PreetNama
ਫਿਲਮ-ਸੰਸਾਰ/Filmy

ਦਰਦ ਨੂੰ ਬਿਆਨ ਕਰਦਾ ਅਕਸ਼ੇ ਕੁਮਾਰ ਦਾ ‘ਫਿਲਹਾਲ’ ਗੀਤ ਹੋਇਆ ਰਿਲੀਜ਼

Akshay Kumar released song : ਬਾਲੀਵੁੱਡ ਦੇ ਦਿੱਗਜ ਖਿਡਾਰੀ ਅਕਸ਼ੇ ਕੁਮਾਰ ਦੀ ਜ਼ਿੰਦਗੀ ਦਾ ਇਹ ਪਹਿਲਾ ਮੌਕਾ ਹੈ ਜਦੋਂ ਉਹ ਕਿਸੇ ਮਿਊਜ਼ਿਕ ਵੀਡੀਓ ‘ਚ ਕੰਮ ਕਰ ਰਹੇ ਹਨ। ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਤੇ ਦਮਦਾਰ ਅਕਸ਼ੇ ਕੁਮਾਰ ਦਾ ਨਵਾਂ ਗੀਤ ‘ਫਿਲਹਾਲ’ ਜਿਸ ਨੂੰ ਲੈ ਕੇ ਫੈਨਜ਼ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਸੀ। ਜੀ ਹਾਂ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਤੇ ‘ਫਿਲਹਾਲ’ ਗੀਤ ਦਰਸ਼ਕਾਂ ਦੇ ਰੁ ਬ ਰੁ ਚੁੱਕਿਆ ਹੈ।

ਪੰਜਾਬੀ ਗਾਇਕ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਇਸ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਤੇ ਮਿਊਜ਼ਿਕ ਬੀ ਪਰਾਕ ਨੇ ਖੁਦ ਦਿੱਤਾ ਹੈ। ਇਸ ਗੀਤ ਦੀ ਵੀਡੀਓ ‘ਚ ਅਦਾਕਾਰੀ ਕੀਤੀ ਹੈ ਬਾਲੀਵੁੱਡ ਦੇ ਦਿੱਗਜ ਐਕਟਰ ਅਕਸ਼ੇ ਕੁਮਾਰ ਨੇ ਤੇ ਨਾਲ ਹੀ ਅਦਾਕਾਰੀ ‘ਚ ਸਾਥ ਦਿੱਤਾ ਹੈ ਐਕਟਰੈੱਸ ਨੂਪੁਰ ਸੈਨਨ ਨੇ। ਇਸ ਤੋਂ ਇਲਾਵਾ ਇਸ ਗੀਤ ਵਿਚ ਐਮੀ ਵਿਰਕ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਸਾਢੇ ਪੰਜ ਮਿੰਟ ਦੀ ਵੀਡੀਓ ਨੇ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ ਹੈ। ਵੀਡੀਓ ਦੇ ਰਾਹੀਂ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਗੀਤ ਦੇ ਬੋਲਾਂ ਨੂੰ ਬਿਆਨ ਕੀਤਾ ਗਿਆ ਹੈ।ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਵੀਡੀਓ ਚ ਅਕਸ਼ੇ ਕੁਮਾਰ ਤੇ ਨੂਪੁਰ ਸੈਨਨ ਦੀ ਕਮਿਸਟਰੀ ਵੀ ਲੋਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਨਜ਼ਰ ਆ ਰਹੀ ਹੈ। ਇਸ ਗਾਣੇ ‘ਚ ਗਾਣੇ ਦਾ ਸ਼ਾਨਦਾਰ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਟੀਜ਼ਰ ਨੂੰ Desi Melodies ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਹੁਣ ਤੱਕ ਯੂ -ਟੀਊਬ ਤੇ ਕਈ ਵਾਰ ਸੁਣਿਆ ਜਾ ਚੁੱਕਾ ਹੈ। ਇਸ ਗੀਤ ਦੇ ਹੁਣ ਤੱਕ ਦੇ 14,724,211 ਤੋਂ ਵੀ ਵੱਧ ਵਿਊਸਜ਼ ਹੋ ਚੁੱਕੇ ਹਨ। ਜੇਕਰ ਅਕਸ਼ੇ ਕੁਮਾਰ ਦੀਆ ਫ਼ਿਲਮ ਦੀ ਗੱਲ ਕਰੀਏ ਤਾ ਓਹਨਾ ਨੇ ਬਾਲੀਵੁੱਡ ਇੰਡਸਟਰੀ ਨੂੰ ਇੱਕ ਤੋਂ ਇੱਕ ਸੁਪਰਹਿੱਟ ਫ਼ਿਲਮ ਦਿਤੀਆਂ ਹਨ। ਉਹਨਾਂ ਦੀਆ ਬਹੁਤ ਸਾਰੀਆਂ ਫ਼ਿਲਮ ਬਾਕਸ ਆਫ਼ਿਸ ਤੇ ਹਿੱਟ ਰਹੀਆਂ ਹਨ।

Related posts

ਰਿਲੀਜ਼ ਹੋਇਆ ‘ਦਿਲ ਬੀਚਾਰਾ’ ਗਾਣੇ ਦਾ ਟੀਜ਼ਰ, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਦਿਲ

On Punjab

ਇਸ ਸਿੰਗਰ ਦੇ ਘਰ ਜਲਦ ਹੀ ਗੂੰਜਣ ਜਾ ਰਹੀ ਹੈ ਕਿਲਕਾਰੀ, ਫੈਮਿਲੀ ਦੇ ਚੰਗੇ ਲਾਈਫਸਟਾਈਲ ਲਈ ਜੰਮ ਕੇ ਕਰ ਰਹੇ ਹਨ ਮਿਹਨਤ

On Punjab

ਇਕੱਠੇ ਨਜ਼ਰ ਆਉਣਗੇ ਦੀਪਿਕਾ ਪਾਦੁਕੋਣ ਤੇ ‘ਬਾਹੂਬਲੀ’ ਫੇਮ ਪ੍ਰਭਾਸ

On Punjab