smokers are at greater risk: ਅੱਜਕਲ ਲੋਕਾਂ ਵਿੱਚ ਪੀਠ ਦੇ ਦਰਦ ਦੀ ਸਮੱਸਿਆ ਆਮ ਤੌਰ ਤੇ ਪਾਈਆਂ ਜਾ ਰਹੀਆਂ ਹਨ। ਖਾਸਕਰ ਮਰਦਾ ‘ਚ ਇਹ ਵਧੇਰੇ ਪਾਇਆ ਜਾਂਦਾ ਹੈ। ਗਲਤ ਪਜ਼ੀਸ਼ਨ ‘ਚ ਬੈਠਣਾ, ਗਲਤ ਡਾਈਟ ਅਤੇ ਆਰਾਮ ਨਾ ਕਰਨ ਨਾਲ ਅਤੇ ਸਮੋਕਿੰਗ ਨਾਲ ਪਿੱਠ ਦਰਦ ਦੀ ਸੰਭਾਵਨਾ ਸ਼ੁਰੂ ਹੋ ਜਾਂਦੀ ਹੈ। ਜੇ ਕੋਈ ਵਿਅਕਤੀ ਸਮੋਕਿੰਗ ਕਰਦਾ ਹੈ ਤਾਂ ਉਹਨਾਂ ਨੂੰ ਪਿੱਠ ਦਰਦ ਦਾ ਖਤਰਾ ਦੂਜਿਆਂ ਨਾਲੋਂ ਵਧੇਰੇ ਹੁੰਦਾ ਹੈ। ਅੱਜਕਲ ਲੋਕ ਸਮੋਕਿੰਗ ਬਹੁਤ ਜਿਆਦਾ ਕਰਦੇ ਹਨ ਅਤੇ ਕੁੱਝ ਲੋਕ ਇਸ ਨੂੰ ਆਪਣੀ ਆਦਤ ਬਣਾ ਲੈਂਦੇ ਹਨ। ਸਿਗਰੇਟ ਕੈਂਸਰ ਨੂੰ ਬੜਾਵਾ ਦਿੰਦੀ ਹੈ।
ਇੱਕ ਖੋਜ ਦੁਆਰਾ ਪਤਾ ਲੱਗਿਆ ਹੈ ਕਿ ਜਿਹੜਾ ਵਿਅਕਤੀ ਸਮੋਕਿੰਗ ਕਰਦਾ ਹੈ ਉਸ ਨੂੰ ਪਿੱਠ ਦਾ ਦਰਦ ਜਿਆਦਾ ਸਹਿਣਾ ਪੈਂਦਾ ਹੈ। ਇਸਦੇ ਇਲਾਵਾ ਇਸ ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਅਕਤੀਆਂ ਨੂੰ ਪਿੱਠ ਦਾ ਦਰਦ 12 ਹਫਤਿਆਂ ਤੱਕ ਸਹਿਣ ਕਰਨਾ ਪੈਂਦਾ ਹੈ। ਖੋਜ ਦੇ ਮੁਤਾਬਕ 35 ਸਿਹਤਮੰਦ ਅਤੇ 32 ਪਿੱਠ ਦਰਦ ਦੇ ਮਰੀਜ ਲੋਕਾਂ 5 ਗੁਣਾ ਜ਼ਿਆਦਾ ਦਰਦ ਹੁੰਦਾ ਹੈ। ਸਮੋਕਿੰਗ ਪਾਚਣ ਪ੍ਰਣਾਲੀ ਨੂੰ ਵੀ ਖਰਾਬ ਕਰਦੀ ਹੈ।
ਪਿੱਠ ਦਰਦ ਤੋਂ ਬਚਾਅ ਲਈ ਅਪਣਾਓ ਇਨ੍ਹਾਂ ਤਰੀਕਿਆਂ ਨੂੰ :
. ਮਾਸਪੇਸ਼ੀਆਂ ਨੂੰ ਸਟ੍ਰਾਂਗ ਬਣਾਉਣ ਲਈ ਰੁਟੀਨ ‘ਚ ਕਸਰਤ ਕਰੋ।
. ਆਪਣ ਬੈਠਣ ਦਾ ਤਰੀਕਾ ਠੀਕ ਕਰੋ।
. ਨੀਂਦ ਪੂਰੀ ਲਵੋ।
. ਡਾਈਟ ‘ਚ ਹੈਲਦੀ ਅਤੇ ਹਰਰੀਆਂ ਸਬਜ਼ੀਆਂ, ਫਲ, ਬੀਨ ਆਦਿ ਦਾ ਸੇਵਨ ਕਰੋ।