ਆਮ ਤੌਰ ‘ਤੇ ਮੱਛਰ ਹਰ ਮੌਸਮ ‘ਚ ਪਰੇਸ਼ਾਨ ਕਰਦੇ ਹਨ ਪਰ ਬਾਰਿਸ਼ ਸਮੇਂ ਇਹ ਵੱਡੀ ਗਿਣਤੀ ‘ਚ ਬਿਮਾਰੀ ਦਾ ਕਾਰਨ ਬਣਦੇ ਹਨ। ਕਈ ਵਾਰ ਮੱਛਰਾਂ ਤੋਂ ਬਚਾਅ ਲਈ ਇਸਤੇਮਾਲ ਕੀਤੀ ਜਾਂਦੀ ਸਪਰੇਅ ਤਕ ਕੰਮ ਨਹੀਂ ਕਰਦੀ ਤੇ ਇਨ੍ਹਾਂ ਨਾਲ ਘਰੋਂ ਵੀ ਅਜੀਬ ਤਰ੍ਹਾਂ ਦੀ ਮਹਿਕ ਆਉਣ ਲੱਗਦੀ ਹੈ। ਜੇ ਸਹੀ ਸਮੇਂ ‘ਤੇ ਮੱਛਰਾਂ ਦੇ ਕਹਿਰ ਨੂੰ ਨਾ ਰੋਕਿਆ ਜਾਵੇ ਤਾਂ ਇਨਸਾਨ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਤੇ ਜੀਕਾ ਵਾਇਰਸ ਜਿਹੀਆਂ ਕਈ ਬਿਮਾਰੀਆਂ ਘੇਰ ਲੈਂਦੀਆਂ ਹਨ।
ਮੱਛਰ ਸਰੀਰ ‘ਤੇ ਡੰਗ ਮਾਰਦੇ ਹਨ ਤੇ ਇਸ ਤੋਂ ਬਾਅਦ ਆਪਣਾ ਕੀਟਾਣੂਯੁਕਤ ਲਾਰ ਇਨਸਾਨ ਦੇ ਸਰੀਰ ‘ਚ ਛੱਡ ਦਿੰਦੇ ਹਨ, ਜੋ ਕਾਫ਼ੀ ਖ਼ਤਰਨਾਕ ਹੁੰਦਾ ਹੈ। ਅਜਿਹੇ ‘ਚ ਜੇ ਤੁਸੀਂ ਵੀ ਮੱਛਰਾਂ ਤੋਂ ਪਰੇਸ਼ਾਨ ਹੋ ਤੇ ਬਾਜ਼ਾਰ ‘ਚ ਮਿਲਣ ਵਾਲੇ ਪ੍ਰੋਡਕਟ ਦੀ ਵਰਤੋਂ ਨਹੀਂ ਕਰਨੀ ਚਾਹੁੰਦੇ ਤਾਂ ਇਸ ਲਈ ਘਰੇਲੂ ਉਪਾਅ ਵੀ ਕਰ ਸਕਦੇ ਹੋ।ਇਸ ਲਈ ਤੁਲਸੀ ਦਾ ਪੌਦਾ ਕਾਫ਼ੀ ਬਿਹਤਰ ਮੰਨਿਆ ਜਾਂਦਾ ਹੈ। ਤੁਲਸੀ ਦਾ ਪੌਦਾ ਘਰ ‘ਚ ਲਾਉਣ ਨਾਲ ਮੱਛਰ ਦੂਰ ਰਹਿੰਦਾ ਹੈ ਤੇ ਇਸ ਪੌਦੇ ਨੂੰ ਸਿਰਫ਼ ਘਰ ਦੀ ਖਿੜਕੀ ਕੋਲ ਰੱਖਣ ਨਾਲ ਮੱਛਰ ਘਰ ‘ਚ ਦਾਖ਼ਲ ਨਹੀਂ ਹੁੰਦਾ। ਤੁਲਸੀ ਤੋਂ ਇਲਾਵਾ ਲਸਣ ਦੀ ਤਿੱਖੀ ਸੁਗੰਧ ਵੀ ਮੱਛਰ ਭਜਾਉਣ ਦਾ ਕੰਮ ਕਰਦੀ ਹੈ। ਇਸ ਲਈ ਸਿਰਫ਼ ਤੁਹਾਨੂੰ ਲਸਣ ਦੀਆਂ ਕੁਝ ਕਲੀਆਂ ਨੂੰ ਪੀਸ ਕੇ ਪਾਣੀ ‘ਚ ਉਬਾਲਣਾ ਹੋਵੇਗਾ ਤੇ ਆਪਣੇ ਘਰ ‘ਚ ਸਪਰੇਅ ਕਰਨੀ ਹੋਵੇਗੀ।
ਇਸ ਤੋਂ ਇਲਾਵਾ ਤੁਸੀਂ ਪੌਦੀਨੇ ਦੀ ਮਦਦ ਵੀ ਲੈ ਸਕਦੇ ਹੋ। ਪੌਦੀਨੇ ਦਾ ਤੇਲ ਕੀਟਨਾਸ਼ਕਾਂ ‘ਤੇ ਕਾਫ਼ੀ ਪ੍ਰਭਾਵੀ ਮੰਨਿਆ ਜਾਂਦਾ ਹੈ। ਤੁਸੀਂ ਜਾਂ ਤਾਂ ਪੌਦੀਨੇ ਦੇ ਪੱਤਿਆਂ ਤੋਂ ਕੰਮ ਲੈ ਸਕਦੇ ਹੋ ਤਾਂ ਫਿਰ ਇਸ ਤੋਂ ਬਣੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਚਾਹੋ ਤਾਂ ਆਪਣੇ ਸਰੀਰ ‘ਤੇ ਵੀ ਇਸ ਦਾ ਤੇਲ ਲਗਾ ਸਕਦੇ ਹੋ ਜਾਂ ਫਿਰ ਖਿੜਕੀ ‘ਚ ਪੌਦੀਨੇ ਦਾ ਬੂਟਾ ਰੱਖ ਸਕਦੇ ਹੋ। ਇਸ ਦੀ ਸੁਗੰਧ ਮੱਛਰਾਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀ ਤੇ ਉਹ ਤੁਰੰਤ ਦੌੜ ਜਾਂਦੇ ਹਨ।
Also Readਤੁਸੀਂ ਚਾਹੋ ਤਾਂ ਮੱਛਰ ਵਾਲੀ ਜਗ੍ਹਾ ਕਪੂਰ ਜਲਾ ਸਕਦੇ ਹੋ। ਇਸ ਨੂੰ ਕਮਰੇ ‘ਚ ਜਲਾ ਕੇ 15-20 ਮਿੰਟ ਲਈ ਦਰਵਾਜ਼ਾ ਬੰਦ ਕਰ ਦਿਓ। ਇਸ ਨਾਲ ਤੁਹਾਨੂੰ ਇਕ ਵੀ ਮੱਛਰ ਦਿਖਾਈ ਨਹੀਂ ਦੇਵੇਗਾ ਜਾਂ ਫਿਰ ਤੁਸੀਂ ਆਪਣੇ ਸਰੀਰ ‘ਤੇ ਨਿੰਬੂ ਤੇ ਨੀਲਗਿਰੀ ਦੀ ਤੇਲ ਲਗਾ ਸਕਦੇ ਹੋ, ਜੋਂ ਐਂਟੀਸੈਪਟਿਕ ਦੀ ਤਰ੍ਹਾਂ ਕੰਮ ਕਰਦਾ ਹੈ।