ਈਰਾਨ ਤੇ ਸਾਊਦੀ ਅਰਬ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਦੋਵੇਂ ਹੀ ਦੇਸ਼ ਤੇਜ਼ੀ ਨਾਲ ਸਬੰਧ ਸੁਧਾਰ ਰਹੇ ਹਨ। ਹੁਣ ਵਿਚੋਲਗੀ ਦੀ ਭੂਮਿਕਾ ਨਿਭਾ ਰਹੇ ਇਰਾਕ ਨੇ ਕਿਹਾ ਹੈ ਕਿ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਪਰ ਨਤੀਜਾ ਆਉਣ ਦੀ ਜਲਦਬਾਜ਼ੀ ਨਹੀਂ ਕੀਤੀ ਜਾ ਸਕ
ਬਗ਼ਦਾਦ ‘ਚ ਇਰਾਕ ਦੇ ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਸਾਊਦੀ ਅਰਬ ਤੇ ਈਰਾਨ ਵਿਚਾਲੇ ਇਕ ਮਹੀਨੇ ਪਹਿਲਾਂ ਪਹਿਲੇ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਗੱਲਬਾਤ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਬਾਅਦ ‘ਚ ਮੀਡੀਆ ‘ਚ ਖਬਰਾਂ ਆਉਣ ਦੇ ਬਾਅਦ ਹੁਣ ਇਰਾਕ ਨੇ ਕਿਹਾ ਹੈ ਕਿ ਪਹਿਲੇ ਦੌਰ ਦੀ ਗੱਲਬਾਤ ਸਕਾਰਾਤਮਕ ਰਹੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇਸ ਖੇਤਰ ‘ਚ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਕੇ ਪਰਮਾਣੂ ਸਮਝੌਤੇ ਦੀ ਰਾਹ ਆਸਾਨ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਸਾਊਦੀ ਅਰਬ ਨੇ ਵੀ ਇਸ ਖੇਤਰ ‘ਚ ਸਿਆਸੀ ਬਦਲਾਅ ਵਿਚਾਲੇ ਯਮਨ ‘ਚ ਸੰਘਰਸ਼ ਦੀਆਂ ਸਥਿਤੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਈਰਾਨ ਯਮਨ ‘ਚ ਹਾਓਤੀ ਬਾਗੀਆਂ ਨੂੰ ਹਮਾਇਤ ਦੇ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਸਾਊਦੀ ਅਰਬ ਦੇ ਸਰਹੱਦੀ ਇਲਾਕਿਆਂ ‘ਚ ਹਾਓਤੀ ਬਾਗ਼ੀਆਂ ਦੇ ਹਮਲਿਆਂ ‘ਚ ਵੀ ਤੇਜ਼ੀ ਆਈ ਹੈ।
ਇਰਾਕ ਦੇ ਪ੍ਰਮੁੱਖ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਧੇਮੀ ਦੀ ਸਾਊਦੀ ਯਾਤਰਾ ਦੇ ਬਾਅਦ ਹੀ ਦੋਵੇਂ ਦੇਸ਼ਾਂ ਵਿਚਾਲੇ ਸਬੰਧਾਂ ‘ਚ ਤੇਜ਼ੀ ਆਈ ਹੈ।