PreetNama
ਫਿਲਮ-ਸੰਸਾਰ/Filmy

ਤਿੰਨ ਸਾਲ ਪਹਿਲਾਂ ਹੀ ਇਸ ਮਸ਼ਹੂਰ ਗਾਇਕਾ ਨੇ ਕਰ ਲਿਆ ਸੀ ਵਿਆਹ, ਹੁਣ ਕੀਤਾ ਖੁਲਾਸਾ

ਮੁੰਬਈ: ਗਾਇਕਾ ਮੋਨਾਲੀ ਠਾਕੁਰ ਨੇ ਬਾਲੀਵੁੱਡ ਦੇ ਕਈ ਮਸ਼ਹੂਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਪਰ ਹੁਣ ਖੁਲਾਸਾ ਹੋਇਆ ਹੈ ਕਿ ਉਸ ਦਾ ਵਿਆਹ ਤਿੰਨ ਸਾਲ ਹੋ ਗਿਆ ਹੈ। ਫਿਲਮ ਇੰਡਸਟਰੀ ਤੋਂ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ। ਹੁਣ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਨੇ ਮਾਈਕ ਰਿਕਟਰ ਨਾਲ ਵਿਆਹ ਕਰਵਾ ਲਿਆ ਹੈ, ਜੋ ਸਵਿਟਜ਼ਰਲੈਂਡ ਦਾ ਰਹਿਣ ਵਾਲਾ ਹੈ ਤੇ ਇਕ ਰੈਸਟ੍ਰੌਟਰ ਹੈ।

ਮੋਨਾਲੀ ਨੇ ਖੁਲਾਸਾ ਕੀਤਾ ਕਿ ਉਸ ਨੇ 2017 ਵਿੱਚ ਵਿਆਹ ਕਰਵਾ ਲਿਆ ਸੀ ਤੇ ਆਪਣੇ ਵਿਆਹ ਨੂੰ ਲੁਕੋ ਕੇ ਰੱਖਿਆ ਸੀ ਕਿਉਂਕਿ ਉਸ ਨੇ ਰਵਾਇਤੀ ਤਰੀਕੇ ਨਾਲ ਵਿਆਹ ਨਹੀਂ ਕੀਤਾ ਸੀ। ਮੋਨਾਲੀ ਨੇ ਕਿਹਾ, ‘ਬਹੁਤ ਸਾਰੇ ਲੋਕ ਮੇਰੇ ਵਿਆਹ ਦੀਆਂ ਖਬਰਾਂ ਤੋਂ ਹੈਰਾਨ ਹੋਣਗੇ ਕਿਉਂਕਿ ਮੇਰੇ ਕਿਸੇ ਵੀ ਦੋਸਤ ਨੂੰ ਇਸ ਬਾਰੇ ਪਤਾ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਵਿਆਹ ਵਿੱਚ ਬੁਲਾਇਆ ਗਿਆ ਸੀ। ਅਸੀਂ ਇਸ ਦਾ ਐਲਾਨ ਕਰਨ ਵਿੱਚ ਦੇਰੀ ਕਰਦੇ ਰਹੇ ਤੇ ਹੁਣ ਤਿੰਨ ਸਾਲ ਬੀਤ ਚੁੱਕੇ ਹਨ।
ਮੋਨਾਲੀ ਨੇ ਇਹ ਵੀ ਕਿਹਾ ਕਿ ਉਹ ਜਾਣਦੀ ਸੀ ਕਿ ਜਦੋਂ ਲੋਕਾਂ ਨੂੰ ਪਤਾ ਚਲਣ ਤੇ ਉਹ ਨਾਰਾਜ਼ ਵੀ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਮੋਨਾਲੀ ਕਹਿੰਦੀ ਹੈ, “ਮੈਂ ਜਾਣਦੀ ਹਾਂ ਕਿ ਲੋਕ ਬਹੁਤ ਗਾਲਾਂ ਕੱਢਣਗੇ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਵਿਆਹ ਦਾ ਸਮਾਗਮ ਕਰਣਗੇ ਤਾਂ ਲੋਕਾਂ ਨੂੰ ਬੁਲਾਉਣਗੇ ਤੇ ਉਹ ਖੁਸ਼ ਹੋਣਗੇ

Related posts

Jayashree Ramaiah Died : ਕੰਨੜ ਐਕਟਰੈੱਸ ਜੈ ਸ਼੍ਰੀ ਦੀ ਸ਼ੱਕੀ ਹਾਲਤ ’ਚ ਮੌਤ, ਡਿਪਰੈਸ਼ਨ ਦੀ ਸੀ ਸ਼ਿਕਾਰ

On Punjab

ਇੱਕ ਸੈਮੀਨਾਰ ਦੌਰਾਨ ਫੁੱਟ-ਫੁੱਟ ਕੇ ਰੋਈ ਆਲਿਆ ਭੱਟ,ਵੀਡੀਓ ਵਾਇਰਲ

On Punjab

Closer – Mickey Singh | Dilpreet Dhillon

On Punjab