32.02 F
New York, US
February 6, 2025
PreetNama
ਫਿਲਮ-ਸੰਸਾਰ/Filmy

‘ਥਲਾਈਵੀ’ ਦੇ ਟ੍ਰੇਲਰ ਲਾਂਚ ਦੌਰਾਨ ਰੋ ਪਈ ਕੰਗਨਾ ਰਣੌਤ, ਮਰਦਾਂ ਬਾਰੇ ਕਹੀ ਇਹ ਗੱਲ

ਕੰਗਨਾ ਰਣੌਤ ਦੀ ਮੋਸਟ ਅਵੇਟੇਡ  ਫਿਲਮ ‘ਥਲਾਈਵੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਟ੍ਰੇਲਰ ਰਿਲੀਜ਼ਿੰਗ ਦੇ ਦੌਰਾਨ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ। ਦਰਅਸਲ, ਟ੍ਰੇਲਰ ਲਾਂਚ ਈਵੈਂਟ ਵਿੱਚ ਫਿਲਮ ਦੇ ਡਾਇਰੈਕਟਰ ਏਐਲ ਵਿਜੇ ਬਾਰੇ ਗੱਲ ਕਰਦਿਆਂ ਕੰਗਨਾ ਬਹੁਤ ਭਾਵੁਕ ਹੋ ਗਈ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ।

ਕੰਗਨਾ ਨੇ ਇਕ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਲਿਖਿਆ- “ਮੈਂ ਆਪਣੇ ਆਪ ਨੂੰ ਬੱਬਰ ਸ਼ੇਰਨੀ ਕਹਿੰਦੀ ਹਾਂ, ਕਿਉਂਕਿ ਮੈਂ ਕਦੇ ਨਹੀਂ ਰੋਂਦੀ। ਮੈਂ ਕਿਸੇ ਨੂੰ ਵੀ ਇਹ ਮੌਕਾ ਨਹੀਂ ਦਿੰਦੀ ਕਿ ਉਹ ਮੈਨੂੰ ਰਵਾ ਸਕੇ। ਯਾਦ ਨਹੀਂ ਹੈ ਕਿ ਮੈਂ ਪਿਛਲੀ ਵਾਰ ਕਦ ਰੋਈ ਸੀ, ਪਰ ਅੱਜ ਮੈਂ ਬਹੁਤ ਰੋਈ ਹਾਂ ਅਤੇ ਚੰਗਾ ਲੱਗ ਰਿਹਾ ਹੈ ਰੋ ਕੇ।”

ਕੰਗਨਾ ਨੇ ਵੀਡੀਓ ‘ਚ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ‘ਚ ਕਦੇ ਵੀ ਕਿਸੇ ਅਜਿਹੇ ਆਦਮੀ ਨੂੰ ਨਹੀਂ ਮਿਲੀ ਜਿਸ ਨੇ ਉਸ ਨੂੰ ਉਸ ਦੀ ਅਦਾਕਾਰੀ ਬਾਰੇ ਬੁਰਾ ਨਾ ਕਿਹਾ ਹੋਵੇ। ਇਸ ਬਾਰੇ ਬੋਲਦਿਆਂ ਕੰਗਨਾ ਦਾ ਗਲਾ ਭਰ ਆਇਆ ਅਤੇ ਉਹ ਭਾਵੁਕ ਹੋ ਗਈ। ਕੰਗਣਾ ਦਾ ਅੱਗੇ ਕਹਿਣਾ ਸੀ – ਮੈਂ ਭਾਵੁਕ ਹਾਂ। ਆਮ ਤੌਰ ‘ਤੇ ਇਹ ਮੇਰੇ ਨਾਲ ਨਹੀਂ ਹੁੰਦਾ। ਪਰ ਇਹ ਉਹ ਵਿਅਕਤੀ ਹੈ ਜਿਸ ਨੇ ਮੈਨੂੰ ਮੇਰੇ ਟੈਲੇਂਟ ਨੂੰ ਲੈ ਕੇ ਚੰਗਾ ਫੀਲ ਕਰਵਾਇਆ ਹੈ।

ਕੰਗਨਾ ਨੇ ਅੱਗੇ ਆਵਾਜ਼ ਨੂੰ ਥੋੜਾ ਉਚਾ ਕਰ ਕਿਹਾ ਕਿ ਖ਼ਾਸਕਰ ਜਿਸ ਤਰ੍ਹਾਂ ਦੇ ਰਿਸ਼ਤੇ ਉਸ ਦੇ ਇਕ ਮੇਲ ਕਲਾਕਾਰ ਹੁੰਦੇ ਹਨ ਓਦਾਂ ਦੇ ਰਿਸ਼ਤੇ ਕਦੇ ਵੀ ਮੇਰੇ ਕਿਸੇ ਫੀਮੇਲ ਕਲਾਕਾਰ ਨਾਲ ਨਹੀਂ ਦਿਖਾਈ ਜਾਂਦੇ। ਇੱਕ ਪ੍ਰੋਡਿਊਸਰ ਹੋਣ ਦੇ ਨਾਅਤੇ, ਮੈਂ ਆਪਣੇ ਡਾਇਰੈਕਟਰ ਤੋਂ ਬਹੁਤ ਕੁਝ ਸਿੱਖਿਆ ਹੈ। ਕੰਗਨਾ ਦੇ ਜਨਮਦਿਨ ‘ਤੇ ‘ਤੇਜਸ’ ਦਾ ਲੁੱਕ ਵੀ ਲੌਂਚ ਕੀਤਾ ਗਿਆ।

Related posts

Sooryavanshi Box Office : ਓਪਨਿੰਗ ਵੀਕੈਂਡ ’ਚ ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ ਨੇ ਕੀਤੀ ਮੋਟੀ ਕਮਾਈ, ਜਾਣੋ ਬਟੌਰੇ ਕਿੰਨੇ ਕਰੋੜ

On Punjab

ਸੋਨਾਕਸ਼ੀ ਸਿਨ੍ਹਾ ਨੇ ਚੱਕਿਆ ਵੱਡਾ ਕਦਮ

On Punjab

ਸੜਕ ‘ਤੇ ਨੰਗੇ ਪੈਰ ਚਲਦੀ ਦਿਖਾਈ ਦਿੱਤੀ ਜਾਨ੍ਹਵੀ ਕਪੂਰ,ਵਾਇਰਲ ਤਸਵੀਰਾਂ

On Punjab