Body Bruise treatment: ਇਸ ਭੱਜ-ਦੌੜ ਭਰੀ ਜਿੰਦਗੀ ‘ਚ ਅਸੀਂ ਇੰਨੇ ਬਿਜ਼ੀ ਹੋ ਗਏ ਹਾਂ ਕਿ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦੇ। ਤੁਸੀਂ ਦੇਖਿਆ ਹੋਵੇਗਾ ਕਿ ਸਰੀਰ ‘ਤੇ ਕਈ ਵਾਰੀ ਕੁਝ ਥਾਵਾਂ ‘ਤੇ ਨੀਲੇ ਨਿਸ਼ਾਨ ਪੈ ਜਾਂਦੇ ਹਨ ਤਾਂ ਤੁਸੀ ਸੋਚਦੇ ਹੋ ਕਿ ਇਹ ਖੁਦ ਹੀ ਠੀਕ ਹੋ ਜਾਣਗੇ। ਪਰ ਇਸ ਮਾਮਲੇ ‘ਚ ਤੁਸੀਂ ਗਲਤ ਹੋ। ਜਦੋਂ ਸਰੀਰ ਦੇ ਕਿਸੇ ਹਿੱਸੇ ‘ਤੇ ਸੱਟ ਲੱਗਦੀ ਹੈ ਤਾਂ ਖੂਨ ਵਗਣ ਲੱਗਦਾ ਹੈ ਜਾਂ ਨੇੜੇ-ਤੇੜੇ ਦੀਆਂ ਕੌਸ਼ਿਕਾਵਾਂ ‘ਚ ਫੈਲਣ ਲੱਗਦੀਆਂ ਹਨ। ਕੌਸ਼ਿਕਾਵਾਂ ਫੈਲਣ ਕਾਰਨ ਉਸ ਜਗ੍ਹਾ ‘ਤੇ ਨੀਲ ਪੈ ਜਾਂਦਾ ਹੈ।
ਜੇਕਰ ਇਹ ਨਿਸ਼ਾਨ ਜਾਣ ‘ਚ ਥੋੜ੍ਹਾ ਸਮਾਂ ਲੈਂਦੇ ਹਨ ਅਤੇ ਕਈ ਵਾਰੀ ਇਹ ਨਿਸ਼ਾਨ ਮਹੀਨਿਆਂ ਤੱਕ ਬਣੇ ਰਹਿੰਦੇ ਹਨ। ਤੁਹਾਨੂੰ ਇਨ੍ਹਾਂ ਨਿਸ਼ਾਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਖਤਰਨਾਕ ਵੀ ਹੋ ਸਕਦੇ ਹਨ। ਇਸ ਲਈ ਨੀਲ ਵਾਲੀ ਜਗ੍ਹਾ ‘ਤੇ ਦਰਦ ਜਾਂ ਸੋਜ ਪੈ ਰਹੀ ਹੋਵੇ ਤਾਂ ਤੁਸੀਂ ਘਰੇਲੂ ਨੁਸਖਿਆਂ ਨਾਲ ਇਸ ਦਾ ਇਲਾਜ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਨੀਲ ਪੈਣ ਦੇ ਕੁੱਝ ਕਾਰਨਾਂ ਅਤੇ ਉਨ੍ਹਾਂ ਤੋਂ ਬਚਣ ਦੇ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ
ਐਲੋਵੇਰਾ: ਇਸ ‘ਚ ਮੌਜੂਦ ਐਂਟੀ ਆਕਸੀਡੈਂਟ ਚਮੜੀ ‘ਤੇ ਨੀਲ ਦੀ ਸਮੱਸਿਆ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਐਲੋਵੇਰਾ ‘ਚ ਕੁਦਰਤੀ ਗੁਣ ਹੁੰਦੇ ਹਨ ਜੋ ਦਰਦ ਜਾਂ ਸੋਜ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।
ਕੱਚਾ ਆਲੂ: ਕੱਚੇ ਆਲੂ ਨੂੰ ਚੰਗੀ ਤਰ੍ਹਾਂ ਪੀਸ ਕੇ ਉਸ ਥਾਂ ‘ਤੇ ਲਗਾਓ, ਜਿੱਥੇ ਨੀਲ ਪਿਆ ਹੈ। ਜਦੋਂ ਤੱਕ ਨੀਲ ਗਾਇਬ ਨਾ ਹੋ ਜਾਵੇ, ਉਦੋਂ ਤੱਕ ਅਜਿਹਾ ਕਰਦੇ ਰਹੇ। ਇਸ ਨਾਲ ਵੀ ਕਾਫੀ ਫਾਇਦਾ ਮਿਲੇਗਾ।
ਵਿਟਾਮਿਨ-ਸੀ ਜੈੱਲ: ਵਿਟਾਮਿਨ-ਸੀ ਜੈੱਲ ‘ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਚਮੜੀ ‘ਤੇ ਮੌਜੂਦ ਨੀਲ ਦੇ ਨਿਸ਼ਾਨ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਸ ਜੈੱਲ ਨੂੰ ਲਗਾਉਣ ਨਾਲ ਨੀਲ ਦਾ ਨਿਸ਼ਾਨ ਜਲਦੀ ਨਾਲ ਗਾਇਬ ਹੋ ਜਾਂਦਾ ਹੈ।
ਬਰਫ਼ ਦੀ ਟਕੋਰ: ਬਰਫ਼ ਨੂੰ ਤੌਲੀਏ ‘ਚ ਲਪੇਟ ਕੇ ਨੀਲ ‘ਤੇ ਰੱਖੋ ਅਤੇ 15 ਮਿੰਟ ਤੱਕ ਛੱਡ ਦਿਓ। ਇਸ ਪ੍ਰਕਿਰਿਆ ਨੂੰ ਹਰ ਘੰਟੇ ਕਰੋ। ਬਰਫ਼ ਦੀ ਟਕੋਰ ਕਰਨ ਨਾਲ ਸੋਜ ਤਾਂ ਘੱਟ ਹੋਵੇਗੀ, ਨਾਲ ਹੀ ਨੀਲ ਵੀ ਗਾਇਬ ਹੋ ਜਾਵੇਗਾ।