ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਫਿਰੋਜ਼ਪੁਰ ਵਿਖੇ ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾ ਵਿੱਚ ਦਿੱਤੀ ਜਾਂਦੀ ਸਸਤੀ ਅਤੇ ਮਿਆਰੀ ਸਿੱਖਿਆ ਅਤੇ ਸਹੂਲਤਾ ਸਬੰਧੀ ਜਾਗਰੂਕ ਕਰਨ ਲਈ ਵਿੱਢੀ ਗਈ ਮੁਹਿੰਮ ਦਾ ਆਗਾਜ਼ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਸੈਮੀਨਾਰ ਦਾ ਆਯੋਜਨ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ),ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਇਆ ਜਿਸ ਵਿੱਚ ਪ੍ਰਿੰਸੀਪਲ ਦੇ ਤਹਿਸੀਲ ਅਤੇ ਜ਼ਿਲ੍ਹਾ ਹੈਡ ਕੁਆਟਰ ਦੇ ਪ੍ਰਿੰਸੀਪਲ ਵੱਲੋ ਸ਼ਮੂਲਿਅਤ ਕੀਤੀ ਗਈ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਮਾਨਯੋਗ ਕੁਲਵਿੰਦਰ ਕੋਰ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ),ਫਿਰੋਜ਼ਪੁਰ ਅਤੇ ਵਿਸ਼ੇਸ ਮਹਿਮਾਨ ਜਗਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ),ਫਿਰੋਜ਼ਪੁਰ ਸ਼ਾਮਿਲ ਹੋਏ। ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਸੈਮੀਨਾਰ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਜੀ ਆਇਆ ਆਖਿਆ। ਇਸ ਉਪਰੰਤ ਕੋਮਲ ਅਰੋੜਾ ਵੱਲੋ ਇਸ ਵਾਰ ਵੀ 8ਵੀਂ 10ਵੀ ਅਤੇ 12ਵੀ ਪ੍ਰੀਖਿਆਵਾਂ ਮਾਰਚ 2020 ਪਿਛਲੀ ਵਾਰ ਦੀ ਤਰ੍ਹਾਂ ਨਕਲ ਰਹਿਤ ਕਰਾਉਣ ਬਾਰੇ ਕਿਹਾ।ਅਤੇ ਸੈਮੀਨਾਰ ਵਿੱਚ ਸ਼ਾਮਿਲ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਅਤੇ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਸਬੰਧੀ ਨੁਕਤੇ ਸਾਂਝੇ ਕੀਤੇ। ਉਹਨ੍ਹਾਂ ਨੇ ਦੱਸਿਆ ਕਿ ਮੈਰਿਟ ਵਿੱਚ ਆਉਣ ਲਈ ਮਿਹਨਤ ਜ਼ਰੂਰੀ ਹੈ ਤਾਂ ਜੋ ਉਚ ਯੋਗਿਤਾ ਪ੍ਰਾਪਤ ਕਰਕੇ ਚੰਗ ਰੁਤਬਾ ਹਾਸਿਲ ਕੀਤਾ ਜਾ ਸਕੇ। ਇਸ ਨਾਲ ਸਕੂਲ ਦਾ ਨਤੀਜਾ ਵੀ ਸ਼ੱਤ ਪ੍ਰਤੀਸ਼ਤ ਆਵੇਗਾ।ਇਸ ਉਪਰੰਤ ਰਵੀ ਗੁਪਤਾ ਜ਼ਿਲ੍ਹਾ ਮੈਂਟਰ ਮੈਥ ਵੱਲੋ ਦੱਸਿਆ ਕਿ ਸਿੱਖਿਆ ਦਾ ਮਿਆਰ ਉੱਚਾ ਚੁਕਣ ਲਈ ਹਰ ਅਧਿਆਪਕ ਵੱਲੋ ਸਖ਼ਤ ਮਿਹਨਤ ਕਰਵਾਈ ਜਾ ਰਹੀ ਹੈ। ਹੁਣ ਦੇ ਸਮੇਂ ਵਿੱਚ ਮਾਪਿਆ ਦਾ ਵੀ ਅਧਿਆਪਕਾ ਨੂੰ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ। ਤਾਂ ਹੀ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ ਹੋਵੇਗਾ। ਮੁੱਖ ਮਹਿਮਾਨ ਮੈਡਮ ਕੁਲਵਿੰਦਰ ਕੋਰ ਜ਼ਿਲਾ ਸਿੱਖਿਆ ਅਫਸਰ (ਸੈ.ਸਿ),ਫਿਰੋਜ਼ਪੁਰ ਵੱਲੋ ਸਕੂਲ ਦੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾ ਨੂੰ ਦਾਖਿਲਾ ਵਧਾਉਣ ਲਈ ਡੋਰ ਟੂ ਡੋਰ ਜਾਣ ਅਤੇ ਸਰਕਾਰੀ ਸਕੂਲਾ ਵੱਲੋ ਦਿੱਤੀਆ ਜਾ ਰਹੀਆਂ ਸੁਵਿਧਾਵਾ ਬਾਰੇ ਜਾਣਕਾਰੀ ਦੇਣ ਲਈ ਕਿਹਾ। ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ),ਫਿਰੋਜ਼ਪੁਰ ਦੇ ਦਾਖਿਲਾ ਪੰਫਲੈਟ ਜਾਰੀ ਕੀਤਾ। ਇਹਨ੍ਹਾਂ ਦੱਸਿਆ ਕਿ ਸਕੂਲ ਵਿੱਚ ਮਿਹਨਤੀ ਅਤੇ ਉੱਚ ਯੋਗਿਤਾ ਪ੍ਰਾਪਤ ਸਟਾਫ, ਅੰਗ੍ਰੇਜੀ ਮਾਧਿਆਮ ਦੀ ਸੁਵਿੱਧਾ ਮੁਫਤ ਵਰਦੀਆਂ ਕਿਤਾਬਾ ਦੁਪਹਿਰ ਦਾ ਖਾਣਾ, ਸਵੱਛ ਪਾਣੀ ਪ੍ਰੈਕਟੀਕਲ ਲੈਬਜ਼, ਕੰਪਿਊਟਰ ਸਿੱਖਿਆ ਲਈ ਯੋਗ ਅਤੇ ਮਿਹਨਤੀ ਸਟਾਫ, ਸਮਾਰਟ ਕਲਾਸ ਰੂਮ, ਈ-ਕੰਟੈਟ, ਸਮਾਰਟ ਕਲਾਸ ਰੂਮ ਸਮੂਹ ਵਿਦਿਆਰਥੀਆਂ ਲਈ ਮੈਡੀਕਲ ਚੈਕਅਪ, 6ਵੀਂ ਤੋਂ 8ਵੀਂ ਪਾਸ ਕਲਾਸ ਲਈ ਹੋਸਟਲ ਦੀ ਸੁਵਿਧਾ ਹੈ। ਇਸ ਲਈ ਹਰ ਵਿਦਿਆਰਥੀ ਨੂੰ ਆਪਣੇ ਨਾਲ ਇਕ ਹੋਰ ਵਿਦਿਆਰਥੀ ਨੂੰ ਨਾਲ ਲੈ ਕੇ ਆਉਣ ਬਾਰੇ ਕਿਹਾ। ਇਸ ਮੋਕੇ ਉਮੇਸ਼ ਕੁਮਾਰ ਜ਼ਿਲ੍ਹਾ ਮੈਂਟਰ ਸਾਇੰਸ, ਸੁਰਿੰਦਰ ਕੋਰ, ਕਮਲੇਸ਼ ਰਾਣੀ, ਨੀਤਿਮਾ ਸ਼ਰਮਾ, ਮਨਜੀਤ ਸਿੰਘ, ਕਾਰਜ ਸਿੰਘ, ਧਰਿੰਦਰ ਸਚਦੇਵਾ, ਮੋਨਿਕਾ , ਮਿਲੀ ਸੋਹੀ ,ਦਿਨੇਸ਼ ਕੁਮਾਰ, ਦਫਤਰ ਜ਼ਿਲਾ ਸਿੱਖਿਆ ਅਫਸਰ ਤੋ ਸਟੈਨੋ ਸੁਖਚੈਨ ਸਿੰਘ, ਦਿਨੇਸ਼ ਕੁਮਾਰ ਸੀਨੀਅਰ ਸਹਾਇਕ, ਪਵਨ ਕੁਮਾਰ ਐਮ.ਆਈ.ਐਸ ਕੁਆਰਡੀਨੇਟਰ ਅਤੇ ਜ਼ਿਲੇ ਦੇ ਸਕੂਲ ਮੁੱਖੀ ਅਤੇ ਵਿਦਿਆਰਥੀ ਸ਼ਾਮਿਲ ਸਨ।