PreetNama
ਖਬਰਾਂ/News

ਥਾਣਾ ਜ਼ੀਰਾ ਵਿਚ ਹੋਏ ਹਮਲੇ ਦੀ ਜਾਂਚ ਤੁਰੰਤ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੀੜ੍ਹਤਾ ਨੂੰ ਇਨਸਾਫ ਦੁਆਇਆ ਜਾਵੇ: ਕਿਸਾਨ

ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕਲੀਵਾਲਾ ਤੇ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਨੇ ਜ਼ਿਲ੍ਹਾ ਹੈੱਡਕੁਆਟਰ ‘ਤੇ ਦੱਸਿਆ ਕਿ ਪਿੰਡ ਕੱਚਰਭੰਨ ਦੇ ਮਹਿੰਦਰ ਸਿੰਘ ਤੇ ਉਸ ਦੇ ਭਰਾਵਾਂ ਦੀ 77 ਕਨਾਲ ਜ਼ਮੀਨ ਹਲਕਾ ਵਿਧਾਇਕ ਦੇ ਪੀਏ ਡਾ. ਰਛਪਾਲ ਸਿੰਘ ਨੇ ਧੋਖੇ ਨਾਲ ਆਪਣੇ ਸਾਥੀਆਂ ਨਾਲ ਤੇ ਹਲਕਾ ਵਿਧਾਇਕ ਦੀ ਸ਼ਹਿ ਦੀ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਮ ਕਰਵਾ ਲਈ ਸੀ ਤੇ ਕਬਜ਼ਾ ਕਰਨ ਲਈ ਜ਼ੀਰਾ ਪੁਲਿਸ ਰਾਹੀਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸੇ ਪ੍ਰੇਸ਼ਾਨੀ ਤੋਂ ਜ਼ਮੀਨ ਖੁਸਣ ਦੇ ਸਦਮੇ ਵਿਚ ਮਹਿੰਦਰ ਸਿੰਘ ਕੱਚਰਭੰਨ ਦੇ ਲੜਕੇ ਜਤਿੰਦਰ ਸਿੰਘ ਨੇ 29 ਅਪ੍ਰੈਲ ਨੂੰ ਖੁਦਕੁਸ਼ੀ ਕਰ ਲਈ ਸੀ। ਜਿਸ ਦੇ ਰੋਸ ਵਜੋਂ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਥਾਣਾ ਸਦਰ ਜ਼ੀਰਾ ਅੱਗੇ 30 ਅਪ੍ਰੈਲ 2018 ਨੂੰ ਮ੍ਰਿਤਕ ਜਤਿੰਦਰ ਸਿੰਘ ਦੀ ਲਾਸ਼ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਜਿਸ ਵਿਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੀ ਹਾਜ਼ਰ ਸਨ। ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਧਰਨਾਕਾਰੀਆਂ ‘ਤੇ ਸ਼ਾਮ ਨੂੰ ਹਲਕਾ ਵਿਧਾਇਕ ਦੇ ਪਿਤਾ ਤੇ ਉਸ ਦੇ ਬੰਦਿਆਂ ਵੱਲੋਂ ਕ੍ਰਿਪਾਨਾ, ਬੰਦੂਕਾਂ ਤੇ ਲਾਠੀਆਂ ਨਾਲ ਲੈੱਸ ਹੋ ਕੇ ਡੀਐੱਸਪੀ ਜ਼ੀਰਾ ਤੇ ਪੁਲਿਸ ਦੀ ਹਾਜ਼ਰੀ ਵਿਚ ਹਮਲਾ ਕਰ ਦਿੱਤਾ ਤੇ 24 ਸਾਲਾ ਮ੍ਰਿਤਕ ਜਤਿੰਦਰ ਸਿੰਘ ਦੀ ਲਾਸ਼ ਨੂੰ ਖੋਹ ਕੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਧਰਨਾਕਾਰੀਆਂ ਨੂੰ ਗੰਭੀਰ ਰੂਪ ਵਿਚ ਜ਼ਖਮੀਂ ਕਰ ਦਿੱਤਾ ਸੀ। ਉਸ ਸਮੇਂ ਇਸ ਗੁੰਡਾ ਨਾਚ ਦੀ ਦੁਨੀਆਂ ਭਰ ਵਿਚ ਨਿਖੇਧੀ ਕੀਤੀ ਗਈ ਸੀ। ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤੇ ਇਸ ਕੀਤੇ ਹਮਲੇ ਦੀ ਜਾਂਚ ਕਰਾਈਮ ਬ੍ਰਾਂਚ ਦੀ ਸਿੱਟ ਨੂੰ ਸੌਂਪੀ ਗਈ ਸੀ। ਆਈਜੀ ਕਰਾਈਮ ਬ੍ਰਾਂਚ ਦੀ ਬਣੀ ਸਿੱਟ ਦੇ ਮੁੱਖੀ ਪੀਕੇ ਸਿਨਹਾ ਨੇ ਅਪ੍ਰੈਲ 2018 ਨੂੰ ਇਸ ਕਾਂਡ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਜਿਸ ਵਿਚ ਪਰਿਵਾਰ ਅਤੇ ਮੌਕੇ ਤੇ ਗਵਾਹਾਂ ਦੇ ਬਿਆਨ ਕਲਮਬੰਦ ਕਰਕੇ ਵਾਰਦਾਤ ਸਮੇਂ ਦੀਆਂ ਬਣੀਆਂ ਵੀਡਿਓ ‘ਤੇ ਲਈਆਂ ਗਈਆਂ ਤਸਵੀਰਾਂ ਵੀ ਜਾਂਚ ਅਧਿਕਾਰੀਆਂ ਨੇ ਵੇਖੀਆਂ ਸਨ ਅਤੇ ਜਾਂਚ ਵਿਚ ਸ਼ਾਮਲ ਕਰ ਲਈਆਂ ਗਈਆਂ ਸਨ। ਹਮਲੇ ਵਿਚ ਜ਼ਖਮੀਂ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਨੇ 50-50 ਅਤੇ 25-25 ਹਜ਼ਾਰ ਦੇ ਚੈੱਕ ਇਲਾਜ ਲਈ ਤਾਂ ਦਿੱਤੇ ਸਨ, ਪਰ ਇਸ ਹਮਲੇ ਦੀ ਜਾਂਚ ਪੰਜਾਬ ਸਰਕਾਰ ਨੇ ਠੰਡੇ ਬਸਤੇ ਵਿਚ ਪਾ ਰੱਖੀ ਹੋਈ ਹੈ। ਕਿਸਾਨ ਮਜ਼ਦੂਰ ਜਥੇਬੰਦੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਐਟੈਲੀਜੈਂਸੀ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਇਸ ਥਾਣਾ ਜ਼ੀਰਾ ਵਿਚ ਹੋਏ ਹਮਲੇ ਦੀ ਜਾਂਚ ਤੁਰੰਤ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੀੜ੍ਹਤਾ ਨੂੰ ਇਨਸਾਫ ਦੁਆਇਆ ਜਾਵੇ। ਇਸ ਮੌਕੇ ਬਲਰਾਜ ਸਿੰਘ ਫੈਰੋਕੇ, ਅਮਨਦੀਪ ਸਿੰਘ, ਕੈਪਟਨ ਨਛੱਤਰ ਸਿੰਘ, ਸੁਖਵਿੰਦਰ ਸਿੰਘ ਕੋਹਾਲਾ, ਗੁਰਮੀਤ ਸਿੰਘ ਸ਼ੇਰਪੁਰ, ਬਲਵੀਰ ਸਿੰਘ ਬੋਗੇਵਾਲਾ ਤੇ ਦਵਿੰਦਰ ਸਿੰਘ ਵਲਟੋਹਾ ਆਦਿ ਹਾਜ਼ਰ ਸਨ।

 

Related posts

ਸਰਕਾਰ ਵੱਲੋਂ ਡੱਲੇਵਾਲ ਨੂੰ ਮਿਲਣ ਪੁੱਜੇ ਛੇ ਕੈਬਨਿਟ ਮੰਤਰੀ

On Punjab

Senior in merit but junior in papers, orders to review promotions from primary to master cadre

On Punjab

ਢਾਹਾਂ ਸਾਹਿਤ ਇਨਾਮ ਲਈ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ ਸਾਲ 2024 ਦੇ 51,000 ਕੈਨੇਡੀਅਨ ਡਾਲਰ ਇਨਾਮ ਵਾਲੇ ਐਵਾਰਡ ਲਈ ਸ਼ਹਿਜ਼ਾਦ ਅਸਲਮ (ਲਾਹੌਰ), ਜਿੰਦਰ (ਜਲੰਧਰ) ਅਤੇ ਸੁਰਿੰਦਰ ਨੀਰ (ਜੰਮੂ) ਦੀ ਹੋਈ ਚੋਣ

On Punjab