ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦਾ ਇੰਤਜ਼ਾਰ ਆਖ਼ਿਰਕਾਰ ਖ਼ਤਮ ਹੋਇਆ ਅਤੇ ਸ਼ੁੱਕਰਵਾਰ ਨੂੰ ‘ਤੜਪ’ ਸਿਨੇਮਾਘਰਾਂ ’ਚ ਪਹੁੰਚ ਗਈ। ਭੈਣ ਅਥਿਆ ਸ਼ੈੱਟੀ ਦੇ ਬੁਆਏਫ੍ਰੈਂਡ ਕ੍ਰਿਕਟਰ ਕੇਐੱਲ ਰਾਹੁਲ ਤੋਂ ਇਲਾਵਾ ਕਈ ਸੈਲੇਬ੍ਰਿਟੀਜ਼ ਨੇ ਅਹਾਨ ਦੇ ਬਾਲੀਵੁੱਡ ਡੈਬਿਊ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਫਿਲਮ ਇੰਡਸਟਰੀ ’ਚ ਉਨ੍ਹਾਂ ਦਾ ਸਵਾਗਤ ਕੀਤਾ।
Tadap ਇੱਕ ਐਕਸ਼ਨ-ਰੋਮਾਂਟਿਕ ਫਿਲਮ ਹੈ, ਜੋ ਤੇਲਗੂ ਫਿਲਮ RX 100 ਦਾ ਅਧਿਕਾਰਤ ਰੀਮੇਕ ਹੈ। ਫਿਲਮ ਦਾ ਨਿਰਦੇਸ਼ਨ ਮਿਲਨ ਲੁਥਰੀਆ ਨੇ ਕੀਤਾ ਹੈ, ਜਦਕਿ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ। ਇਹ ਫਿਲਮ ਦੇਸ਼ ‘ਚ 1600 ਤੋਂ ਵੱਧ ਸਕ੍ਰੀਨਜ਼ ‘ਤੇ ਰਿਲੀਜ਼ ਹੋ ਚੁੱਕੀ ਹੈ, ਜਦਕਿ ਵਿਦੇਸ਼ਾਂ ‘ਚ ਇਹ 450 ਤੋਂ ਜ਼ਿਆਦਾ ਸਕ੍ਰੀਨਜ਼ ‘ਤੇ ਰਿਲੀਜ਼ ਹੋਈ ਹੈ। ਟੜਪ ਵਿੱਚ ਅਹਾਨ ਦੇ ਨਾਲ ਤਾਰਾ ਸੁਤਾਰੀਆ ਫੀਮੇਲ ਲੀਡ ਰੋਲ ਵਿੱਚ ਹੈ। ਅਹਾਨ ਦੇ ਬਾਲੀਵੁੱਡ ਡੈਬਿਊ ਦੀ ਕਾਫੀ ਚਰਚਾ ਹੋਈ ਸੀ। ਟ੍ਰੇਲਰ ਆਉਣ ਤੋਂ ਬਾਅਦ ਟਰੇਡ ਸਰਕਟ ‘ਚ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਮੀਦਾਂ ਬੱਝ ਗਈਆਂ ਸਨ। ਹੁਣ ਇਹ ਫਿਲਮ ਦਰਸ਼ਕਾਂ ਤਕ ਪਹੁੰਚ ਗਈ ਹੈ। ਅੰਤਿਮ ਫੈਸਲਾ ਉਨਾਂ ਨੇ ਦੇਣਾ ਹੈ ਪਰ ਅਹਾਨ ਨੂੰ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ।
ਕ੍ਰਿਕਟਰ ਕੇਐਲ ਰਾਹੁਲ ਨੇ ਅਹਾਨ ਨਾਲ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ- ਅਹਾਨ, ਮੇਰੇ ਭਰਾ, ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਹੈ। ਤੇਰੇ ਤੇ ਮਾਣ ਹੈ. ਅੱਗੇ ਸਿਰਫ਼ ਵੱਡੇ ਕੰਮ ਹੀ ਕਰਨੇ ਹਨ।
ਅਹਾਨ ਸ਼ੈੱਟੀ ਨੇ ਤੜਪ ਦੀ ਰਿਲੀਜ਼ ਤੋਂ ਪਹਿਲਾਂ ਕਾਫੀ ਪ੍ਰਮੋਸ਼ਨ ਕੀਤੀ ਸੀ। ਵਾਰਾਣਸੀ ਵਿੱਚ ਉਸਦੀ ਨਾਇਕਾ ਤਾਰਾ ਦੇ ਨਾਲ ਫਿਲਮ ਲਈ ਪੂਜਾ ਵੀ ਕੀਤੀ ਗਈ ਸੀ। ਅਹਾਨ ਨੇ ਇਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਨੇ ਤੜਪ ਲਈ ਆਪਣਾ ਵਜ਼ਨ 11 ਕਿਲੋ ਵਧਾਇਆ ਸੀ। ਅਹਾਨ ਨੇ ਪੀਟੀਆਈ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਫਿਲਮ ਉਨ੍ਹਾਂ ਦੇ ਪਿਤਾ ਕਾਰਨ ਨਹੀਂ, ਸਗੋਂ ਉਨ੍ਹਾਂ ਦੀ ਪ੍ਰਤਿਭਾ ਕਾਰਨ ਮਿਲੀ ਹੈ।