ ਇੱਕ ਔਰਤ ਦੇ ਲਾਪਤਾ ਹੋਣ ਦਾ ਕੇਸ ਦਰਜ ਕੀਤਾ ਗਿਆ। ਪੀੜਤਾ ਦੀ ਮਾਂ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਔਰਤ ਨੇ ਕਿਹਾ ਸੀ ਕਿ ਉਸ ਦੀ ਧੀ ਜਿਸ ਦਾ ਵਿਆਹ 13 ਸਾਲ ਪਹਿਲਾਂ ਹੋਇਆ ਸੀ ਅਤੇ ਆਪਣੇ ਪਤੀ ਨਾਲ ਰਹਿ ਰਹੀ ਸੀ, ਲਾਪਤਾ ਹੈ। ਮੀਰਪੇਟ ਪੁਲੀਸ ਦੇ ਇੰਸਪੈਕਟਰ ਨਾਗਾਰਾਜੂ ਅਨੁਸਾਰ, ‘‘ਇਸ ਮਹੀਨੇ 18 ਤਰੀਕ ਨੂੰ ਸੁਬੰਮਾ ਨਾਮ ਦੀ ਔਰਤ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਧੀ ਮਾਧਵੀ ਲਾਪਤਾ ਹੋ ਗਈ ਹੈ। ਮਾਧਵੀ ਦਾ ਵਿਆਹ 13 ਸਾਲ ਪਹਿਲਾਂ ਗੁਰੂਮੂਰਤੀ ਨਾਲ ਹੋਇਆ ਸੀ। ਗੁਰੂਮੂਰਤੀ ਇੱਕ ਸੇਵਾਮੁਕਤ ਫੌਜੀ ਹੈ ਅਤੇ ਇਸ ਵੇਲੇ ਕੰਚਨਬਾਗ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਮਹੀਨੇ ਦੀ 16 ਤਰੀਕ ਨੂੰ ਸ਼ਿਕਾਇਤਕਰਤਾ ਦੀ ਧੀ ਮਾਧਵੀ ਅਤੇ ਉਸ ਦੇ ਪਤੀ ਗੁਰੂਮੂਰਤੀ ਵਿਚਾਲੇ ਕਿਸੇ ਗੱਲ ’ਤੇ ਬਹਿਸ ਹੋ ਗਈ ਸੀ। ਅਸੀਂ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਾਂ।’’

Related posts

ਕੈਪਟਨ ਸਰਕਾਰ ਵਲੋਂ ਪੰਜਾਬ ਵਿਚ ਦਾਖਲ ਹੋਏ NRI’s ਲਈ ਸਵੈ-ਘੋਸ਼ਣਾ ਫਾਰਮ ਜਾਰੀ

On Punjab

LIVE Kisan Tractor Rally: ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਟਰੈਕਟਰ ਮਾਰਚ,ਕੇਂਦਰ ਨਾਲ ਕੱਲ੍ਹ ਹੋਵੇਗੀ ਮੁੜ ਗੱਲਬਾਤ

On Punjab

ਪਾਬੰਦੀਸ਼ੁਦਾ ਸਮੱਗਰੀ ਪ੍ਰਸਾਰਿਤ ਕਰਨ ਤੋਂ ਰੋਕਣ ਲਈ ਨਵੇਂ ਕਾਨੂੰਨੀ ਢਾਂਚੇ ਦੀ ਲੋੜ: ਮੰਤਰਾਲਾ

On Punjab