Pakistan Railway Minister Sheikh Rashid Threaten : ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਕਸਰ ਹੀ ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਵਿੱਚ ਰਹਿੰਦੇ ਹਨ । ਹਾਲ ਹੀ ਵਿੱਚ ਉਨ੍ਹਾਂ ਵੱਲੋਂ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਵੱਲੋਂ ਪਰਮਾਣੂ ਜੰਗ ਦੀ ਧਮਕੀ ਦਿੱਤੀ ਗਈ ਹੈ । ਇਸ ਸਬੰਧੀ ਬਿਆਨ ਦਿੰਦਿਆਂ ਰਸ਼ੀਦ ਨੇ ਕਿਹਾ ਕਿ ਹੁਣ ਇਹ ਜੰਗ ਆਮ ਤਰੀਕੇ ਨਾਲ ਨਹੀਂ, ਸਗੋਂ ਪਰਮਾਣੂ ਜੰਗ ਦੇ ਰੂਪ ਵਿੱਚ ਹੋਵੇਗੀ । ਸੋਮਵਾਰ ਨੂੰ ਸ਼ੇਖ ਰਸ਼ੀਦ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਹੁਣ ਅਜਿਹੀ ਲੜਾਈ ਨਹੀਂ ਹੋਵੇਗੀ, ਜਿਸ ਵਿੱਚ ਟੈਂਕ, ਤੋਪਾਂ ਚੱਲਣਗੀਆਂ । ਉਨ੍ਹਾਂ ਕਿਹਾ ਕਿ ਹੁਣ ਸਿਧ ਪਰਮਾਣੂ ਅਟੈਕ ਕੀਤਾ ਜਾਵੇਗਾ ।
ਇਸ ਮਾਮਲੇ ਵਿੱਚ ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ । ਜਿਸ ਕਾਰਨ ਇਹ ਜੰਗ ਖੌਫਨਾਕ ਹੋ ਸਕਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਤਨਜ ਕਸਦਿਆਂ ਕਿਹਾ ਕਿ ਜੋ ਇਸ ਜੰਗ ਵਿੱਚ ਟੈਂਕ , ਤੋਪਾਂ ਜਾਂ ਏਅਰ ਅਟੈਕ ਬਾਰੇ ਸੋਚ ਰਹੇ ਹਨ ਉਹ ਬਿਲਕੁਲ ਗਲਤ ਹਨ । ਉਨ੍ਹਾਂ ਕਿਹਾ ਕਿ ਇਹ ਇੱਕ ਐਟੋਮਿਕ ਵਾਰ ਹੋਵੇਗਾ ।
ਜ਼ਿਕਰਯੋਗ ਹੈ ਕਿ ਸ਼ੇਖ ਰਸ਼ੀਦ ਇਸ ਤੋਂ ਪਹਿਲਾਂ ਵੀ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦੇ ਚੁੱਕੇ ਹਨ । ਇਸ ਤੋਂ ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਨੇ ਭਾਰਤ ਨੂੰ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਕੋਲ ਸਵਾ ਸੌ ਗਰਾਮ ਅਤੇ ਢਾਈ ਸੌ ਗਰਾਮ ਦੇ ਪਰਮਾਣੂ ਬੰਬ ਹਨ ਜੋ ਕਿਸੇ ਖਾਸ ਟਾਰਗੇਟ ‘ਤੇ ਮਾਰ ਸਕਦੇ ਹਨ । ਜਿਸ ਤੋਂ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਬਹੁਤ ਮਜ਼ਾਕ ਬਣਾਇਆ ਗਿਆ ਸੀ ।
ਦੱਸ ਦੇਈਏ ਕਿ ਸ਼ੇਖ ਰਸ਼ੀਦ ਉਹੀ ਨੇਤਾ ਹਨ ਜਿਨ੍ਹਾਂ ਨੂੰ ਕੁੱਝ ਦਿਨਾਂ ਪਹਿਲਾਂ ਇੱਕ ਜਲਸੇ ਦੌਰਾਨ ਮਾਇਕ ਤੋਂ ਬਿਜਲੀ ਦਾ ਕਰੰਟ ਲੱਗ ਗਿਆ ਸੀ । ਉਨ੍ਹਾਂ ਨੂੰ ਇਹ ਕਰੰਟ ਉਸ ਸਮੇਂ ਲੱਗਿਆ ਸੀ, ਜਦੋਂ ਉਹ ਪ੍ਰਧਾਨਮੰਤਰੀ ਮੋਦੀ ਦਾ ਨਾਮ ਲੈ ਰਹੇ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਇਹ ਕਰੰਟ ਲੱਗਣ ਪਿੱਛੇ ਵੀ ਭਾਰਤ ਦਾ ਹੱਥ ਹੈ ।