ਨਵੀਂ ਦਿੱਲੀ: ਕ੍ਰਿਕਟ ਦੇ ਸਫਲ ਖਿਡਾਰੀ ਸਚਿਨ ਤੇਂਦੁਲਕਰ ਦਾ ਜਾਦੂ ਖੇਡ ਤੋਂ ਸੰਨਿਆਸ ਲੈਣ ਮਗਰੋਂ ਵੀ ਬੋਲ ਰਿਹਾ ਹੈ। ਕ੍ਰਿਕਟ ਦਾ ਮੈਦਾਨ ਛੱਡਣ ਤੋਂ ਬਾਅਦ ਵੀ ਉਸ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ। ਉਨ੍ਹਾਂ ਵਿੱਚੋਂ ਇੱਕ ਹੈ ਗੁਜਰਾਤ ਦਾ ਖੋਜਕਰਤਾ ਧਰੁਵ ਪ੍ਰਜਾਪਤੀ ਜਿਨ੍ਹਾਂ ਨੇ ਮੱਕੜੀ ਦੀਆਂ ਦੋ ਨਵੀਆਂ ਕਿਸਮਾਂ ਲੱਭੀਆਂ ਹਨ। ਉਸ ਨੇ ਮੱਕੜੀ ਦੀ ਇੱਕ ਪ੍ਰਜਾਤੀ ਦਾ ਨਾਂ ‘ਮਰੇਂਗੋ ਸਚਿਨ ਤੇਂਦੁਲਕਰ’ ਰੱਖਿਆ ਹੈ।
ਧਰੁਵ ਪ੍ਰਜਾਪਤੀ ਗੁਜਰਾਤ ਦੇ ਵਾਤਾਵਰਣ ਸਿੱਖਿਆ ਤੇ ਖੋਜ ਫਾਉਂਡੇਸ਼ਨ ਨਾਲ ਜੁੜੇ ਹੋਏ ਹਨ। ਸਪਾਈਡਰ ਵਰਗੀਕਰਨ ‘ਚ ਪੀਐਚਡੀ ਕਰਨ ਦੀ ਪ੍ਰੇਰਣਾ ਉਸ ਨੂੰ ਭਾਰਤ ਰਤਨ ਨਾਲ ਸਨਮਾਨਤ ਸਚਿਨ ਤੇਂਦੁਲਕਰ ਤੋਂ ਮਿਲੀ। ਧਰੁਵ ਨੇ ਸਚਿਨ ਦੇ ਸਨਮਾਨ ‘ਚ ਆਪਣੀ ਸ਼ਰਧਾ ਜ਼ਾਹਰ ਕਰਨ ਦਾ ਵਿਲੱਖਣ ਤਰੀਕਾ ਅਪਣਾਇਆ।
ਸਾਲ 2015 ‘ਚ ਧੁਰਵ ਨੇ ‘ਮਰੇਂਗੋ ਸਚਿਨ ਤੇਂਦੁਲਕਰ’ ਜਾਤੀ ਨੂੰ ਖੋਜਿਆ, ਉਸ ਨੇ 2017 ‘ਚ ਖੋਜ ਤੇ ਪਛਾਣ ਦਾ ਕੰਮ ਪੂਰਾ ਕੀਤਾ। ਉਨ੍ਹਾਂ ਨੇ ਲੱਭੀ ਮੱਕੜੀ ਦੀ ਦੂਜੀ ਸਪੀਸੀਜ਼ ਦਾ ਨਾਂ ਸੰਤ ਕੁਰਿਆਕੋਸ ਇਲਿਆਸ ਚਾਵੜਾ ਦੁਆਰਾ ਪ੍ਰੇਰਿਤ ਹੈ। ਧਰੁਵ ਦਾ ਕਹਿਣਾ ਹੈ ਕਿ ਇਹ ਦੋਵੇਂ ਨਵੀਆਂ ਸਪੀਸੀਜ਼ ਏਸ਼ੀਆਈ ਜੰਪਿੰਗ ਸਪਾਈਡਰਜ਼ ਜੀਨਾਂ ਇੰਡੋਮੇਰੇਂਗੋ ਤੇ ਮਰੇਂਗੋ ਦਾ ਹਿੱਸਾ ਹਨ।