ਮਿਆਂਮਾਰ ‘ਚ ਬੰਧਕ ਬਣਾਈ ਗਈ ਚੁਣੀ ਹੋਈ ਨੇਤਾ ਆਂਗ ਸਾਨ ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸਥਾਨਕ ਲੜਾਕਿਆਂ ਦੇ ਉੱਤਰ ਪੱਛਮੀ ਮਿਨਦੈਟ ਤੋਂ ਪਿੱਛੇ ਹਟਣ ਦਾ ਕਾਰਨ ਪੱਛਮੀ ਦੇਸ਼ਾਂ ਦਾ ਦਬਾਅ ਹੈ। ਅਮਰੀਕਾ ਤੇ ਬਰਤਾਨੀਆ ਨੇ ਮਿਆਂਮਾਰ ਦੀ ਫ਼ੌਜ ਨੂੰ ਨਾਗਰਿਕਾਂ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਕਿਹਾ ਹੈ।
ਮਿਆਂਮਾਰ ‘ਚ ਹੋਏ ਤਖ਼ਤਾਪਲਟ ਤੋਂ ਬਾਅਦ ਭਾਰਤੀ ਸਰਹੱਦ ਨਾਲ ਲੱਗਦੇ ਚਿਨ ਸੂਬੇ ‘ਚ ਕਰੀਬ 100 ਕਿਲੋਮੀਟਰ ਦੂਰ ਪਰਬਤੀ ਕਸਬੇ ਮਿਨਦੈਟ ‘ਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਹਿੰਸੀ ਹੋਈ ਹੈ।
ਰੋਜ਼-ਰੋਜ਼ ਜਾਰੀ ਵਿਰੋਧ ਮੁਜ਼ਾਹਰਿਆਂ, ਹੜਤਾਲਾਂ ਤੇ ਨਵੇਂ ਸਥਾਨਕ ਮਿਲੀਸ਼ੀਆ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਮਿਆਂਮਾਰ ‘ਚ ਪੂਰੀ ਤਰ੍ਹਾਂ ਅਫਰਾ-ਤਫ਼ਰੀ ਵਾਲਾ ਮਾਹੌਲ ਹੈ। ਸਥਾਨਕ ਲੜਾਕਿਆਂ ‘ਚੋਂ ਇਕ ਨੇ ਦੱਸਿਆ ਕਿ ਸ਼ਹਿਰ ਨੂੰ ਹੋਰ ਨੁਕਸਾਨ ਨਾ ਪਹੁੰਚੇ ਇਸ ਲਈ ਉਨ੍ਹਾਂ ਨੇ ਲੜਾਈ ਰੋਕ ਦਿੱਤੀ ਹੈ। ਸ਼ਹਿਰ ‘ਚ ਕਰੀਬ 40 ਹਜ਼ਾਰ ਅੌਰਤਾਂ ਤੇ ਬੱਚੇ ਹੀ ਬੱਚੇ ਹਨ। ਕਿਉਂਕਿ ਇਸ ਜੰਗ ‘ਚ ਸਥਾਨਕ ਲੜਾਕੇ ਸ਼ਾਮਲ ਹਨ, ਇਸ ਲਈ ਹੁਣ ਉਹ ਫ਼ਰਾਰ ਹਨ।
ਮਿਆਂਮਾਰ ਦੇ ਵਿਦੇਸ਼ ਮੰਤਰਾਲੇ ਨੇ ਆਸੀਆਨ ਦੇਸ਼ਾਂ ਦੇ ਅਫ਼ਸਰਾਂ ਨਾਲ ਅਗਲੇ ਹਫ਼ਤੇ ਗੱਲਬਾਤ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਮਿਆਂਮਾਰ ‘ਚ ਅਮਰੀਕਾ ਤੇ ਬਰਤਾਨੀਆ ਦੀਆਂ ਅੰਬੈਸੀਆਂ ਨੇ ਸਰਕਾਰ ਦੇ ਹਮਲਿਆਂ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।