ਅਮਰੀਕਾ ਵਿਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਹਮਲਿਆਂ ਅਤੇ ਨਫਰਤ ਭਰੇ ਭਾਸ਼ਣਾਂ ਦੇ ਤਾਜ਼ਾ ਮਾਮਲਿਆਂ ਤੋਂ ਬਾਅਦ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ ਦਾ ਮਤਲਬ ਅੱਤਵਾਦ ਨਹੀਂ ਹੈ ਸਗੋਂ ਆਸਥਾ ਦਾ ਪ੍ਰਤੀਕ ਹੈ।
ਨਿਊਯਾਰਕ ਵਿੱਚ 15 ਅਕਤੂਬਰ ਨੂੰ ਇੱਕ 19 ਸਾਲਾ ਸਿੱਖ ਨੌਜਵਾਨ ਹਮਲੇ ਦਾ ਸ਼ਿਕਾਰ ਹੋਇਆ ਸੀ। ਇਸ ਹਮਲੇ ਨੂੰ ਹੇਟ ਕ੍ਰਾਈਮ ਦੱਸਿਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਬੱਸ ਰਾਹੀਂ ਰਿਚਮੰਡ ਹਿੱਲ ਸਥਿਤ ਗੁਰਦੁਆਰੇ ਜਾ ਰਿਹਾ ਸੀ।
ਇਸ ਘਟਨਾ ਤੋਂ ਕੁਝ ਦਿਨ ਬਾਅਦ 66 ਸਾਲਾ ਜਸਮੇਰ ਸਿੰਘ ‘ਤੇ ਉਸ ਵੇਲੇ ਹਮਲਾ ਹੋਇਆ ਜਦੋਂ ਉਸ ਦੀ ਕਾਰ ਇਕ ਹੋਰ ਕਾਰ ਨਾਲ ਟਕਰਾ ਗਈ ਸੀ। ਦੂਜੀ ਕਾਰ ਦੇ ਡਰਾਈਵਰ ਗਿਲਬਰਟ ਆਗਸਟਿਨ ਨੇ ਬਜ਼ੁਰਗ ਸਿੱਖ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।