PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਤਿੱਬਤ ਵਿਚ 6.8 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ; 95 ਮੌਤਾਂ, 103 ਜ਼ਖ਼ਮੀ

ਪੇਈਚਿੰਗ-ਚੀਨ ਦੇ ਕਬਜ਼ੇ ਵਾਲੇ ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਅੱਜ ਸਵੇਰੇ 6.8 ਦੀ ਸ਼ਿੱਦਤ ਵਾਲਾ ਭੂਚਾਲ ਆਇਆ, ਜਿਸ ਵਿਚ ਘੱਟੋ ਘੱਟ 95 ਵਿਅਕਤੀਆਂ ਦੀ ਮੌਤ ਹੋ ਗਈ ਤੇ 130 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਭੂਚਾਲ ਦੇ ਝਟਕੇ ਨਾਲ ਲੱਗਦੇ ਨੇਪਾਲ ਵਿਚ ਵੀ ਮਹਿਸੂਸ ਕੀਤੇ ਗਏ ਹਨ। ਖੇਤਰੀ ਆਫ਼ਤ ਰਾਹਤ ਦਫ਼ਤਰ ਮੁਤਾਬਕ ਮੰਗਲਵਾਰ ਸਵੇਰੇ 9:05 ਵਜੇ (ਚੀਨ ਦੇ ਸਮੇਂ ਅਨੁਸਾਰ) ਤਿੱਬਤ ਦੇ ਸ਼ਿਗਾਜੇ ਸ਼ਹਿਰ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਟਿੰਗਰੀ ਕਾਉਂਟੀ ਵਿੱਚ 1,000 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਕੇਂਦਰ ਦੇ ਨੇੜੇ ਦਾ ਇਲਾਕਾ ਹਲਕੀ ਆਬਾਦੀ ਵਾਲਾ ਹੈ। ਭੂਚਾਲ ਦੇ ਕੇਂਦਰ ਦੇ 20 ਕਿਲੋਮੀਟਰ ਦੇ ਦਾਇਰੇ ਵਿੱਚ 27 ਪਿੰਡਾਂ ਵਿੱਚ ਲਗਭਗ 6,900 ਲੋਕ ਰਹਿੰਦੇ ਹਨ। ਭੂਚਾਲ ਦੇ ਕੇਂਦਰ ਦਾ ਸਭ ਤੋਂ ਨਜ਼ਦੀਕੀ ਪ੍ਰਮੁੱਖ ਸ਼ਹਿਰ ਸ਼ਿਗਾਜੇ ਹੈ, ਜੋ ਲਗਭਗ 180 ਕਿਲੋਮੀਟਰ ਦੂਰ ਸਥਿਤ ਹੈ। ਭੂਚਾਲ ਤੋਂ ਬਾਅਦ ਇੱਕ ਬਿਆਨ ਵਿੱਚ ਚੀਨੀ ਨੇਤਾ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਬਚੇ ਲੋਕਾਂ ਦੀ ਭਾਲ ਅਤੇ ਬਚਾਅ, ਜਾਨੀ ਨੁਕਸਾਨ ਨੂੰ ਘੱਟ ਕਰਨ, ਪ੍ਰਭਾਵਿਤ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।

ਯੂਐੱਸਜੀਐੱਸ ਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਸ਼ਿੱਦਤ 7.1 ਦੱਸਦਿਆਂ ਕਿਹਾ ਕਿ ਇਸ ਦਾ ਕੇਂਦਰ ਚੀਨ ਦੇ ਟਿੰਗਰੀ ਕਾਊਂਟੀ ਵਿਚ ਸ਼ਿਜਾਂਗ ਸੀ, ਜੋ ਉੱਤਰ ਪੂਰਬੀ ਨੇਪਾਲ ਦੇ ਖੁੰਬੂ ਹਿਮਾਲਾ ਪਰਬੱਤਮਾਲਾ ਵਿਚ ਲੋਬੁਤਸ ਤੋਂ 90 ਕਿਲੋਮੀਟਰ ਉੱਤਰ ਪੂਰਬ ਵਿਚ ਸਥਿਤ ਹੈ।

ਹਾਲਾਂਕਿ ਚੀਨ ਨੇ ਭੂਚਾਲ ਦੀ ਸ਼ਿੱਦਤ 6.8 ਦਰਜ ਕੀਤੀ ਹੈ। ਇਸ ਦੌਰਾਨ ਨੇਪਾਲ ਦੇ ਕਾਠਮੰਡੂ ਵਿਚ ਆਏ ਜ਼ੋਰਦਾਰ ਭੂਚਾਲ ਕਰਕੇ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਆਏ।

Related posts

Probability of Third World War : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਦਿੱਤਾ ਤੀਸਰੇ ਵਿਸ਼ਵ ਯੁੱਧ ਦਾ ਸੰਕੇਤ, ਜਾਣੋ ਕੀ ਹਨ ਇਸ ਦੇ ਪ੍ਰਭਾਵ

On Punjab

ਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਟਰੰਪ ਨੂੰ ਐਲਾਨਿਆ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

On Punjab

ਕੈਨੇਡਾ: ਜੰਗਲ ਦੀ ਅੱਗ ਕਰਕੇ ਜੈਸਪਰ ਸ਼ਹਿਰ ਤੇ ਨੈਸ਼ਨਲ ਪਾਰਕ ਰਾਖ ’ਚ ਤਬਦੀਲ

On Punjab