26.38 F
New York, US
December 26, 2024
PreetNama
ਸਿਹਤ/Health

ਤੁਸੀ ਇੰਝ ਬਣਾ ਸਕਦੇ ਹੋ ਘਰ ਵਿੱਚ ਹੀ ਬਿਊਟੀ ਪ੍ਰੋਡਕਟ

Beauty tips-home remedies: ਕੁਝ ਔਰਤਾਂ ਦੀ ਸਕਿਨ ਕਾਫੀ ਸੈਂਸਟਿਵ ਹੁੰਦੀ ਹੈ, ਜਿਸ ਕਾਰਨ ਬਾਜ਼ਾਰ ਤੋਂ ਖਰੀਦੇ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਸ ਉਸ ਦੀ ਸਕਿਨ ਨੂੰ ਸੂਟ ਨਹੀਂ ਕਰਦੇ ਤੇ ਮੁਹਾਸਿਆਂ ਅਤੇ ਹੋਰ ਸਮੱਸਿਆਵਾਂ ਦੇ ਕਾਰਨ ਬਣ ਜਾਂਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਖਰੀਦਣ ‘ਚ ਪੈਸੇ ਵੀ ਬਹੁਤ ਖਰਚ ਹੁੰਦੇ ਹਨ। ਉਂਝ ਵੀ ਪਾਰਲਰ ਅਤੇ ਮਹਿੰਗੇ ਪ੍ਰੋਡਕਟ ਵਰਤੋਂ ਕੀਤੇ ਬਿਨਾਂ ਗਲੋਇੰਗ ਅਤੇ ਬੇਦਾਗਮ ਸਕਿਨ ਪਾ ਲੈਣਾ ਵੀ ਕਲਾ ਹੈ। ਜੇ ਤੁਸੀਂ ਵੀ ਗਾਰਜੀਅਸ ਲੁੱਕ ਪਾਉਣੀ ਚਾਹੁੰਦੇ ਹੋ, ਪਰ ਬਿਊਟੀ ਪ੍ਰੋਡਕਟਸ ‘ਤੇ ਬਹੁਤ ਜ਼ਿਆਦਾ ਪੈਸਾ ਜਾਂ ਸਮਾਂ ਖਰਚ ਕਰਨਾ ਨਹੀਂ ਚਾਹੁੰਦੇ ਤਾਂ ਕੁਝ ਬਿਊਟੀ ਪ੍ਰੋਡਕਟਸ ਨੂੰ ਆਸਾਨੀ ਨਾਲ ਘਰ ‘ਚ ਹੀ ਬਣਾ ਸਕਦੇ ਹੋ।

ਇੰਝ ਬਣਾਓ ਹਾਈ ਲਾਈਟਰ
ਜੇ ਤੁਸੀਂ ਹਾਈ ਲਾਈਟਰ ‘ਤੇ ਪੈਸਾ ਖਰਚ ਨਹੀਂ ਕਰਨਾ ਚਾਹੰੁਦੇ ਤਾਂ ਤੁਸੀਂ ਇਸ ਦੀ ਜਗ੍ਹਾ ਲਿਪ ਗਲਾਸ ਨੂੰ ਵੀ ਵਰਤ ਸਕਦੇ ਹੋ। ਕੋਈ ਵੀ ਕਲੀਅਰ ਲਿਪ ਗਲਾਸ ਹਾਈ ਲਾਈਟਰ ਦਾ ਕੰਮ ਕਰਦਾ ਹੈ। ਨੈਚੁਰਲ ਗਲੋ ਪਾਉਣ ਲਈ ਇਸ ਨੂੰ ਆਪਣੇ ਚੀਕ ਬੋਨਸ ‘ਤੇ ਲਾ ਲਓ। ਤੁਸੀਂ ਆਪਣੇ ਲਈ ਹਾਈ ਲਾਈਟਰ ਬਣਾਉਣ ਲਈ ਸ਼ਿਮਰ ਪਿਗਮੈਂਟ ਨਾਲ ਨਾਰੀਅਲ ਦੇ ਤੇਲ ਨੂੰ ਮਿਕਸ ਕਰ ਸਕਦੇ ਹੋ।ਇੰਝ ਬਣਾਓ ਬੀਬੀ ਕਰੀਮ
ਜੇ ਤੁਸੀਂ ਆਪਣੇ ਚਿਹਰੇ ‘ਤੇ ਬਹੁਤ ਜ਼ਿਆਦਾ ਮੇਕਅਪ ਨਾ ਕਰ ਕੇ ਥੋੜ੍ਹਾ ਜਿਹਾ ਹਲਕਾ ਮੇਕਅਪ ਬੇਸ ਚਾਹੁੰਦੇ ਹੋ ਤਾਂ ਤੁਸੀਂ ਘਰ ਵਿੱਚ ਆਪਣੀ ਖੁਦ ਦੀ ਬੀਬੀ ਕਰੀਮ ਬਣਾ ਸਕਦੇ ਹੋ। ਇਸ ਲਈ ਤੁਸੀਂ ਸਿਰਫ ਲਿਕਵਿਡ ਜਾਂ ਪਾਊਡਰ ਫਾਊਂਡੇਸ਼ਨ ਨਾਲ ਥੋੜ੍ਹਾ ਜਿਹਾ ਮਾਇਸਚੁਰਾਈਜਰ ਮਿਲਾ ਸਕਦੇ ਹੋ। ਤੁਹਾਡੀ ਬੀਬੀ ਕਰੀਮ ਤਿਆਰ ਹੈ ਤਾਂ ਤੁਸੀਂ ਇਸ ਨੂੰ ਬਹੁਤ ਆਰਾਮ ਨਾਲ ਵਰਤ ਸਕਦੇ ਹੋ।

ਇੰਝ ਬਣਾਓ ਬ੍ਰੋ ਪਾਊਡਰ
ਜੇ ਤੁਹਾਡੇ ਕੋਲ ਆਈ ਸ਼ੈਡੋ ਪੈਲੇਟ ਹੈ ਤਾਂ ਤੁਹਾਨੂੰ ਬ੍ਰੋ ਪਾਊਡਰ ਲਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪਣੇੇ ਆਈ ਬ੍ਰੋ ਨੂੰ ਭਰਨ ਅਤੇ ਆਕਾਰ ਦੇਣ ਲਈ ਡੂੰਘੇ ਭੂਰੇ ਅਤੇ ਗ੍ਰੇ ਕਲਰ ਨੂੰ ਵੀ ਵਰਤ ਸਕਦੇ ਹੋ।
ਇੰਝ ਬਣਾਓ ਬਰੱਸ਼ ਕਲੀਂਜ਼ਰ
ਜੇ ਤੁਸੀਂ ਸਾਲਿਊਸ਼ਨ ‘ਤੇ ਪੈਸੇ ਖਰਚ ਕੀਤੇ ਬਿਨਾਂ ਮੇਕਅਪ ਬਰੱਸ਼ ਸਾਫ ਕਰਨਾ ਚਾਹੁੰਦੇ ਹੋ ਤਾਂ ਆਪਣੇ ਰੈਗੂਲਰ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਸੀਂ ਇੱਕ ਕਟੋਰੀ ਗਰਮ ਪਾਣੀ ਲਓ ਤੇ ਉਸ ਵਿੱਚ ਕੁਝ ਬੂੰਦਾਂ ਸ਼ੈਂਪੂ ਦੀਆਂ ਮਿਲਾ ਲਓ। ਇਹ ਸਾਲਿਊਸ਼ਨ ਤੁਹਾਡੇ ਸਾਰੇ ਮੇਕਅਪ ਬਰੱਸ਼ ਦੀ ਗਹਿਰਾਈ ਨਾਲ ਸਾਫ ਕਰਨ ਲਈ ਇਕਦਮ ਸਹੀ ਹੈ।

Related posts

ਬੱਚਿਆਂ ਲਈ ਖਤਰਨਾਕ ਹੋ ਸਕਦਾ ਮੂੰਹ ਤੋਂ ਸਾਹ ਲੈਣਾ, ਜਾਣੋ ਕਿਉਂ ?

On Punjab

ਕੋਰੋਨਾ ਵੈਕਸੀਨ ਲਈ ਮਾਰੀਆਂ ਜਾਣਗੀਆਂ 5 ਲੱਖ ਤੋਂ ਜ਼ਿਆਦਾ ਸ਼ਾਰਕ ?

On Punjab

ਉਮਰ ਅਬਦੁੱਲਾ ਨੇ ਕਾਰਜਭਾਰ ਸੰਭਾਲਦੇ ਹੀ ਜੰਮੂ-ਕਸ਼ਮੀਰ ਦੇ ਰਾਜ ਦਾ ਦਰਜਾ ਬਹਾਲ ਕਰਨ ਦਾ ਮਤਾ ਕੀਤਾ ਪਾਸ ਉਮਰ ਅਬਦੁੱਲਾ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਬਣ ਗਏ ਹਨ ਪਰ ਕੋਈ ਵੀ ਵੱਡਾ ਅਤੇ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਉਪ ਰਾਜਪਾਲ ਦੀ ਮਨਜ਼ੂਰੀ ਲੈਣੀ ਪਵੇਗੀ।

On Punjab