PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmyਰਾਜਨੀਤੀ/Politicsਵਿਅੰਗ

…ਤੇ ਪੁਲਿਸ ਨੇ ਬਚਾ ਦਿੱਤੀ ਫੌਜ਼ ‘ਚ ਭਰਤੀ ਹੋਏ ਮੁੰਡੇ ਦੀ ਨੌਕਰੀ.!!!

27 ਨਵੰਬਰ, ਫਿਰੋਜ਼ਪੁਰ: ”ਪੁਲਿਸ” ਚਾਹੇ ਤਾਂ ਕੀ ਨਹੀਂ ਕਰ ਸਕਦੀ? ਵੱਡੇ ਵੱਡੇ ਕੇਸਾਂ ਵਿਚ ਫਰਾਰ ਮੁਲਜ਼ਮਾਂ ਨੂੰ ਫੜਣ ਦਾ ਪੁਲਿਸ ਦਾ ਖੱਬੇ ਹੱਥ ਦਾ ਖੇਲ ਹੈ, ਪਰ ਸਿਆਸਤ ਹਾਵੀਂ ਹੋਣ ਦੇ ਕਾਰਨ ਕਈ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਜਾਂਦੇ ਹਨ। ਫਿਰੋਜ਼ਪੁਰ ਪੁਲਿਸ ਵਲੋਂ ਅੱਜ ਇਕ ਅਜਿਹਾ ਕੰਮ ਕੀਤਾ ਗਿਆ, ਜਿਸ ਨਾਲ ਪੁਲਿਸ ਦਾ ਰੁਤਬਾ ਹੋ ਉਚਾ ਹੋਇਆ ਹੈ। ਦਰਅਸਲ, ਫੌਜ਼ ਵਿਚ ਆਪਣੀ ਮਿਹਨਤ ਸਦਕਾ ਭਰਤੀ ਹੋਏ ਮੁੰਡੇ ਦੇ ਕੁਝ ਲੋਕਾਂ ਵਲੋਂ ਦਸਤਾਵੇਜ ਲੈ ਕੇ ਉਸ ਕੋਲੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੀ ਸ਼ਿਕਾਇਤ ਪੁਲਿਸ ਨੂੰ ਮਿਲਣ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਕਰਦਿਆ ਹੋਇਆ ਫੌਜ਼ ਵਿਚ ਭਰਤੀ ਹੋਏ ਮੁੰਡੇ ਨੂੰ ਉਸ ਦੇ ਦਸਤਾਵੇਜ ਵਾਪਸ ਕਰ ਦਿੱਤੇ।
ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਐਸ.ਪੀ.ਡੀ. ਬਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੈਂਟ ਫਿਰੋਜ਼ਪੁਰ ਦੇ ਐਸਐਚਓ ਜਸਬੀਰ ਸਿੰਘ ਨੂੰ ਆਰਮੀ ਇੰਟੈਲੀਜੈਂਸ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਫਿਜ਼ੀਕਲ ਫਿਟਨੈਸ ਅਕੈਡਮੀ ਚਲਾਉਣ ਵਾਲੇ ਹਰਮਨਦੀਪ ਸਿੰਘ ਵਾਸੀ ਗਲੋਟੀ, ਸੁਰਿੰਦਰ ਸਿੰਘ ਉਰਫ ਸ਼ਿੰਦੂ ਵਾਸੀ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ, ਗੁਰਮੇਲ ਸਿੰਘ ਮੇਲੀ ਵਾਸੀ ਬਖੋਰਾ ਜ਼ਿਲ੍ਹਾ ਸੰਗਰੂਰ ਅਤੇ ਕੁਲਵਿੰਦਰ ਸਿੰਘ ਵਾਸੀ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਲੋਕਾਂ ਨੂੰ ਮਿਲਟਰੀ ਵਿਚ ਭਰਤੀ ਕਰਵਾਉਣ ਬਦਲੇ ਪੈਸੇ ਵਸੂਲਦੇ ਹਨ।
ਜਿਸ ਦੇ ਸਬੰਧ ਵਿਚ ਦੇਸ ਸਿੰਘ ਪੁੱਤਰ ਰਾਜ ਸਿੰਘ ਵਾਸੀ ਪਿੰਡ ਗਾਗਨਕੇ ਜ਼ਿਲ੍ਹਾ ਫਾਜ਼ਿਲਕਾ ਦੇ ਪੁਲਿਸ ਨੂੰ ਦਿੱਤੇ ਬਿਆਨਾਂ ਦੇ ਆਧਾਰ ‘ਤੇ ਉਕਤ ਚਾਰਾਂ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ। ਦੇਸ ਰਾਜ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਧਰਮਪ੍ਰੀਤ ਸਿੰਘ ਉਰਫ ਕਾਕਾ ਨੇ ਉਸ ਦੀ ਮੁਲਾਕਾਤ ਹਰਮਨਦੀਪ, ਸੁਰਿੰਦਰ, ਗੁਰਮੇਲ ਅਤੇ ਕੁਲਵਿੰਦਰ ਸਿੰਘ ਦੇ ਨਾਲ ਕਰਵਾਈ ਸੀ, ਜਿਨ੍ਹਾਂ ਨੇ ਉਸ ਨੂੰ ਆਰਮੀ ਵਿਚ ਨੌਕਰੀ ਕਰਵਾਉਣ ਦਾ ਕਹਿ ਕੇ 2 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ 29 ਅਕਤੂਬਰ ਨੂੰ ਉਕਤ ਵਿਅਕਤੀਆਂ ਨੇ ਉਸ ਨੂੰ ਜ਼ੀਰੇ ਬੁਲਾਇਆ, ਜਿੱਥੇ ਫਾਰਚੂਨਰ ਗੱਡੀ ਵਿਚ ਬੈਠ ਕੇ ਉਕਤ ਲੋਕਾਂ ਨੇ ਉਸ ਤੋਂ ਸਾਰੇ ਸਰਟੀਫਿਕੇਟ ਲੈ ਲਏ ਅਤੇ ਦੋ ਲੱਖ ਰੁਪਏ ਦਾ ਇੰਤਜਾਮ ਕਰਨ ਲਈ ਕਿਹਾ।
ਦੇਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਆਪਣੀ ਮਿਹਨਤ ਨਾਲ ਫੌਜ ਵਿਚ ਨੌਕਰੀ ਲੈਣ ਵਿਚ ਸਫਲ ਹੋ ਗਿਆ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਦਸਤਾਵੇਜ਼ ਵਾਪਸ ਨਹੀਂ ਮੋੜ ਰਹੇ। ਦੇਸ ਸਿੰਘ ਨੇ ਹਾਰ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਤੇ ਪੁਲਿਸ ਨੇ ਪਰਚਾ ਦਰਜ ਕਰਦਿਆ ਹੋਇਆ ਉਕਤ ਵਿਅਕਤੀਆਂ ਨੂੰ ਸਪੈਸ਼ਲ ਨਾਕੇਬੰਦੀ ਕਰਕੇ ਫਾਰਚੂਨਰ ਗੱਡੀ ਸਮੇਤ ਫੜ ਕੇ ਦੇਸ ਸਿੰਘ ਨੂੰ ਉਸ ਦੇ ਦਸਤਾਵੇਜ਼ ਵਾਪਸ ਕੀਤੇ। ਪੁਲਿਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਹੋਈ ਵਿਅਕਤੀ ਦੀ ਮੌਤ ਤੇ ਪੀੜਤ ਪਰਿਵਾਰ ਨੂੰ 1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ

Pritpal Kaur

ਬ੍ਰਾਜ਼ੀਲ ਨੇ ਭਾਰਤ ਨਾਲ Covaxin ਦੀ ਖਰੀਦ ‘ਤੇ ਹੰਗਾਮੇ ਦੌਰਾਨ ਰੱਦ ਕੀਤਾ ਸੌਦਾ, ਮੁਸ਼ਕਲ ‘ਚ ਫਸੇ ਰਾਸ਼ਟਰਪਤੀ ਬੋਲਸੋਨਾਰੋ

On Punjab

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਨਸਾਂ ‘ਚ ਸੋਜ ਦੀ ਸਮੱਸਿਆ …

On Punjab