17.92 F
New York, US
December 22, 2024
PreetNama
ਫਿਲਮ-ਸੰਸਾਰ/Filmy

‘ਤੇਰਾ ਤਾਂ ਤਲਾਕ ਹੋ ਗਿਆ, ਹੁਣ ਤੂੰ ਆਪਣੀ ਬੇਟੀ ਨੂੰ ਵੀ ਵੇਚ ਦੇਵੇਗੀ…’ ਜਦੋਂ ਕਾਮਿਆ ਨੂੰ ਲੋਕ ਕਹਿੰਦੇ ਸਨ ਗੰਦੀਆਂ-ਗੰਦੀਆਂ ਗੱਲਾਂ, ਐਕਟਰੈੱਸ ਦਾ ਛਲਕਿਆ ਦਰਦ

ਹਾਲ ਹੀ ’ਚ ਐਕਟਰੈੱਸ ਤੋਂ ਸਿਆਸਤਦਾਨ ਬਣੀ ਫੇਮਸ ਟੀਵੀ ਐਕਟਰੈੱਸ ਕਾਮਿਆ ਪੰਜਾਬੀ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਗੱਲਾਂ ਚਾਹੇ ਪਰਸਨਲ ਲਾਈਫ ਦੀਆਂ ਹੋਣ ਜਾਂ ਪ੍ਰੋਫੈਸ਼ਨਲ ਜਾਂ ਕਿਸੀ ਵੀ ਮੁੱਦੇ ’ਤੇ ਕਾਮਿਆ ਹਮੇਸ਼ਾ ਖੁੱਲ੍ਹ ਕੇ ਬੋਲਦੀ ਹੈ ਅਤੇ ਨਿਡਰ ਹੋ ਕੇ ਆਪਣੀ ਗੱਲ ਰੱਖਦੀ ਹੈ। ਹਾਲ ਹੀ ’ਚ ਐਕਟਰੈੱਸ ਨੇ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ। ਕਾਮਿਆ ਨੇ ਦੱਸਿਆਕਿ ਜਦੋਂ ਉਨ੍ਹਾਂ ਦਾ ਪਹਿਲਾਂ ਵਿਆਹ ਟੁੱਟਿਆ ਸੀ ਤਾਂ ਲੋਕ ਉਨ੍ਹਾਂ ਨੂੰ ਕਾਫੀ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸਨ, ਲੋਕ ਉਸਨੂੰ ਕਿਸੀ ਤਰ੍ਹਾਂ ਟ੍ਰੋਲ ਕਰਦੇ ਸੀ। ਐਕਟਰੈੱਸ ਨੇ ਦੱਸਿਆਕਿ ਨਾ ਸਿਰਫ਼ ਉਨ੍ਹਾਂ ਨੂੰ ਬਲਕਿ ਉਨ੍ਹਾਂ ਦੀ 5 ਸਾਲ ਦੀ ਬੇਟੀ ਤਕ ਨੂੰ ਲੋਕ ਨਹੀਂ ਛੱਡਦੇ ਸਨ।

ਦਰਅਸਲ, ਕਾਮਿਆ ਭਾਵੇਂ ਹੁਣ ਇੱਕ ਖੁਸ਼ਹਾਲ ਸ਼ਾਦੀਸ਼ੁਦਾ ਜ਼ਿੰਦਗੀ ਜਿਓਂ ਰਹੀ ਹੈ, ਪਰ ਉਨ੍ਹਾਂ ਦੀ ਪਿਛਲੀ ਵਿਆਹੁਤਾ ਜ਼ਿੰਦਗੀ ਦਾ ਅਨੁਭਵ ਬਹੁਤ ਬੁਰਾ ਹੈ। ਪਹਿਲੇ ਵਿਆਹ ‘ਚ ਕਾਮਿਆ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ, ਇਸ ਤੋਂ ਬਾਅਦ ਜਦੋਂ ਐਕਸਟ੍ਰੇਸ ਨੇ ਟੀਵੀ ਐਕਟਰ ਕਰਨ ਪਟੇਲ ਨੂੰ ਡੇਟ ਕੀਤਾ, ਉਦੋਂ ਵੀ ਉਸਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰ

‘ਮੈਂ ਕੀ ਕਰਦੀ ਹਾਂ, ਮੈਂ ਕੀ ਪਾਉਂਦੀ ਹਾਂ, ਮੇਰੀ ਮਰਜ਼ੀ ਹੈ, ਜਿੰਨੇ ਭੌਂਕਣਾ ਹੈ, ਭੌਂਕੇ… ਪਰ ਜੇ ਮੇਰੀ ਧੀ ਬਾਰੇ ਕੁਝ ਕਿਹਾ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਜਾ ਕੇ ਉਸ ਦਾ ਗਲ਼ਾ ਵੱਢ ਸੁੱਟਾਂ।’ ਕਾਮਿਆ ਦੀਆਂ ਗੱਲਾਂ ਸੁਣ ਕੇ ਪ੍ਰਿੰਸ ਅਤੇ ਜੇਨੇਲੀਆ ਹੈਰਾਨ ਰਹਿ ਗਏ, ਅਦਾਕਾਰਾ ਵੀ ਥੋੜੀ ਭਾਵੁਕ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਸਾਲ 2020 ਵਿੱਚ ਕਾਮਿਆ ਨੇ ਦਿੱਲੀ ਦੇ ਰਹਿਣ ਵਾਲੇ ਡਾਕਟਰ ਸ਼ਲਭ ਡਾਂਗ ਨਾਲ ਵਿਆਹ ਕੀਤਾ ਸੀ। ਕਾਮਿਆ ਦਾ ਇਹ ਦੂਜਾ ਵਿਆਹ ਹੈ। ਕਾਮਿਆ ਦੀ ਇੱਕ ਬੇਟੀ ਹੈ ਜਦਕਿ ਸ਼ਲਭ ਦਾ ਇੱਕ ਬੇਟਾ ਹੈ।

ਨਾ ਪਿਆ। ਹਾਲ ਹੀ ‘ਚ ਇਸ ਵਾਰ ਅਦਾਕਾਰਾ ਨੇ ਖੁੱਲ੍ਹ ਕੇ ਗੱਲ ਕੀਤੀ ਹੈ। ਕਾਮਿਆ ਨੂੰ ਹਾਲ ਹੀ ‘ਚ ਜੇਨੇਲੀਆ ਅਤੇ ਰਿਤੇਸ਼ ਦੇਸ਼ਮੁਖ ਦੇ ਸ਼ੋਅ ‘ਲੇਡੀਜ਼ ਵਰਸਿਜ਼ ਜੈਂਟਲਮੈਨ 2’ ‘ਚ ਦੇਖਿਆ ਗਿਆ ਸੀ, ਜਿੱਥੇ ਉਸ ਨੇ ਆਪਣਾ ਦਰਦ ਜ਼ਾਹਰ ਕੀਤਾ ਅਤੇ ਸਾਰਿਆਂ ਨੂੰ ਦੱਸਿਆ ਕਿ ਉਸ ਨੂੰ ਕਿਸ ਤਰ੍ਹਾਂ ਦੀਆਂ ਬੁਰਾਈਆਂ ਦਾ ਸਾਹਮਣਾ ਕਰਨਾ ਪਿਆ ਹੈ।

ਕਾਮਿਆ ਨੇ ਕਿਹਾ, ‘ਨਿਆ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਹੁਣ ਤੱਕ ਲੋਕ ਸਿਰਫ ਤੁਹਾਡੇ ਕੱਪੜਿਆਂ ਜਾਂ ਕੇਕ ਦੀ ਗੱਲ ਕਰਦੇ ਹਨ। ਮੇਰਾ ਪਹਿਲਾ ਵਿਆਹ ਟੁੱਟ ਗਿਆ ਸੀ, ਉਸ ਵਿਆਹ ਵਿੱਚ ਮੈਂ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਸੀ। ਜਦੋਂ ਮੈਂ ਉਸ ਵਿਆਹ ਤੋਂ ਬਾਹਰ ਆਈ ਤਾਂ ਮੈਨੂੰ ਟ੍ਰੋਲ ਕੀਤਾ ਗਿਆ। ਇਸ ਤੋਂ ਬਾਅਦ ਮੈਂ ਰਿਲੇਸ਼ਨਸ਼ਿਪ ਵਿੱਚ ਸੀ, ਉਦੋਂ ਵੀ ਮੈਨੂੰ ਟ੍ਰੋਲ ਕੀਤਾ ਗਿਆ ਸੀ। ਲੋਕ ਕਹਿੰਦੇ ਸੀ ਤੂੰ ਬੁੱਢੀ ਹੋ ਗਈ ਹੋ, ਤਲਾਕਸ਼ੁਦਾ ਹੋ, ਉਹ ਤੈਨੂੰ ਵੀ ਛੱਡ ਦੇਵੇਗਾ… ਤੂੰ ਆਪਣੀ ਧੀ ਵੇਚ ਦੇਵੇਗੀ। ਜਦੋਂ ਮੇਰੀ ਧੀ 5 ਸਾਲ ਦੀ ਸੀ ਤਾਂ ਮੈਨੂੰ ਟ੍ਰੋਲ ਕੀਤਾ ਗਿਆ ਸੀ, ਉਦੋਂ ਤੋਂ ਮੇਰੀ ਬੇਟੀ ਵੀ ਟ੍ਰੋਲ ਹੋ ਰਹੀ ਹੈ, ਅੱਜ ਉਹ 11 ਸਾਲ ਦੀ ਹੈ।

Related posts

ਨੈੱਟਫਲਿਕਸ ਦੀ ਸੀਰੀਜ਼ ‘ਬੈਡ ਬੁਆਏ ਬਿਲੇਨੀਅਰ-ਇੰਡੀਆ’ ਦੀ ਰਿਲੀਜ਼ਿੰਗ ‘ਤੇ ਰੋਕ

On Punjab

ਸਲਮਾਨ ਖ਼ਾਨ ਦੀ ਤਲਾਸ਼ੀ ਲੈਣ ਵਾਲੇ ਜਵਾਨ ਦਾ ਨਹੀਂ ਹੋਇਆ ਮੋਬਾਈਲ ਫੋਨ ਜਬਤ, ਮਾਮਲੇ ’ਤੇ ਹੁਣ ਆਇਆ ਸੀਆਈਐੱਸਐੱਫ ਦਾ ਜਵਾਬ

On Punjab

ਡੀਪ ਨੈੱਕ ਬਲਾਊਜ਼ ਵਿੱਚ ਮਲਾਇਕਾ ਦਾ ਦਿਖਿਆ ਹੌਟ ਲੁਕ

On Punjab