PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਿਲੰਗਾਨਾ ਸੁਰੰਗ ਹਾਦਸਾ: ਰਾਹਤ ਕਾਰਜ 15ਵੇਂ ਦਿਨ ਵੀ ਜਾਰੀ

ਨਾਗਰਕੁਰਨੂਲ:  ਤਿਲੰਗਾਨਾ ਵਿੱਚ ਅੰਸ਼ਕ ਤੌਰ ’ਤੇ ਢਹੀ ਐੱਸਐੱਲਬੀਸੀ ਪ੍ਰੋਜੈਕਟ ਦੀ ਸੁਰੰਗ ਵਿਚ ਬਚਾਅ ਕਾਰਜ 15ਵੇਂ ਦਿਨ ਵੀ ਜਾਰੀ ਹਨ। ਬਚਾਅ ਕਰਮਚਾਰੀ ਕੁੱਤਿਆਂ ਵੱਲੋਂ ਪਛਾਣੇ ਗਏ ਸਥਾਨਾਂ ’ਤੇ ਮਲਬਾ ਹਟਾ ਰਹੇ ਹਨ। ਜ਼ਿਕਰਯੋਗ ਹੈ ਕਿ 22 ਫਰਵਰੀ ਤੋਂ ਸੁਰੰਗ ਦੇ ਅੰਸ਼ਕ ਤੌਰ ’ਤੇ ਢਹਿਣ ਕਾਰਨ ਅੰਦਰ ਅੱਠ ਵਿਅਕਤੀ ਫਸੇ ਹੋਏ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਰਾਜ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ ਦੇ ਸੁਰੰਗ ਵਾਲੀ ਥਾਂ ਦਾ ਦੌਰਾ ਕਰਨ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਸੰਭਾਵਨਾ ਹੈ।

ਕੇਰਲ ਪੁਲੀਸ ਦੇ ਖੋਜੀ ਕੁੱਤੇ ਸ਼ੁੱਕਰਵਾਰ ਸਵੇਰੇ ਬਚਾਅ ਟੀਮਾਂ ਦੇ ਨਾਲ ਕਾਰਵਾਈ ਵਿੱਚ ਸ਼ਾਮਲ ਹੋਏ ਅਤੇ ਕੁੱਤਿਆਂ ਨੂੰ ਸੁਰੰਗ ਦੇ ਅੰਦਰ ਲਿਜਾਇਆ ਗਿਆ ਸੀ। ਇਸ ਮੌਕੇ ਐੱਨਡੀਆਰਐੱਫ, ਭਾਰਤੀ ਫੌਜ, ਜਲ ਸੈਨਾ ਅਤੇ ਹੋਰ ਏਜੰਸੀਆਂ ਦੇ ਮਾਹਿਰ ਰਾਹਤ ਕਾਰਜ ਵਿਚ ਲੱਗੇ ਹੋਏ ਹਨ।

Related posts

PM Modi In UAE : PM ਮੋਦੀ ਨੂੰ ਹਵਾਈ ਅੱਡੇ ‘ਤੇ ਖੁਦ ਲੈਣ ਤੇ ਛੱਡਣ ਆਏ UAE ਦੇ ਰਾਸ਼ਟਰਪਤੀ, ਗਰਮਜੋਸ਼ੀ ਨਾਲ ਕੀਤਾ ਸਵਾਗਤ

On Punjab

UN on Bharat Row : ‘…ਫਿਰ ਅਸੀਂ ਅਰਜ਼ੀ ‘ਤੇ ਵਿਚਾਰ ਕਰਾਂਗੇ’, ਸੰਯੁਕਤ ਰਾਸ਼ਟਰ ਨੇ ਭਾਰਤ ਬਨਾਮ ਇੰਡੀਆ ਵਿਵਾਦ ‘ਤੇ ਦਿੱਤਾ ਅਹਿਮ ਬਿਆਨ

On Punjab

ਚੋਣਾਂ ਤੋਂ ਠੀਕ ਪਹਿਲਾਂ ਟਰੰਪ ਪ੍ਰਸਾਸ਼ਨ ਦਾ ਵੱਡਾ ਕਦਮ, ਐੱਚ-1ਬੀ ਵੀਜ਼ਾ ਦਾ ਲਾਟਰੀ ਸਿਸਟਮ ਹੋਵੇਗਾ ਖ਼ਤਮ

On Punjab