36.52 F
New York, US
February 23, 2025
PreetNama
ਫਿਲਮ-ਸੰਸਾਰ/Filmy

ਦਾਰਾ ਸਿੰਘ ਨੇ 1967 ‘ਚ ਕੀਤੀ ਸੀ ‘ਚੰਨ ‘ਤੇ ਚੜ੍ਹਾਈ’, ਜਾਣੋ ਪੂਰਾ ਸੱਚ

ਮੁੰਬਈਇਸਰੋ ਨੇ 22 ਜੁਲਾਈ ਨੂੰ ਚੰਦਰਯਾਨ-2 ਦਾ ਕਾਮਯਾਬ ਪ੍ਰੋਜੈਕਸ਼ਨ ਕੀਤਾ ਹੈ। ਚੰਨ ‘ਤੇ ਜਾਣ ਤੇ ਉਸ ‘ਤੇ ਜ਼ਿੰਦਗੀ ਦੀ ਮੌਜੂਦਗੀ ਦੀਆਂ ਕਹਾਣੀਆਂ ਤੋਂ ਬਾਲੀਵੁੱਡ ਵੀ ਪਰੇ ਨਹੀਂ ਰਿਹਾ। 1967 ‘ਚ ਕਾਵੇਰੀ ਪ੍ਰੋਡਕਸ਼ਨ ਨੇ ਫ਼ਿਲਮ ਬਣਾਈ ਸੀ ‘ਚਾਂਦ ਪਰ ਚੜਾਈ’। ਫ਼ਿਲਮ ‘ਚ ਦਾਰਾ ਸਿੰਘ ਲੀਡ ਰੋਲ ‘ਚ ਸੀ ਤੇ ਉਹ ਚੰਨ ‘ਤੇ ਉੱਤਰੇ ਸੀ।

ਫ਼ਿਲਮ ਦਾ ਡਾਇਰੈਕਸ਼ਨ ਟੀਪੀ ਸੁੰਦਰਮ ਨੇ ਕੀਤਾ ਸੀ। ਇਸ ਨੂੰ ਹਿੰਦੀ ਸਿਨੇਮਾ ਦੀ ਪਹਿਲੀ ਸਾਇੰਸਫਿਕਸ਼ਨ ਫ਼ਿਲਮ ਮੰਨਿਆ ਜਾਂਦਾ ਹੈ। ਫ਼ਿਲਮ ਦੀ ਕਹਾਣੀ ਤੇ ਨਾਂ ਦਿਲਚਸਪ ਸੀ। ਦਾਰਾ ਸਿੰਘ ਯਾਨੀ ਪੁਲਾੜ ਯਾਤਰੀ ਕੈਪਟਨ ਆਨੰਦ ਤੇ ਉਸ ਦਾ ਸਾਥੀ ਭਾਗੂ ਚੰਨ ‘ਤੇ ਜਾਂਦੇ ਹਨ। ਚੰਨ ‘ਤੇ ਕਦਮ ਰੱਖਦੇ ਹੀ ਇਨ੍ਹਾਂ ਦੋਵਾਂ ਨੂੰ ਦੂਜੇ ਗ੍ਰਹਿ ਤੋਂ ਆਏ ਕਈ ਤਰ੍ਹਾਂ ਦੇ ਮਾਨਸਰ ਤੇ ਯੋਧਿਆਂ ਨਾਲ ਲੜਨਾ ਪੈਂਦਾ ਹੈ।

ਫ਼ਿਲਮ ‘ਚ ਹੈਲਨਅਨਵਰ ਹੁਸੈਨਪਦਮਾ ਖੰਨਾਭਗਵਾਨ ਦਾਦਾ ਤੇ ਸੀ ਰਤਨ ਨੇ ਕੰਮ ਕੀਤਾ ਸੀ। ‘ਚਾਂਦ ਪਰ ਚੜ੍ਹਾਈ’ ਸਾਇੰਸ ਫਿਕਸ਼ਨ ਫ਼ਿਲਮਾਂ ਦੀ ਸ਼ੁਰੂਆਤੀ ਫ਼ਿਲਮਾਂ ‘ਚ ਸੀ। ਫ਼ਿਲਮ ਦੇ ਸਪੇਸ ਸ਼ਿਪ ਤੇ ਸਪੇਸਸ਼ੂਟ ਦੇਖਕੇ ਬਾਲੀਵੁੱਡ ਦੇ ਫੈਨਸ ਵੀ ਹੈਰਾਨ ਹੋ ਸਕਦੇ ਹਨ।

ਇਸ ਬਲੈਕ ਐਂਡ ਵ੍ਹਾਈਟ ਫ਼ਿਲਮ ‘ਚ ਰਾਕੇਟ ਲਾਂਚਿੰਗ ਨੂੰ ਵੀ ਦਿਖਾਇਆ ਗਿਆ ਸੀ। ‘ਚਾਂਦ ਪਰ ਚੜ੍ਹਾਈ’ ਦਾ ਮਿਊਜ਼ਿਕ ਊਸ਼ਾ ਖੰਨਾ ਨੇ ਤਿਆਰ ਕੀਤਾ ਸੀ। ਇਸ ‘ਚ ਜ਼ਿਆਦਾਤਰ ਗਾਣੇ ਲਤਾ ਮੰਗੇਸ਼ਕਰ ਨੇ ਗਾਏ ਸੀ।

Related posts

ਕੰਗਨਾ ਰਣੌਤ : ਕੰਗਨਾ ਨੇ ਪੈਸਿਆਂ ਲਈ ਪਾਰਟੀ ‘ਚ ਡਾਂਸ ਕਰਨ ਵਾਲੇ ਸਿਤਾਰਿਆਂ ‘ਤੇ ਕੱਸਿਆ ਤਨਜ਼, ਉਸ ਨੇ ਕਿਹਾ- ਵੱਡੀ ਰਕਮ ਤੋਂ ਬਾਅਦ ਵੀ ਮੈਂ…

On Punjab

Sara Ali Khan ਦੇ ‘ਕੇਦਾਰਨਾਥ’ ਤੋਂ ਡੈਬਿਊ ਕਰਨ ’ਤੇ ਪਿਤਾ ਸੈਫ ਅਲੀ ਖ਼ਾਨ ਹੋ ਗਏ ਸੀ ਨਾਰਾਜ਼, ਹੁਣ ਕਹੀ ਇਹ ਗੱਲ

On Punjab

ਕਣਿਕਾ ਕਪੂਰ ਦੇ ਵਰਤਾਅ ਕਾਰਨ ਹਸਪਤਾਲ ਦੇ ਲੋਕ ਹੋਏ ਪਰੇਸ਼ਾਨ

On Punjab