Tez Leaf Benifits : ਨਵੀਂ ਦਿੱਲੀ : ਸਾਡੇ ਘਰਾਂ ‘ਚ ਰਸੋਈ ਵਿਚ ਤੇਜ਼ ਪੱਤਾ ਜ਼ਰੂਰ ਹੁੰਦਾ ਹੈ ਇਹੀ ਨਹੀਂ ਤੇਜ ਪੱਤੇ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦੇ ਕਿ ਇਸਦਾ ਪ੍ਰਯੋਗ ਆਯੁਰਵੇਦ ਜੜੀ ਬੂਟੀ ਦੇ ਰੂਪ ਵਿਚ ਵੀ ਹੁੰਦਾ ਹੈ ਇਹ ਖਾਣੇ ਦਾ ਸੁਆਦ ਵਧਾਉਂਦੇ ਹਨ ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ।ਇਸ ਦੇ ਸੁੱਕੇ ਪੱਤੇ ਸਬਜ਼ੀ ‘ਚ ਬਹੁਤ ਹੀ ਚੰਗੀ ਖੂਸ਼ਬੂ ਦਿੰਦੇ ਹਨ। ਇਸ ‘ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ ‘ਚ ਸਿਹਤ ਨੂੰ ਫਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਏ, ਸੀ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ,ਆਇਰਨ ਮੈਗਨੀਜ਼, ਫਾਸਫੋਰਸ, ਜਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜ਼ਪੱਤਾ ਡਾਇਬਿਟੀਜ਼, ਖਾਂਸੀ, ਜੁਕਾਮ, ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਪਾਉਣ ‘ਚ ਵੀ ਕਾਰਗਾਰ ਹੁੰਦੇ ਹਨ।* ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਸੁੱਕੇ ਤੇਜ਼ ਪੱਤੇ ਦਾ ਚੂਰਨ ਬਣਾ ਲਓ। ਇਕ ਚੁਟਕੀ ਚੂਰਨ ਦੀ ਰੋਜ਼ਾਨਾ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਸਰੀਰ ‘ਚ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। * ਕਮਰੇ ਜਾਂ ਘਰ ‘ਚ ਤੇਜ਼ ਪੱਤਾ ਜਲਾਓ ਇਸ ਨੂੰ ਜਲਾਉਣ ਨਾਲ ਜੋ ਮਹਿਕ ਤੁਹਾਨੂੰ ਮਿਲੇਗੀ ਉਹ ਕਈ ਰੂਮ ਫ੍ਰੈਸ਼ਨਰ ਨਾਲੋਂ ਬਿਹਤਰ ਹੋਵੇਗੀ। ਪੁਰਾਣੇ ਸਮੇਂ ਤੋਂ ਹੀ ਤੇਜ਼ ਪੱਤੇ ਦੀ ਵਰਤੋਂ ਇਸ ਕੰਮ ਲਈ ਕੀਤੀ ਜਾਂਦੀ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੇਜ਼ ਪੱਤਾ ਸਿਰਫ ਘਰ ‘ਚ ਖੁਸ਼ਬੂ ਹੀ ਨਹੀਂ ਦਿੰਦਾ, ਸਗੋਂ ਇਸ ਨੂੰ ਜਲਾਉਣ ਨਾਲ ਮਿਲਣ ਆਉਣ ਵਾਲੀ ਸੁਗੰਧ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਵੀ ਦੂਰ ਹੋ ਜਾਂਦਾ ਹੈ। ਸਰਦੀ ਲੱਗ ਜਾਣ ‘ਤੇ ਛਿੱਕਾ ਆਉਣਾ, ਸਿਰ ਦਾ ਭਾਰੀਪਨ, ਗਲਾ ਬੈਠਣਾ, ਨੱਕ ‘ਚੋਂ ਪਾਣੀ ਨਿਕਲਣ, ਜੁਕਾਮ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ 10 ਗ੍ਰਾਮ ਤੇਜ਼ਪੱਤੇ ਨੂੰ ਤਵੇ ‘ਤੇ ਸੇਕ ਲਓ। ਫਿਰ ਅੱਧਾ ਹਿੱਸਾ ਪਾਣੀ ‘ਚ ਉਬਾਲ ਕੇ ਦੁੱਧ ਅਤੇ ਖੰਡ ਮਿਲਾ ਕੇ ਚਾਹ ਦੀ ਤਰ੍ਹਾਂ ਬਣਾ ਲਓ। ਇਸ ਦੀ ਦਿਨ ‘ਚ ਤਿੰਨ ਵਾਰ ਵਰਤੋਂ ਕਰੋ।
next post