32.27 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਦਿਨੋਂ ਦਿਨ ਵੱਧ ਰਿਹਾ ਪ੍ਰਦੂਸ਼ਣ ਦਾ ਖ਼ਤਰਾ:

ਹਾਲ ਹੀ ਵਿੱਚ ਨਸ਼ਰ ਹੋਈ ਰਿਪੋਰਟ ਮੁਤਾਬਿਕ  ਦੁਨੀਆਂ ਦੇ 50 ਪ੍ਰਦੂਸ਼ਿਤ ਸ਼ਹਿਰਾਂ ਚੋਂ 39 ਸ਼ਹਿਰ ਭਾਰਤ ਦੇ ਹਨ। ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਗੁਆਂਢੀ ਦੇਸ਼ ਪਾਕਿਸਤਾਨ ਦਾ ਲਾਹੌਰ ਸ਼ਹਿਰ ਹੈ। ਦੂਜੇ ਨੰਬਰ ਤੇ ਚੀਨ ਦੇ ਕਿਸੇ ਸ਼ਹਿਰ ਦਾ ਨਾਂ ਹੈ। ਤੀਜੇ ਨੰਬਰ ਤੇ ਮੁਲਕ ਦੀ ਰਾਜਧਾਨੀ ਦਿੱਲੀ ਹੈ। ਸਾਡੇ ਦੇਸ਼ ਵਿੱਚ 8 ਫੀਸਦੀ ਪ੍ਰਦੂਸ਼ਣ ਦੇ ਪੱਧਰ ਤੇ ਕਮੀ ਦਰਜ ਕੀਤੀ ਗਈ ਹੈ। ਮਾਹਿਰਾਂ ਮੁਤਾਬਿਕ ਪ੍ਰਦੂਸ਼ਣ ਕੇਂਦਰਾਂ ਦੇ ਅੰਕੜਿਆਂ ਤੋਂ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ। ਪਹਿਲੇ ਪੰਜ ਮੁਲਕਾਂ ਤੋਂ ਖਿਸਕ ਕੇ ਦੇਸ਼ ਅੱਠਵੇਂ ਸਥਾਨ ਤੇ ਪੁੱਜ ਗਿਆ ਹੈ।ਇਸ ਸਮੇਂ ਭਾਰਤ ਦੇ ਕਈ ਸ਼ਹਿਰਾਂ ਦੀ ਸਥਿਤੀ ਕਾਫ਼ੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ 10 ਵਿਚੋਂ 8 ਲੋਕ ਪ੍ਰਦੂਸ਼ਣ ਵਾਲੀ ਹਵਾ ਵਿੱਚ ਸਾਹ ਲੈਂਦੇ ਹਨ । ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅਕਸਰ ਜਦੋਂ ਤਿਉਹਾਰਾਂ ਦਾ ਸੀਜ਼ਨ ਹੁੰਦਾ ਹੈ ਤਾਂ ਹਵਾ ਬਹੁਤ ਜ਼ਿਆਦਾ ਜ਼ਹਿਰੀਲੀ ਹੋ ਜਾਂਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਦਿੱਲੀ ਵਿਚ ਪਟਾਖਿਆਂ ਤੇ ਪਾਬੰਦੀ ਵੀ ਲੱਗ ਜਾਂਦੀ ਹੈ। ਦਿੱਲੀ ਤੇ ਆਸਪਾਸ ਦੇ ਖੇਤਰਾਂ ਵਿੱਚ ਸਾਹ ਲੈਣ ਵਿਚ ਬਹੁਤ ਜ਼ਿਆਦਾ ਤਕਲੀਫ਼ ਹੋਣ ਲੱਗ ਜਾਂਦੀ ਹੈ। ਪਿਛਲੇ ਵਰ੍ਹੇ ਯੂਪੀ,ਐਨ ਸੀ ਆਰ ਦੀ ਹਾਲਤ ਵੀ ਤਰਸਯੋਗ ਸੀ। ਇਸ ਵਾਰ ਨੋਇਡਾ ,ਫ਼ਰੀਦਾਬਾਦ ਗ਼ਾਜ਼ਿਆਬਾਦ ਵਿਖੇ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਦੇਖੀ ਗਈ ਹੈ। ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲਾ ਧੂੰਆਂ, ਵਾਹਨਾਂ ਦੇ ਨਿਕਾਸ, ਢੋਆ-ਢੁਆਈ ਵਾਲੀ ਥਾਵਾਂ ਤੋਂ ਮਿੱਟੀ ਧੂੜਾਂ ਦਾ ਉੱਡਣਾ ਹਨ। ਚਿਮਨੀਆਂ ਵਿਚੋਂ ਨਿਕਲਣ ਵਾਲੀ ਇਹ ਜ਼ਹਿਰੀਲੀਆਂ ਗੈਸਾਂ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀਆਂ ਹਨ।ਹਵਾ ਪ੍ਰਦੂਸ਼ਣ ਜਾਨਵਰਾਂ ਤੇ ਫਸਲਾਂ ਨੂੰ ਵੀ ਕਾਫ਼ੀ ਨੁਕਸਾਨ ਕਰਦਾ ਹੈ। ਹਵਾ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਕੈਂਸਰ, ਦਮਾ, ਖਾਂਸੀ, ਸਾਹ ਲੈਣ ਵਿੱਚ ਮੁਸ਼ਕਿਲ, ਚਮੜੀ ਰੋਗ, ਹੋ ਜਾਂਦੇ ਹਨ। ਤੇ ਅੱਜ ਕੱਲ ਇਹ ਸਮੱਸਿਆ ਬਹੁਤ ਹੀ ਗੰਭੀਰ ਹੋ ਰਹੀ ਹੈ। ਜਦੋਂ ਫ਼ਸਲਾਂ ਦੀ ਕਟਾਈ ਹੁੰਦੀ ਹੈ ,ਉਦੋਂ ਕਿਸਾਨਾਂ ਵੱਲੋਂ ਨਾੜ ਨੂੰ ਖੇਤਾਂ ਵਿੱਚ ਹੀ ਅੱਗ ਲਗਾ ਦਿੱਤੀ ਜਾਂਦੀ ਹੈ ,ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਅਕਸਰ ਅਸੀਂ ਆਮ ਦੇਖਦੇ ਹਾਂ ਕਿ ਅਸੀਂ ਕਈ ਵਾਰ ਆਪਣੇ ਘਰਾਂ ਦਾ ਕੂੜਾ ਕਰਕਟ ਖੁੱਲੇ ਵਿੱਚ ਹੀ ਜਲਾਉਣਾ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਦੇਖਿਆ ਜਾਂਦਾ ਹੈ ਕਿ ਜਦੋਂ ਪੱਤਝੜ ਹੁੰਦੀ ਹੈ ਤਾਂ ਸੁੱਕੇ ਪੱਤੇ ਧਰਤੀ ਤੇ ਡਿੱਗ ਜਾਂਦੇ ਹਨ, ਫਿਰ ਉਨ੍ਹਾਂ ਨੂੰ ਇਕੱਠਾ ਕਰ ਕੇ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਲੋਕ ਅਕਸਰ ਇਹ ਖਬਰਾਂ ਅਸੀਂ ਆਮ ਸੁਣਦੇ ਹਨ,ਕਿ ਖੁੱਲ੍ਹੇ ਵਿੱਚ ਕੂੜੇ ਕਰਕਟ ਨੂੰ ਜਲਾ ਦਿੱਤਾ ਗਿਆ ।ਚਿੰਤਾ ਵਾਲੀ ਗੱਲ ਇਹ ਹੈ ਕਿ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 40 ਤੋਂ ਵੱਧ ਸ਼ਹਿਰ ਭਾਰਤ ਦੇ ਹਨ। ਰਿਪੋਰਟ ਅਨੁਸਾਰ ਦੇਸ਼ ਦੀ ਅਰਥ-ਵਿਵਸਥਾ ਤੇ ਵੀ ਪ੍ਰਦੂਸ਼ਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਅਕਸਰ ਅਸੀਂ ਦੇਖਦੇ ਹਾਂ ਕਿ ਮਨੁੱਖੀ ਕਾਰਨਾਂ ਕਰਕੇ ਵੀ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਅਕਸਰ ਦਿਨ ਪ੍ਰਤੀ ਦਿਨ ਦੇਸ਼ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਇੰਨੀ ਆਬਾਦੀ ਨੂੰ ਵਸਾਉਣ ਲਈ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ। ਭਾਰਤ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ। ਚੀਨ ਵਿੱਚ ਆਬਾਦੀ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੋਈ ਹੈ। ਮਨੁੱਖ ਵੀ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਜਦੋਂ ਕਰੋਨਾ ਮਹਾਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ ਸੀ ਤਾਂ ਪੂਰੇ ਦੇਸ਼ ਵਿੱਚ ਤਾਲਾਬੰਦੀ ਕਰ ਦਿੱਤੀ ਗਈ ਸੀ। ਅਸੀਂ ਦੇਖਿਆ ਸੀ ਕਿ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਾਰਾ ਵਾਤਾਵਰਣ ਸਾਫ਼-ਸੁਥਰਾ ਹੋ ਚੁੱਕਿਆ ਸੀ। ਕਿਉਂਕਿ ਮਨੁੱਖ ਕੈਦ ਸੀ ਤੇ ਜੀਵ-ਜੰਤੂ ਆਜ਼ਾਦ ਸਨ। ਪੂਰੇ ਦੇਸ਼ ਦੀ ਹਵਾ ਵਿਚ ਬਹੁਤ ਸੁਧਾਰ ਹੋਇਆ ਸੀ। ਅੱਜ ਫਿਰ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਮਨੁੱਖ ਨੂੰ ਹਜੇ ਵੀ ਸਮਝ ਨਹੀਂ ਆਈ ਹੈ। ਜੇ ਅਸੀਂ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਦੇ ਰਹਾਂਗੇ ਤਾਂ ਸਾਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ?ਪਿਛਲੇ ਵਰ੍ਹੇ ਦਿੱਲੀ ਵਿਖੇ ਏਅਰ ਕੁਆਲਿਟੀ ਇੰਡੈਕਸ 300 ਤੋਂ ਵੀ ਉੱਪਰ ਪਹੁੰਚ ਗਿਆ ਸੀ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਸਰਕਾਰੀ ਪ੍ਰਾਪਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਨਿੱਜੀ ਸਾਧਨ ਬਹੁਤ ਘੱਟ ਚਲਾਉਣੇ ਚਾਹੀਦੇ ਹਨ।ਸਾਈਕਲ ਚਲਾਉਣਾ ਚਾਹੀਦਾ ਹੈ। ਸਮਾਜ ਸੇਵੀ ਜੱਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ਤੇ ਸੈਮੀਨਾਰ ਲਗਾਉਣੇ ਚਾਹੀਦੇ ਹਨ। ਤਾਂ ਜੋ ਲੋਕ ਪ੍ਰਦੂਸ਼ਣ ਬਾਰੇ ਜਾਗਰੁਕ ਹੋ ਸਕਣ। ਸਕੂਲਾਂ ਵਿਚ ਅਧਿਆਪਕਾਂ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।ਕੇਂਦਰ ਸਰਕਾਰਾਂ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਠੋਸ ਨੀਤੀ ਉਲੀਕਣੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ

Related posts

Yasin Malik in Tihar : ਤਿਹਾੜ ਜੇਲ੍ਹ ਦੀ ਕੋਠੜੀ ‘ਚ ਇਕੱਲਾ ਬੈਠਾ ਯਾਸੀਨ ਮਲਿਕ, ਨਹੀਂ ਮਿਲਿਆ ਕੋਈ ਕੰਮ

On Punjab

ਹੁਣ ਭਾਰਤੀ ਬਗੈਰ ਵੀਜ਼ਾ ਕਰ ਸਕਦੇ ਇਸ ਦੇਸ਼ ਦੀ ਸੈਰ

On Punjab

ਆਖਿਰ ਟਰੰਪ ਨੇ ਮੰਨੀ ਹਾਰ, ਅਮਰੀਕਾ ‘ਚ ਹੁਣ ਹੋਵੇਗਾ ਇਹ ਬਦਲਾਅ

On Punjab