ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਚ ਤਿੰਨ ਦਿਨਾਂ ਐਕਸ਼ਨ ਰਿਸਰਚ ਟਰੇਨਿੰਗ ਲਗਾਈ ਗਈ। ਇਸ ਟਰੇਨਿੰਗ ਵਿਚ ਲਗਭਗ 90 ਅਧਿਆਪਕਾਂ ਨੇ ਭਾਗ ਲਿਆ। ਇਸ ਤਿੰਨ ਦਿਨਾਂ ਟਰੇਨਿੰਗ ਵਿਚ ਅਧਿਆਪਕਾਂ ਨੂੰ ਸਕੂਲ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਪੁੱਛਿਆ ਗਿਆ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਐਕਸ਼ਨ ਰਿਸਰਚ ਦੁਆਰਾ ਦੂਰ ਕਰਨ ਬਾਰੇ ਜਾਣਕਾਰੀ ਦਿੱਤੀ। ਇਹ ਟਰੇਨਿੰਗ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਸ਼ੀ੍ਰਮਤੀ ਸੀਮਾ ਅਤੇ ਪ੍ਰੋਗਰਾਮ ਕੋਆਰਡੀਨੇਟਰ ਰਜਨੀ ਜੱਗਾ ਦੀ ਅਗਵਾਈ ਵਿਚ ਲਗਾਈ ਗਈ। ਕੋਆਰਡੀਨੇਟਰ ਰਜਨੀ ਜੱਗਾ ਨੇ ਦੱਸਿਆ ਕਿ ਕਿਸ ਪ੍ਰਕਾਰ ਅਸੀਂ ਬੱਚਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਉਨ੍ਹਾਂ ਨੂੰ ਕੀ ਸਮੱਸਿਆਵਾਂ ਆ ਰਹੀਆਂ ਹਨ। ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਮਾਪਿਆਂ ਅਤੇ ਬੱਚਿਆਂ ਨਾਲ ਰਲ ਕੇ ਉਪਰਾਲੇ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਧਿਆਪਕਾਂ ਤੋਂ ਇਹ ਆਸ ਪ੍ਰਗਟਾਈ ਕਿ ਉਹ ਸਕੂਲਾਂ ਵਿਚ ਜਾ ਕੇ ਐਕਸ਼ਨ ਰਿਸਰਚ ਉਪਰ ਜ਼ਰੂਰ ਕੰਮ ਕਰਨਗੇ। ਇਸ ਮੌਕੇ ਕਲਰਕ ਅਕਾਸ਼ ਵੀ ਹਾਜ਼ਰ ਸਨ।